Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਆਰ ਟੀ ਆਈ ਵਿੱਚ ਖ਼ੁਲਾਸਾ: ਪੰਜਾਬ ਵਿੱਚ ਬਿਜਲੀ ਚੋਰੀ ਵਿੱਚ ਬਾਦਲ ਦਾ ਲੰਬੀ ਹਲਕਾ ਮੋਹਰੀ

August 12, 2020 09:37 PM

* ਲੰਬੀ ਹਲਕੇ ਵਿੱਚ ਬਾਦਲ ਪਿੰਡ ਸਭ ਤੋਂ ਮੋਹਰੀ


ਬਠਿੰਡਾ, 12 ਅਗਸਤ (ਪੋਸਟ ਬਿਊਰੋ)- ਪੰਜਾਬ ਵਿੱਚ ਬਹੁਤ ਸਾਰੀ ਬਿਜਲੀ ਚੋਰੀ ਹੋਣ ਦੇ ਕਾਰਨ ਆਰਥਕ ਬੋਝ ਆਮ ਲੋਕਾਂ ਉਤੇ ਪੈਂਦਾ ਹੈ ਜਿਸ ਕਾਰਨ ਹੋਰ ਰਾਜਾਂ ਮੁਕਾਬਲੇ ਮਹਿੰਗੀ ਬਿਜਲੀ ਨੇ ਪੰਜਾਬ ਸਰਕਾਰ ਨੂੰ ਵੀ ਕਈ ਵਾਰ ਸਿਆਸੀ ਤੌਰ 'ਤੇ ਕਟਿਹਰੇ ਵਿੱਚ ਖੜਾ ਕੀਤਾ ਹੈ। ਇਸ ਸਬੰਧੀ ਆਰ ਟੀ ਆਈ ਹੇਠ ਕੁਝ ਅਜਿਹੇ ਖੁਲਾਸੇ ਹੋਏ ਜਿਸ ਦੇ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚ ਰਿਕਾਰਡ ਤੋੜ ਪੰਜਾਬ ਵਿੱਚ ਸਭ ਤੋਂ ਵਧੇਰੇ ਬਿਜਲੀ ਚੋਰੀ ਹੁੰਦੀ ਹੈ ਅਤੇ ਇਸ ਹਲਕੇ ਵਿੱਚ ਬਾਦਲ ਪਿੰਡ ਇਸ ਪੱਖੋਂ ਮੋਹਰੀ ਹੈ।
ਸਹਾਇਕ ਕਾਰਜਕਾਰੀ ਇੰਜੀਨੀਅਰ (ਡਿਸਟਰੀਬਿਊਸ਼ਨ) ਸਬ ਡਵੀਜ਼ਨ ਲੰਬੀ ਤੋਂ ਆਰ ਟੀ ਆਈ ਕਾਰਕੁੰਨ ਸੱਤਪਾਲ ਗੋਇਲ ਵੱਲੋਂ ਮੰਗੀ ਜਾਣਕਾਰੀ ਉੱਤੇ ਹੋਏ ਖੁਲਾਸੇ ਆਪਣੇ ਆਪ ਵਿੱਚ ਰਿਕਾਰਡ ਹਨ। ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਦਸਖਤਾਂ ਹੇਠ ਮਿਲੇ ਪੱਤਰ ਅਨੁਸਾਰ ਇਸ ਦਫ਼ਤਰ ਅਧੀਨ ਪਹਿਲੀ ਅਪ੍ਰੈਲ 2018 ਤੋਂ 31 ਮਾਰਚ 19 ਤੱਕ 13.23 ਲੱਖ ਯੂਨਿਟ ਚੋਰੀ ਹੋਣ ਕਰਕੇ ਲੀਕੇਜ ਹੋਈ ਹੈ ਜਦ ਕਿ ਸਾਲ 2018-19 ਵਿੱਚ 325 ਖਪਤਕਾਰ ਚੋਰੀ ਕਰਦੇ ਫੜੇ ਗਏ ਸਨ, ਜਿਨ੍ਹਾਂ ਤੋਂ 33.23 ਲੱਖ ਰੁਪਏ ਰਿਕਵਰੀ ਕੀਤੀ ਗਈ ਹੈ ਤੇ ਇਸੇ ਦੌਰਾਨ ਐਮ ਈ ਲੈਬ ਬਠਿੰਡਾ ਵਿਖੇ 17 ਮੀਟਰ ਭੇਜੇ ਗਏ, ਜਿਹੜੇ ਬਿਜਲੀ ਚੋਰੀ ਵਾਲੇ ਕੇਸ ਨਿਕਲੇ। ਇਸੇ ਦਫ਼ਤਰ ਦਾ ਇੱਕ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਚਲ ਰਿਹਾ ਹੈ।
ਇਸੇ ਸੂਚਨਾ ਵਿੱਚ ਆਰ ਟੀ ਆਈ ਵਰਕਰ ਸੱਤਪਾਲ ਗੋਇਲ ਖੁਲਾਸਾ ਕੀਤਾ ਕਿ ਲੰਬੀ ਹਲਕੇ ਅੰਦਰ ਵੀ ਸਭ ਤੋਂ ਵੱਧ ਬਿਜਲੀ ਚੋਰੀ ਸਾਬਕਾ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਹੁੰਦੀ ਹੈ। ਸਹਾਇਕ ਕਾਰਜਕਾਰੀ ਇੰਜੀਨੀਅਰ (ਵੰਡ) ਸਬ ਡਵੀਜ਼ਨ ਬਾਦਲ ਦੇ ਅਨੁਸਾਰ ਪਹਿਲੀ ਅਪ੍ਰੈਲ 2-18 ਤੋਂ ਮਾਰਚ 19 ਦੇ ਅੰਤ ਤੱਕ 1.84 ਲੱਖ ਯੂਨਿਟ ਬਿਜਲੀ ਚੋਰੀ ਹੋਣ ਕਰਕੇ ਲੀਕੇਜ ਹੋਈ ਹੈ, ਪਰ ਸਿਰਫ 30 ਮੀਟਰ ਐਮ ਈ ਲੈਬ ਵਿੱਚ ਭੇਜੇ ਗਏ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ