Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਸੁਪਰੀਮ ਕੋਰਟ ਨੇ ਪਿਤਾ ਦੀ ਜਾਇਦਾਦ ਵਿੱਚ ਧੀਆਂ ਦਾ ਬਰਾਬਰ ਦਾ ਹੱਕ ਮੰਨਿਆ

August 12, 2020 09:27 PM

ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਇਥੇ ਕਿਹਾ ਕਿ ਧੀਆਂ ਨੂੰ ਬਰਾਬਰ ਦੇ ਹੱਕ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਸਾਲ 2015 ਵਿੱਚ ਸੁਣਾਏ ਆਪਣੇ ਇੱਕ ਫੈਸਲੇ ਨੂੰ ਰੱਦ ਕਰਦਿਆਂ ਸਾਫ ਕਰ ਦਿੱਤਾ ਕਿ ਜੇ ਪਿਤਾ ਦੀ ਮੌਤ ਹਿੰਦੂ ਵਿਰਾਸਤ (ਸੋਧ) ਐਕਟ 2005 ਤੋਂ ਪਹਿਲਾਂ ਵੀ ਹੋਈ ਹੈ ਤਾਂ ਧੀਆਂ ਨੂੰ ਸਾਂਝੀ ਹਿੰਦੂ ਪਰਵਾਰਕ ਜਾਇਦਾਦ ਵਿੱਚ ਬਰਾਬਰ ਦਾ ਹੱਕ ਹਾਸਲ ਹੋਵੇਗਾ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਵੱਖ-ਵੱਖ ਹਾਈ ਕੋਰਟਾਂ ਅਤੇ ਹੇਠਲੀਆਂ ਅਦਾਲਤਾਂ ਨੂੰ ਅਪੀਲ ਕੀਤੀ ਕਿ ਇਹ ਕਿਸਮ ਦੇ ਬਾਕੀ ਕੇਸਾਂ ਦਾ ਛੇ ਮਹੀਨਿਆਂ ਵਿੱਚ ਨਿਬੇੜਾ ਕਰਨ। ਜਸਟਿਸ ਐੱਸ ਨਜ਼ੀਰ ਅਤੇ ਐੱਮ ਆਰ ਸ਼ਾਹ ਦੀ ਸ਼ਮੂਲੀਅਤ ਵਾਲੇ ਸੁਪਰੀਮ ਕੋਰਟ ਦੇ ਇੱਸ ਬੈਂਚ ਨੇ ਕਿਹਾ ਕਿ ਹਿੰਦੂ ਵਿਰਾਸਤ ਐਕਟ 1956 ਦੀ ਧਾਰਾ ਛੇ ਵਿੱਚ ਸ਼ਾਮਲ ਵਿਵਸਥਾਵਾਂ ਕਾਨੂੰਨ/ ਐਕਟ ਵਿੱਚ ਸੋਧ ਤੋਂ ਪਹਿਲਾਂ ਜਾਂ ਬਾਅਦ ਵਿੱਚ ਜੰਮੀਆਂ ਧੀਆਂ ਨੂੰ ਪੁੱਤਾਂ ਦੇ ਬਰਾਬਰ ਹੱਕ ਤੇ ਜ਼ਿੰਮੇਵਾਰੀਆਂ ਦੇਣ ਦਾ ਹੱਕ ਦੇਂਦੀਆਂ ਹਨ। ਕੋਪਾਰਸੇਨਰ ਇੱਕ ਪਰਿਭਾਸ਼ਾ ਹੈ, ਜੋ ਉਸ ਵਿਅਕਤੀ ਲਈ ਵਰਤੀ ਜਾਂਦੀ ਹੈ, ਜਿਸ ਨੂੰ ਜਨਮ ਕਰ ਕੇ ਆਪਣੇ ਮਾਤਾ-ਪਿਤਾ ਦੀ ਜਾਇਦਾਦ 'ਤੇ ਹੱਕ ਹਾਸਲ ਹੁੰਦਾ ਹੈ। ਬੈਂਚ ਨੇ ਆਪਣੇ 121 ਸਫਿਆਂ ਦੇ ਫੈਸਲੇ ਵਿੱਚ ਕਿਹਾ, ਕਿਉਂ ਜੋ ਕੋਪਾਰਸੇਨਰੀ ਦਾ ਹੱਕ ਜਨਮ ਕਰ ਕੇ ਮਿਲਦਾ ਹੈ, ਇਸ ਲਈ ਜ਼ਰੂਰੀ ਨਹੀਂ ਕਿ ਪਿਤਾ ਨੌਂ ਸਤੰਬਰ 2005 ਨੂੰ ਜਿਊਂਦਾ ਸੀ ਕਿ ਨਹੀਂ।
ਸੁਪਰੀਮ ਕੋਰਟ ਨੇ ਕੱਲ੍ਹ ਦੇ ਫੈਸਲੇ ਨਾਲ 2015 ਵਿੱਚ ਸੁਣਾਏ ਆਪਣੇ ਇੱਕ ਫੈਸਲੇ ਨੂੰ ਬਦਲ ਦਿੱਤਾ ਹੈ। ਇਸ ਬਾਰੇ ਅਦਾਲਤ ਨੇ ਉਦੋਂ ਕਿਹਾ ਸੀ ਕਿ ਕਾਨੂੰਨ ਵਿੱਚ ਸੋਧ ਹੇਠ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹੱਕ ਨੌਂ ਸਤੰਬਰ 2005 ਦੀ ਤਰੀਕ ਨੂੰ ਜਿਊਂਦੇ ਕੋਪਾਰਸੇਨਰਾਂ ਦੀਆਂ ਜਿਊਂਦੀਆਂ ਧੀਆਂ ਨੂੰ ਮਿਲੇਗਾ। ਸੁਪਰੀਮ ਕੋਰਟ ਨੇ ਕੱਲ੍ਹ ਦੇ ਫੈਸਲੇ ਵਿੱਚ ਸਾਫ ਕਰ ਦਿੱਤਾ ਕਿ ਹਿੰਦੂ ਵਿਰਾਸਤ ਐਕਟ 1956 ਵਿੱਚ ਕੀਤੀ ਸੋਧ, ਜਿਸ ਤਹਿਤ ਦੀਆਂ ਨੂੰ ਜੱਦੀ ਜਾਇਦਾਦ ਵਿੱਚ ਮਿਲੇ ਬਰਾਬਰ ਦੇ ਹੱਕ, ਦਾ ਕੋਈ ਬੀਤੇ ਉੱਤੇ ਪ੍ਰਭਾਵੀ ਅਸਰ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਣ ਮੌਕੇ ਆਪਣੇ ਪਿਛਲੇ ਫੈਸਲੇ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਪੁੱਤ ਉਦੋਂ ਤੱਕ ਪੁੱਤ ਹੈ, ਜਦੋਂ ਉਸ ਨੂੰ ਪਤਨੀ ਨਹੀਂ ਮਿਲ ਜਾਂਦੀ, ਪਰ ਧੀ ਆਪਣੀ ਪੂਰੀ ਜ਼ਿੰਦਗੀ ਧੀ ਰਹਿੰਦੀ ਹੈ। ਅਦਾਲਤ ਨੇ ਕਿਹਾ ਕਿ ਇਸ ਮੁੱਦੇ 'ਤੇ ਕਈ ਅਪੀਲਾਂ ਵੱਖ-ਵੱਖ ਹਾਈ ਕੋਰਟਾਂ ਤੇ ਹੇਠਲੀਆਂ ਅਦਾਲਤਾਂ ਵਿੱਚ ਬਕਾਇਆ ਹਨ ਤੇ ਇਸ ਮੁੱਦੇ 'ਤੇ ਵਿਵਾਦਿਤ ਫੈਸਲਿਆਂ ਦੇ ਨਾਲ ਪਏ ਕਾਨੂੰਨੀ ਝਮੇਲਿਆਂ ਕਰ ਕੇ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ