Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਰੱੈਡ ਲੇਕ ਤੱਕ ਫੈਲੀ ਅੱਗ ਤੋਂ ਬਾਅਦ ਕਮਿਊਨਿਟੀ ਨੂੰ ਇਲਾਕਾ ਖਾਲੀ ਕਰਨ ਦੀ ਅਪੀਲ

August 12, 2020 11:46 PM

ਰੱੈਡ ਲੇਕ ਤੱਕ ਫੈਲੀ ਅੱਗ ਤੋਂ ਬਾਅਦ ਕਮਿਊਨਿਟੀ
ਨੂੰ ਇਲਾਕਾ ਖਾਲੀ ਕਰਨ ਦੀ ਅਪੀਲ

ਵਿਨੀਪੈਗ, 12 ਅਗਸਤ (ਪੋਸਟ ਬਿਊਰੋ) : ਰੈੱਡ ਲੇਕ, ਓਨਟਾਰੀਓ ਦੇ ਵਾਸੀਆਂ ਨੂੰ ਜੰਗਲ ਦੀ ਅੱਗ ਕਮਿਊਨਿਟੀ ਦੇ ਕਾਫੀ ਨੇੜੇ ਪਹੁੰਚ ਜਾਣ ਕਾਰਨ ਇਲਾਕਾ ਖਾਲੀ ਕਰਨ ਲਈ ਆਖਿਆ ਗਿਆ ਹੈ|
ਓਨਟਾਰੀਓ ਸਰਕਾਰ ਦੀ ਵੈੱਬਸਾਈਟ Aੁੱਤੇ ਦਰਸਾਏ ਗਏ ਅਨੁਸਾਰ ਮਿਊਂਸਪੈਲਿਟੀ ਨੇੜੇ ਜੰਗਲ ਵਿੱਚ ਲੱਗੀ ਇਹ ਅੱਗ ਬੁੱਧਵਾਰ ਸਵੇਰ ਤੱਕ 750 ਹੈਕਟੇਅਰ ਤੱਕ ਫੈਲ ਗਈ| ਮੰਗਲਵਾਰ ਸ਼ਾਮੀ ਫੇਸਬੁੱਕ ਉੱਤੇ ਪਾਈ ਗਈ ਪੋਸਟ ਵਿੱਚ ਮੇਅਰ ਫਰੈਡ ਮੋਤਾ ਨੇ ਰੱੈਡ ਲੇਕ ਮਿਉਂਸਪੈਲਿਟੀ ਦੇ ਸਾਰੇ ਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਆਖਿਆ| ਉਨ੍ਹਾਂ ਸਟੈਰੈਟ ਓਲਸਨ, ਮੈਡਸਨ ਤੇ ਬਫਲੋ ਏਰੀਆ ਵਿੱਚ ਰਹਿਣ ਵਾਲਿਆਂ ਨੂੰ ਖਾਸ ਤੌਰ ਉੱਤੇ ਇਲਾਕਾ ਛੱਡਣ ਲਈ ਆਖਿਆ|
ਮੋਤਾ ਨੇ ਪੋਸਟ ਵਿੱਚ ਆਖਿਆ ਕਿ ਬੁੱਧਵਾਰ ਨੂੰ ਹਵਾਵਾਂ ਦੇ ਬਦਲਦੇ ਰੁਖ ਕਾਰਨ ਉਹ ਚਿੰਤਤ ਸਨ ਕਿਉਂਕਿ ਇਸ ਨਾਲ ਅੱਗ ਉਨ੍ਹਾਂ ਇਲਾਕਿਆਂ ਵਿੱਚ ਫੈਲਣ ਦਾ ਡਰ ਸੀ| ਮੰਗਲਵਾਰ ਨੂੰ ਅੱਗ 550 ਹੈਕਟੇਅਰ ਵਿੱਚ ਲੱਗੀ ਹੋਈ ਸੀ ਤੇ ਫਿਰ ਪੂਰਬ ਵੱਲ ਵਧ ਗਈ|
ਓਨਟਾਰੀਓ ਸਰਕਾਰ ਅਨੁਸਾਰ ਅੱਗ ਰੈੱਡ ਲੇਕ ਟਾਊਨਸਾਈਟ ਤੋਂ ਤਿੰਨ ਕਿਲੋਮੀਟਰ ਦੱਖਣ ਵੱਲ ਤੇ ਹਾਈਵੇਅ 105 ਤੋਂ ਤਿੰਨ ਕਿਲਮੀਟਰ ਪੱਛਮ ਵੱਲ ਫੈਲ ਗਈ| ਕੁਦਰਤੀ ਵਸੀਲਿਆਂ ਤੇ ਫੌਰੈਸਟਰੀ ਮੰਤਰਾਲੇ ਵੱਲੋਂ ਹਵਾਈ ਸਾਧਨਾਂ, ਭਾਰੀ ਸਾਜੋæ ਸਮਾਨ ਤੇ ਇਨੀਸ਼ੀਅਲ ਅਟੈਕ ਫਾਇਰ ਰੇਂਜਰਜ਼ ਦੀ ਵਰਤੋਂ ਕਰਦਿਆਂ ਹੋਇਆਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

 
Have something to say? Post your comment