Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਇਸਰਾਈਲ ਅਤੇ ਯੂ ਏ ਈ ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਟਰੰਪ ਵੱਲੋਂ ਐਲਾਨ

August 14, 2020 08:54 AM

ਯੇਰੂਸ਼ਲਮ, 13 ਅਗਸਤ, (ਪੋਸਟ ਬਿਊਰੋ)- ਇਸਰਾਈਲ ਅਤੇ ਖਾੜੀ ਦੇ ਦੇਸ਼ ਯੂ ਏ ਈ ਵਿਚਾਲੇ ਸੰਬੰਧ ਸੁਧਾਰਨ ਦੇ ਲਈ ਸਹਿਮਤੀ ਹੋ ਗਈ ਹੈ, ਜਿਸ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ।
ਇਕ ਸਾਂਝੇ ਬਿਆਨ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ, ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਅਤੇ ਅਬੂ-ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਅਲ ਨਾਹਯਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਇਤਿਹਾਸਕ ਸਮਝੌਤੇ ਨਾਲ ਮੱਧ-ਪੂਰਬ ਵਿਚ ਸ਼ਾਂਤੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਪਿੱਛੋਂਇਸਰਾਈਲ ਵੈਸਟ ਬੈਂਕ ਦੇ ਵੱਡੇ ਹਿੱਸਿਆਂ ਨੂੰ ਮਿਲਾਉਣ ਦੀ ਆਪਣੀ ਯੋਜਨਾ ਸਸਪੈਂਡ ਕਰ ਦੇਵੇਗਾ। ਵਰਨਣ ਯੋਗ ਹੈ ਕਿ ਅੱਜ ਤੱਕ ਇਸਰਾਈਲ ਦਾ ਖਾੜੀ ਦੇ ਅਰਬ ਦੇਸ਼ਾਂ ਨਾਲ ਕੋਈ ਡਿਪਲੋਮੈਟਿਕ ਸਬੰਧਨਹੀਂ ਸੀ।
ਅੱਜ ਵਾਲੇ ਇਸ ਸਮਝੌਤੇ ਦੇ ਬਾਦ ਵੀ ਇਸ ਇਲਾਕੇ ਵਿਚ ਈਰਾਨ ਬਾਰੇ ਇਸਰਾਈਲ ਅਤੇ ਅਰਬ ਦੇਸ਼ਾਂ ਦੀਆਂ ਚਿੰਤਾਵਾਂ ਇੱਕੋ ਜਿਹੀਆਂ ਹਨ, ਜਿਸ ਕਾਰਨ ਦੋਵਾਂ ਧਿਰਾਂ ਦਾ ਗੈਰ ਰਸਮੀ ਸੰਪਰਕ ਹੁੰਦਾ ਰਿਹਾ ਹੈ, ਪਰ ਖਾੜੀ ਦੇ ਦੇਸ਼ਾਂ ਤੋਂ ਵੱਖ ਦੋ ਅਰਬ ਦੇਸ਼ਾਂ (ਜਾਰਡਨ ਅਤੇ ਮਿਸਰ) ਨਾਲ ਇਸਰਾਈਲਦੇ ਡਿਪਲੋਮੈਟਿਕ ਸੰਬੰਧ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਐਲਾਨ ਆਉਣ ਪਿੱਛੋਂਇਸਰਾਈਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਹਿਬਰੂ ਭਾਸ਼ਾ ਵਿਚ ਟਵੀਟ ਕਰ ਕੇ ਲਿਖਿਆ: ‘ਇਤਿਹਾਸਕ ਦਿਨ`।ਇਸ ਮੌਕੇ ਅਮਰੀਕਾ ਵਿਚ ਯੂ ਏ ਈ ਦੇ ਰਾਜਦੂਤ ਯੂਸੁਫ ਅਲ ਓਤੈਬਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਰਬ-ਇਸਰਾਈਲਸੰਬੰਧਾਂ ਵਿੱਚ ਵਿਚ ਇਹ ਇਕ ਅਹਿਮ ਪਹਿਲ ਹੈ, ਜੋ ਤਣਾਅ ਘੱਟ ਕਰੇਗੀ ਅਤੇ ਸਕਾਰਾਤਮਕ ਬਦਲਾਅ ਦਾ ਕੰਮ ਕਰੇਗੀ।
ਸਾਲ 1948 ਵਿਚ ਇਸਰਾਈਲ ਦੀ ਆਜ਼ਾਦੀ ਦੇ ਐਲਾਨ ਹੋਣਪਿੱਛੋਂ ਸਿਰਫ ਤੀਸਰਾ ਇਸਰਾਈਲ-ਅਰਬ ਸ਼ਾਂਤੀ ਸਮਝੌਤਾ ਹੈ। ਇਸ ਤੋਂ ਪਹਿਲਾਂ ਮਿਸਰ ਨੇ 1979 ਵਿਚ ਤੇ ਜਾਰਡਨ ਨੇ 1994 ਵਿਚ ਇਕ ਸਮਝੌਤੇ ਉੱਤੇਦਸਖਤਕੀਤੇ ਸਨ। ਅਗਲੇ ਹਫਤਿਆਂ ਵਿਚ ਇਸਰਾਈਲ ਅਤੇ ਯੂ ਏ ਈ ਦਾ ਵਫਦ ਬੈਠਕ ਕਰੇਗਾ ਤੇ ਨਿਵੇਸ਼, ਸੈਰ-ਸਪਾਟਾ, ਸਿੱਧੀਆਂ ਉਡਾਣਾਂ, ਸੁਰੱਖਿਆ, ਟੈਲੀਕਾਮ, ਤਕਨੀਕ, ਊਰਜਾ, ਸਿਹਤ, ਸੰਸਕ੍ਰਿਤੀ, ਵਾਤਾਵਰਣ ਅਤੇ ਦੂਤਘਰ ਬਣਾਉਣ ਲਈ ਦੋ-ਪੱਖੀ ਸਮਝੌਤਿਆਂ ਉੱਤੇਦਸਤਖਤ ਕੀਤੇ ਜਾਣਗੇ। ਸਾਂਝੇਬਿਆਨ ਮੁਤਾਬਕ ਇਹ ਦੋਵੇਂ ਦੇਸ਼ ਮੱਧ-ਪੂਰਬ ਲਈ ਰਣਨੀਤਕ ਏਜੰਡਾ ਲਾਂਚ ਕਰਨ ਵਿਚ ਵੀ ਅਮਰੀਕਾ ਨਾਲ ਜੁੜਨਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ