ਡੈਨਫੋਰਥ ਤੇ ਐਗਲਿੰਟਨ ਵਿੱਚ ਚੱਲੀ ਗੋਲੀ, ਇੱਕ ਹਲਾਕ
ਓਨਟਾਰੀਓ, 12 ਅਗਸਤ (ਪੋਸਟ ਬਿਊਰੋ) : ਡੈਨਫੋਰਥ ਰੋਡ ਉੱਤੇ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਤੜ੍ਹਕਸਾਰ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ| ਹੋਮੀਸਾਈਡ ਡਿਪਾਰਟਮੈਂਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਕੱਲ੍ਹ ਐਮਰਜੰਸੀ ਅਮਲੇ ਨੂੰ ਐਗਲਿੰਟਨ ਐਵਨਿਊ ਈਸਟ ਉੱਤੇ ਸਥਿਤ ਇਸ ਰਿਹਾਇਸ਼ੀ ਇਮਾਰਤ Aੁੱਤੇ ਤੜ੍ਹਕੇ 4:00 ਵਜੇ ਸੱਦਿਆ ਗਿਆ| ਪੈਰਾਮੈਡਿਕਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਦੀ ਮੌਤ ਹੋ ਗਈ|
ਅਜੇ ਤੱਕ ਮਸ਼ਕੂਕ ਬਾਰੇ ਕੋਈ ਵੇਰਵਾ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ|