Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

2020-21 ਵਿੱਚ ਓਨਟਾਰੀਓ ਦਾ ਬਜਟ ਘਾਟਾ 38æ5 ਬਿਲੀਅਨ ਡਾਲਰ ਤੱਕ ਅੱਪੜਿਆ

August 13, 2020 05:15 PM

ਓਨਟਾਰੀਓ, 13 ਅਗਸਤ (ਪੋਸਟ ਬਿਊਰੋ) : ਓਨਟਾਰੀਓ ਦੇ ਵਿੱਤ ਮੰਤਰੀ ਰੌਡ ਫਿਲਿਪਜ਼ ਨੇ ਕੱਲ੍ਹ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਸਾਡੇ ਪ੍ਰੋਵਿੰਸ ਨੂੰ ਕਾਫੀ ਉਤਰਾਅ ਚੜ੍ਹਾਅ ਵਿੱਚੋਂ ਲੰਘਣਾ ਪੈ ਰਿਹਾ ਹੈ| ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਤਿੰਨ ਮਹੀਨਿਆਂ ਵਿੱਚ ਹੀ ਪ੍ਰੋਵਿੰਸ ਦਾ ਘਾਟਾ ਦੁੱਗਣਾ ਹੋ ਕੇ 38æ5 ਬਿਲੀਅਨ ਡਾਲਰ ਤੱਕ ਵਧ ਗਿਆ ਹੈ|
ਵਿੱਤ ਮੰਤਰੀ ਨੇ ਆਖਿਆ ਕਿ ਮਹਾਂਮਾਰੀ ਕਾਰਨ ਸਿਹਤ ਸੰਕਟ ਪੈਦਾ ਹੋ ਗਿਆ ਤੇ ਪ੍ਰੋਵਿੰਸ ਨੂੰ ਹੈਲਥ ਕੇਅਰ ਸੈਕਟਰ ਉੱਤੇ ਕਈ ਬਿਲੀਅਨ ਡਾਲਰ ਖਰਚ ਕਰਨ ਤੋਂ ਇਲਾਵਾ ਕਾਰੋਬਾਰਾਂ ਤੇ ਸਥਾਨਕ ਵਾਸੀਆਂ ਦੀ ਮਦਦ ਲਈ ਵੀ ਕਈ ਬਿਲੀਅਨ ਡਾਲਰ ਵਾਧੂ ਖਰਚ ਕਰਨੇ ਪਏ| ਮਾਰਚ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਸੀ ਕਿ ਸਾਲ 2020-21 ਦੇ ਅੰਤ ਤੱਕ ਘਾਟਾ 20æ5 ਬਿਲੀਅਨ ਡਾਲਰ ਤੱਕ ਅੱਪੜ ਸਕਦਾ ਹੈ| ਪਰ ਫਿਲਿਪਜ਼ ਨੇ ਆਖਿਆ ਕਿ ਮਹਾਂਮਾਰੀ ਕਾਰਨ ਅਜੇ ਸਾਨੂੰ ਕਈ ਬਿਲੀਅਨ ਡਾਲਰ ਹੋਰ ਖਰਚਣ ਦੀ ਲੋੜ ਹੈ|
ਉਨ੍ਹਾਂ ਅੱਗੇ ਆਖਿਆ ਕਿ ਸਾਡੇ ਸਾਂਝੇ ਉੱਦਮਾਂ ਦੇ ਬਾਵਜੂਦ ਸੈਕਿੰਡ ਵੇਵ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ| ਕੋਵਿਡ-19 ਮਹਾਂਮਾਰੀ ਦੇ ਦੁਨੀਆਂ ਭਰ ਤੇ ਓਨਟਾਰੀਓ ਵਿੱਚ ਪੈ ਰਹੇ ਆਰਥਿਕ ਪ੍ਰਭਾਵ ਬਾਰੇ ਅਜੇ ਵੀ ਸਪਸ਼ਟ ਤੌਰ ਉੱਤੇ ਕੁੱਝ ਨਹੀਂ ਆਖਿਆ ਜਾ ਸਕਦਾ| ਬਸੰਤ ਸਮੇਂ ਪ੍ਰੋਵਿੰਸ ਨੇ ਇਹ ਐਲਾਨ ਕੀਤਾ ਸੀ ਕਿ ਮਹਾਂਮਾਰੀ ਦੌਰਾਨ ਮਦਦ ਲਈ 17 ਬਿਲੀਅਨ ਡਾਲਰ ਖਰਚ ਕਰਨ ਦਾ ਟੀਚਾ ਰੱਖਿਆ ਗਿਆ ਹੈ| ਪਰ ਕੱਲ੍ਹ ਸਰਕਾਰ ਨੇ ਆਖਿਆ ਕਿ ਕੋਵਿਡ-19 ਤੋਂ ਰਾਹਤ ਲਈ ਕੀਤਾ ਗਿਆ ਖਰਚਾ ਇਸ ਵਿੱਤੀ ਵਰ੍ਹੇ ਦੇ ਖ਼ਤਮ ਹੋਣ ਤੱਕ 30 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ|
ਇਸ ਸਾਲ ਸਰਕਾਰ ਵੱਲੋਂ ਸਮੁੱਚੇ ਤੌਰ ਉੱਤੇ 13 ਬਿਲੀਅਨ ਡਾਲਰ ਖਰਚ ਕਰਨ ਦੀ ਸੰਭਾਵਨਾ ਹੈ ਜਦਕਿ ਟੈਕਸਾਂ ਤੇ ਹੋਰ ਆਮਦਨ ਵਜੋਂ ਸਰਕਾਰ ਨੂੰ 5æ7 ਬਿਲੀਅਨ ਤੋਂ ਵੀ ਘੱਟ ਇੱਕਠੇ ਹੋਣ ਦੀ ਆਸ ਹੈ| ਅਪਡੇਟ ਵਿੱਚ ਐਲਾਨੇ ਗਏ ਨਵੇਂ ਮਾਪਦੰਡਾਂ ਵਿੱਚ ਪ੍ਰੋਵਿੰਸ ਵੱਲੋਂ ਸੰਭਾਵੀ ਸੈਕਿੰਡ ਵੇਵ ਲਈ ਹੈਲਥ ਕੇਅਰ ਸਪੈਂਡਿੰਗ ਕੌਂਟਿਨਜੈਂਸੀ ਫੰਡ ਉੱਤੇ 4æ3 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਹੈ| ਮਿਊਂਸਪੈਲਿਟੀਜ਼ ਦੀ ਮਦਦ ਲਈ  ਫੈਡਰਲ ਸਰਕਾਰ ਨਾਲ ਹੋਏ ਸੇਫ ਰੀਸਟਾਰਟ ਸਮਝੌਤੇ ਤਹਿਤ ਓਨਟਾਰੀਓ ਨੂੰ 2æ4 ਬਿਲੀਅਨ ਡਾਲਰ ਖਰਚਾ ਬਰਦਾਸ਼ਤ ਕਰਨਾ ਹੋਵੇਗਾ ਜਦਕਿ 2æ2 ਬਿਲੀਅਨ ਡਾਲਰ ਕੌਂਟਿਨਜੈਂਸੀ ਫੰਡ ਵਿੱਚ ਜੋੜਿਆ ਜਾਵੇਗਾ| ਫਰੰਟ ਲਾਈਨ ਵਰਕਰਜ਼ ਨੂੰ ਵਾਅਦੇ ਮੁਤਾਬਕ ਦਿੱਤੀ ਜਾਣ ਵਾਲੀ ਤਨਖਾਹ ਉੱਤੇ 1æ1 ਬਿਲੀਅਨ ਡਾਲਰ ਖਰਚ ਆਵੇਗਾ|
ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਟੈਕਸ ਮੁਲਤਵੀ ਕੀਤੇ ਗਏ ਸਨ ਉਨ੍ਹਾਂ ਨੂੰ ਵੀ ਪਹਿਲੀ ਅਕਤੂਬਰ ਤੱਕ ਮੁਲਤਵੀ ਹੀ ਰਹਿਣ ਦਿੱਤਾ ਜਾਵੇਗਾ| ਇਸ ਉੱਤੇ 1æ3 ਬਿਲੀਅਨ ਡਾਲਰ ਦੀ ਲਾਗਤ ਆਵੇਗੀ| ਮਹਾਂਮਾਰੀ ਤੋਂ ਪਹਿਲਾਂ ਫੋਰਡ ਸਰਕਾਰ ਆਖ ਰਹੀ ਸੀ ਕਿ 2020-21 ਵਿੱਚ 9 ਬਿਲੀਅਨ ਡਾਲਰ ਦਾ ਘਾਟਾ ਪਵੇਗਾ ਅਤੇ ਫੋਰਡ ਵੱਲੋਂ 2023-24 ਤੱਕ ਬਜਟ ਸੰਤੁਲਿਤ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਸੀ| ਪਰ ਪ੍ਰੀਮੀਅਰ ਤੇ ਵਿੱਤ ਮੰਤਰੀ ਵੱਲੋਂ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਜਿਹੜੇ ਖਰਚੇ ਇਸ ਮਹਾਂਮਾਰੀ ਦੌਰਾਨ ਕੀਤੇ ਜਾ ਰਹੇ ਹਨ ਉਹ ਲਾਜ਼ਮੀ ਸਨ ਤੇ 2023 ਤੱਕ ਬਜਟ ਨੂੰ ਸੰਤੁਲਿਤ ਕੀਤਾ ਜਾਣਾ ਹਾਲ ਦੀ ਘੜੀ ਸੰਭਵ ਨਹੀਂ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ