Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਬਾਇਡਨ ਤੇ ਹੈਰਿਸ ਨੇ ਟਰੰਪ ਦੇ ਕਿਰਦਾਰ ਤੇ ਕਾਰਗੁਜ਼ਾਰੀ ਉੱਤੇ ਜੰਮ ਕੇ ਕੀਤੇ ਹਮਲੇ

August 13, 2020 07:40 AM

ਵਿਲਮਿੰਗਟਨ, 12 ਅਗਸਤ (ਪੋਸਟ ਬਿਊਰੋ) : ਪਹਿਲੀ ਵਾਰੀ ਕਮਲਾ ਹੈਰਿਸ ਨੂੰ ਆਪਣੀ ਰਨਿੰਗ ਮੇਟ (ਵਾਈਸ ਪ੍ਰੈਜ਼ੀਡੈਂਟ) ਵਜੋਂ ਲੈ ਕੇ ਜੋਅ ਬਾਇਡਨ ਬੁੱਧਵਾਰ ਨੂੰ ਅਮੈਰਿਕਨਜ਼ ਦੇ ਸਾਹਮਣੇ ਪਹੁੰਚੇ| ਇਸ ਮੌਕੇ ਦੋਵਾਂ ਆਗੂਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਕਿਰਦਾਰ ਤੇ ਕਾਰਗੁਜ਼ਾਰੀ ਉੱਤੇ ਜੰਮ ਕੇ ਹਮਲੇ ਕੀਤੇ|
77 ਸਾਲਾ ਜੋਅ ਬਾਇਡਨ ਨੇ ਪਹਿਲੀ ਵਾਰੀ ਬਲੈਕ ਵੁਮਨ ਨੂੰ ਇਸ ਮਹੱਤਵਪੂਰਣ ਅਹੁਦੇ ਲਈ ਚੁਣਿਆ ਹੈ| ਅਜਿਹਾ ਨਹੀਂ ਹੈ ਕਿ ਸਿਰਫ ਸਿਆਹ ਨਸਲ ਦਾ ਹੋਣਾ ਹੀ ਇੱਕ ਅਜਿਹਾ ਕਾਰਨ ਹੈ ਕਿ ਹੈਰਿਸ ਦੀ ਚੋਣ ਇਸ ਪ੍ਰੈਜ਼ੀਡੈਂਸ਼ੀਅਲ ਟਿਕਟ ਲਈ ਕੀਤੀ ਗਈ ਹੈ ਸਗੋਂ ਹੈਰਿਸ ਦੇ ਬੇਮਿਸਾਲ ਰਿਕਾਰਡ ਕਾਰਨ ਉਸ ਨੂੰ ਅੱਜ ਇਸ ਮੁਕਾਮ ਉੱਤੇ ਪਹੁੰਚਣ ਦਾ ਮੌਕਾ ਮਿਲਿਆ ਹੈ| 55 ਸਾਲਾਂ ਦੀ ਇਸੇ ਕਮਲਾ ਹੈਰਿਸ ਨੇ ਇੱਕ ਸਾਲ ਪਹਿਲਾਂ ਪ੍ਰਾਇਮਰੀ ਡਿਬੇਟ ਸਟੇਜ ਉੱਤੇ ਬਾਇਡਨ ਦੀ ਬੋਲਤੀ ਬੰਦ ਕਰਵਾ ਦਿੱਤੀ ਸੀ|
ਬਾਇਡਨ ਮੁਤਾਬਕ ਟਰੰਪ ਨੂੰ ਸ਼ਿਕਸਤ ਦੇਣ, ਸੰਕਟ ਵਿੱਚ ਘਿਰੇ ਦੇਸ਼ ਨੂੰ ਉਭਾਰਨ, ਚਰਮਰਾ ਚੁੱਕੇ ਅਰਥਚਾਰੇ ਨੂੰ ਸਾਂਭਣ ਤੇ ਨਸਲਵਾਦ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਹੈਰਿਸ ਵਰਗੀ ਹੀ ਦਮਦਾਰ ਸਾਥੀ ਦੀ ਲੋੜ ਸੀ| ਆਪਣੇ ਹੋਮਟਾਊਨ ਵਿਲਮਿੰਗਟਨ, ਡੈਲਾਵੇਅਰ ਵਿੱਚ ਹਾਈ ਸਕੂਲ ਦੇ ਜਿਮਨੇਜ਼ੀਅਮ ਵਿਖੇ ਬਾਇਡਨ ਨੇ ਆਖਿਆ ਕਿ ਹੈਰਿਸ ਸਮਾਰਟ, ਮਜ਼ਬੂਤ ਇਰਾਦਿਆਂ ਵਾਲੀ, ਤਜਰਬੇਕਾਰ ਮਹਿਲਾ ਹੈ| ਉਸ ਨੂੰ ਪਤਾ ਹੈ ਕਿ ਸਰਕਾਰ ਕਿਸ ਤਰ੍ਹਾਂ ਚਲਾਈ ਜਾਂਦੀ ਹੈ, ਲੋੜ ਪੈਣ ਉੱਤੇ ਸਖ਼ਤ ਫੈਸਲੇ ਕਿਸ ਤਰ੍ਹਾਂ ਕੀਤੇ ਜਾਂਦੇ ਹਨ| ਪਹਿਲੇ ਦਿਨ ਤੋਂ ਹੀ ਆਪਣਾ ਕੰਮ ਕਰਨ ਦਾ ਉਸ ਵਿੱਚ ਮਾਦਾ ਹੈ|
ਕਰੋਨਾਵਾਇਰਸ ਮਹਾਂਮਾਰੀ ਕਾਰਨ ਦੋਵੇਂ ਉਮੀਦਵਾਰ ਸਟੇਜ ਉੱਤੇ ਮਾਸਕ ਪਾ ਕੇ ਆਏ| ਮਹਾਂਮਾਰੀ ਕਾਰਨ ਇਸ ਮੌਕੇ ਬਹੁਤ ਜ਼ਿਆਦਾ ਲੋਕ ਹਾਲ ਵਿੱਚ ਮੌਜੂਦ ਨਹੀਂ ਸਨ ਜਿਵੇਂ ਕਿ ਅਮੂਮਨ ਹੁੰਦਾ ਹੈ| ਦੋਵਾਂ ਨੇ ਭਾਵੇਂ ਮਾਸਕਸ ਤੋਂ ਬਿਨਾ ਗੱਲ ਕੀਤੀ ਪਰ ਉਨ੍ਹਾਂ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕੀਤਾ| ਬਾਇਡਨ ਵੱਲੋਂ ਇੱਕਠ ਨੂੰ ਸੰਬੋਧਨ ਕਰਨ ਤੋਂ ਬਾਅਦ ਹੈਰਿਸ ਨੇ ਸਟੇਜ ਸਾਂਭੀ ਤੇ ਆਖਿਆ ਕਿ ਬਾਇਡਨ ਅਜਿਹੇ ਸ਼ਖਸ ਹਨ ਜਿਹੜੇ ਅਮਰੀਕਾ ਨੂੰ ਸਮਾਨਤਾ ਤੇ ਨਿਆਂ ਵੱਲ ਲੈ ਕੇ ਜਾਣਗੇ| ਸਿਰਫ ਉਹੀ ਇਹੋ ਜਿਹੇ ਇਨਸਾਨ ਹਨ ਜਿਨ੍ਹਾਂ ਨੇ ਪਹਿਲੇ ਬਲੈਕ ਰਾਸ਼ਟਰਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਤੇ ਪਹਿਲੀ ਬਲੈਕ ਵੁਮਨ ਨੂੰ ਆਪਣੀ ਰਨਿੰਗ ਮੇਟ ਬਣਾਇਆ| 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ