ਸਿਆਟਲ, 12 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਕਿਹਾ ਕਿ ਕੋਰੋਨਾ ਵਾਇਰਸ ਦੇ ਟੈਸਟ ਕਰਨ 'ਚ ਅਮਰੀਕਾ ਦੁਨੀਆ ਭਰ 'ਚ ਪਹਿਲੇ ਨੰਬਰ 'ਤੇ ਹੈ। ਅਸੀਂ ਅੱਜ ਤੱਕ 6.5 ਕਰੋੜ ਤੋਂ ਵੱਧ ਟੈਸਟ ਕੀਤੇ ਹਨ। ਹੋਰ ਕਈ ਮੁਲਕ ਨੇੜੇ ਨਹੀਂ ਖੜੋਂਦਾ। ਸਿਰਫ਼ ਭਾਰਤ ਅਮਰੀਕਾ ਤੋਂ ਬਾਅਦ ਵਧੇਰੇ ਟੈਸਟ ਕਰਨ ਵਾਲਾ ਮੁਲਕ ਹੈ, ਜਿਸ ਦੀ ਆਬਾਦੀ 150 ਕਰੋੜ ਹੈ ਅਤੇ ਉਸ ਨੇ ਅੱਜ ਤੱਕ 1.1 ਕਰੋੜ ਟੈਸਟ ਕੀਤੇ ਹਨ ਜੋ ਦੂਜੇ ਨੰਬਰ 'ਤੇ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਾਡੇ ਟੈਸਟ ਬੜੀ ਉਚ ਗੁਣਵੱਤਾ ਦੇ ਹਨ।
ਕੋਰੋਨਾ ਵਾਇਰਸ ਦੇ ਟੀਕੇ ਦੀ ਬਾਰੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਸਾਡੇ ਕੋਲ ਟੀਕਾ ਹੋਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਦੀਆਂ ਕੰਪਨੀਆਂ ਦਿਨ-ਰਾਤ ਇਸ 'ਤੇ ਕੰਮ ਕਰ ਰਹੀਆਂ ਹਨ ਤੇ ਮੰਜ਼ਿਲ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਸੇਾਂ 'ਚ ਪਿਛਲੇ ਸੱਤ ਦਿਨਾਂ 'ਚ 14 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਮੌਤਾਂ 'ਚ ਨੌਂ ਫ਼ੀਸਦੀ ਕਮੀ ਆਈ ਹੈ।