ਟੋਰਾਂਟੋ, 12 ਅਗਸਤ (ਪੋਸਟ ਬਿਊਰੋ) : ਨੌਰਥ ਯੌਰਕ ਦੀ ਰਿਹਾਇਸ਼ੀ ਇਮਾਰਤ ਦੇ ਹਾਲਵੇਅ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਟੋਰਾਂਟੋ ਪੁਲਿਸ ਸ਼ੱਕੀ ਮਾਮਲਾ ਮੰਨ ਕੇ ਜਾਂਚ ਕਰ ਰਹੀ ਹੈ|
ਹਾਰਡਿੰਗ ਐਵਨਿਊ ਤੇ ਜੇਨ ਸਟਰੀਟ ਬਿਲਡਿੰਗ ਦੇ ਹਾਲਵੇਅ ਵਿੱਚ ਇੱਕ ਵਿਅਕਤੀ ਦੇ ਸੁੱਤੇ ਹੋਣ ਦੀ ਇਤਲਾਹ ਸਵੇਰੇ 8:49 ਮਿੰਟ ਉੱਤੇ ਪੁਲਿਸ ਨੂੰ ਦਿੱਤੀ ਗਈ| ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਤੋਂ ਬਾਅਦ ਪਾਇਆ ਕਿ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ|
ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ|