Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਕਲਾਸਾਂ ਦਾ ਆਕਾਰ ਘਟਾਉਣ ਲਈ ਸਕੂਲ ਬੋਰਡਜ਼ ਨੂੰ ਰਿਜ਼ਰਵ ਫੰਡਾਂ ਦੀ ਵਰਤੋਂ ਕਰਨ ਦੀ ਦਿੱਤੀ ਖੁੱਲ੍ਹ

August 14, 2020 06:35 AM

ਟੋਰਾਂਟੋ, 13 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਤੰਬਰ ਵਿੱਚ ਜਦੋਂ ਬੱਚੇ ਸਕੂਲ ਪਰਤਣਗੇ ਤਾਂ ਐਲੀਮੈਂਟਰੀ ਕਲਾਸਾਂ ਦੇ ਆਕਾਰ ਨੂੰ ਘਟਾਉਣ ਤੇ ਫਿਜ਼ੀਕਲ ਡਿਸਟੈਂਸਿੰਗ ਵਿੱਚ ਵਾਧਾ ਕਰਨ ਲਈ ਸਕੂਲ ਬੋਰਡਜ਼ ਕੋਲ ਰਿਜ਼ਰਵ ਫੰਡਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ|
ਫੋਰਡ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਦੀ ਪਿਛਲੇ ਕੁੱਝ ਹਫਤਿਆਂ ਤੋਂ ਕਾਫੀ ਆਲੋਚਨਾ ਹੋ ਰਹੀ ਹੈ| ਟੀਚਰਜ਼ ਯੂਨੀਅਨ ਵੱਲੋਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਪਲੈਨ ਕੋਵਿਡ-19 ਦੇ ਪਸਾਰ ਨੂੰ ਰੋਕਣ ਤੇ ਬੱਚਿਆਂ ਦੀ ਹਿਫਾਜ਼ਤ ਲਈ ਕਾਫੀ ਨਹੀਂ ਹੋਵੇਗਾ| ਇਸ ਨੁਕਤਾਚੀਨੀ ਤੋਂ ਬਾਅਦ ਹੀ ਸਰਕਾਰ ਵੱਲੋਂ ਇਹ ਨਵਾਂ ਐਲਾਨ ਕੀਤਾ ਗਿਆ ਹੈ|
ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਸ ਐਲਾਨ ਤੋਂ ਬਾਅਦ ਪ੍ਰੋਵਿੰਸ ਭਰ ਵਿੱਚ ਚੋਣਵੇਂ ਬੋਰਡਜ਼ ਲਈ 500 ਮਿਲੀਅਨ ਡਾਲਰ ਦੀ ਫੰਡਿੰਗ ਵਾਸਤੇ ਰਾਹ ਪੱਧਰਾ ਹੋ ਗਿਆ ਹੈ| ਜਿਨ੍ਹਾਂ ਬੋਰਡਜ਼ ਦੀ ਇਸ ਰਿਜ਼ਰਵ ਫੰਡ ਤੱਕ ਪਹੁੰਚ ਨਹੀਂ ਹੋਵੇਗੀ ਉਨ੍ਹਾਂ ਨੂੰ 11 ਮਿਲੀਅਨ ਡਾਲਰ ਦਿੱਤੇ ਜਾਣਗੇ| ਲਿਚੇ ਨੇ ਇਹ ਵੀ ਆਖਿਆ ਕਿ ਕਲਾਸਾਂ ਦਾ ਕੋਈ ਆਕਾਰ ਸਰਕਾਰ ਨਿਰਧਾਰਤ ਨਹੀਂ ਕਰੇਗੀ| ਇੱਥੇ ਦੱਸਣਾ ਬਣਦਾ ਹੈ ਕਿ ਲੰਮੇਂ ਸਮੇਂ ਤੋਂ ਮਾਪਿਆਂ ਤੇ ਟੀਚਰਜ਼ ਯੂਨੀਅਨ ਵੱਲੋਂ ਕਲਾਸਾਂ ਦੇ ਆਕਾਰ ਨੂੰ ਤੈਅ ਕਰਨ ਬਾਰੇ ਮੰਗ ਕੀਤੀ ਜਾ ਰਹੀ ਸੀ|
ਕੁਈਨਜ਼ ਪਾਰਕ ਵਿੱਚ ਨਿਊਜ਼ ਕਾਨਫਰੰਸ ਦੌਰਾਨ ਲਿਚੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਲਚੀਲਾਪਣ ਲਿਆ ਰਹੇ ਹਾਂ| ਉਨ੍ਹਾਂ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਧੇਰੇ ਡਿਸਟੈਂਸਿੰਗ ਲਈ ਹੋਰ ਸਰੋਤ ਮੁਹੱਈਆ ਕਰਵਾਏ ਜਾਣ| ਇਸ ਤੋਂ ਇਲਾਵਾ ਲੋੜ ਪੈਣ ਉੱਤੇ ਵਾਧੂ ਸਪੇਸ ਵੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ| ਇਸ ਨਿਵੇਸ਼ ਨਾਲ ਇਹ ਸੰਭਵ ਹੋ ਸਕੇਗਾ|
ਲਿਚੇ ਨੇ ਅੱਗੇ ਆਖਿਆ ਕਿ ਸਰਕਾਰ ਕਲਾਸਾਂ ਵਿੱਚ ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਲਈ ਐਚਵੀਏਸੀ ਸਿਸਟਮਜ਼ ਨੂੰ ਅਪਡੇਟ ਕਰਨ ਵਾਸਤੇ ਵੀ 50 ਮਿਲੀਅਨ ਡਾਲਰ ਖਰਚ ਕਰੇਗੀ| ਇਸ ਦੇ ਨਾਲ ਹੀ ਪ੍ਰਿੰਸੀਪਲ ਤੇ ਹੋਰ ਸਟਾਫ ਦੀ ਮਦਦ ਨਾਲ ਆਨਲਾਈਨ ਲਰਨਿੰਗ ਨੂੰ ਸੁਖਾਲਾ ਬਣਾਉਣ ਲਈ 18 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ| ਇਸ ਦੌਰਾਨ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾæ ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਕੋਈ ਵੀ ਸੈਟਿੰਗ ਰਿਸਕ ਫਰੀ ਨਹੀਂ ਹੋਵੇਗੀ ਪਰ ਉਹ ਸਰਕਾਰ ਦੀ ਬੈਕ ਟੂ ਸਕੂਲ ਰਣਨੀਤੀ ਦੇ ਨਾਲ ਖੜ੍ਹੇ ਹਨ|
ਦੂਜੇ ਪਾਸੇ ਇਸ ਐਲਾਨ ਤੋਂ ਠੀਕ ਪਹਿਲਾਂ ਓਨਟਾਰੀਓ ਦੀਆਂ ਚਾਰ ਮੁੱਖ ਟੀਚਰਜ਼ ਯੂਨੀਅਨਾਂ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਕਿ ਪ੍ਰੋਵਿੰਸ ਦੇ ਬੈਕ ਟੂ ਸਕੂਲ ਪਲੈਨ ਨਾਲ ਸਰਕਾਰ ਦੇ ਆਪਣੇ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਲੈਜਿਸਲੇਸ਼ਨ (ੋਚਚੁਪਅਟਿਨਅਲ ਹeਅਲਟਹ ਅਨਦ ਸਆeਟੇ ਲeਗਸਿਲਅਟਿਨ) ਦੀ ਹੀ ਉਲੰਘਣਾਂ ਹੁੰਦੀ ਹੈ| ਯੂਨੀਅਨਾਂ ਵੱਲੋਂ ਅਗਲੇ ਸ਼ੁੱਕਰਵਾਰ ਤੱਕ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤੇ ਜਾਣ ਲਈ ਕਿਰਤ ਮੰਤਰੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਮੰਗ ਵੀ ਕੀਤੀ ਜਾ ਰਹੀ ਸੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ