Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਮੈਂ ਇਰਫਾਨ ਨੂੰ ਹਮੇਸ਼ਾ ਪਾਪਾ ਕਹਿ ਕੇ ਬੁਲਾਉਂਦੀ ਸੀ : ਰਾਧਿਕਾ ਮਦਾਨ

August 12, 2020 03:07 PM

ਸਾਲ 2018 ਵਿੱਚ ਵਿਸ਼ਾਲ ਭਾਰਦਵਾਜ ਦੀ ਫਿਲਮ ‘ਪਟਾਕਾ’ ਨਾਲ ਵੱਡੇ ਪਰਦੇ 'ਤੇ ਡੈਬਿਊ ਕਰ ਚੁੱਕੀ ਰਾਧਿਕਾ ਮਦਾਨ ਨੇ ਇਸ ਤੋਂ ਪਹਿਲਾਂ 2014 ਵਿੱਚ ਛੋਟੇ ਪਰਦੇ 'ਤੇ ਸੀਰੀਅਲ ‘ਮੇਰੀ ਆਸ਼ਿਕੀ ਤੁਮ ਸੇ ਹੀ’ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕੀਤਾ ਸੀ। ਉਂਝ ਉਸ ਤੋਂ ਪਹਿਲਾਂ ਉਹ ਬਤੌਰ ਡਾਂਸ ਇੰਸਟ੍ਰਕਟਰ ਕੰਮ ਕਰ ਚੁੱਕੀ ਸੀ। ਰਾਧਿਕਾ ਦੀ ਦੂਜੀ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਅਤੇ ਪਿਛਲੀ ਫਿਲਮ ‘ਹਿੰਦੀ ਮੀਡੀਅਮ’ ਵਿੱਚ ਉਸ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ। ਉਸ ਦੀ ਝੋਲੀ 'ਚ ਫਿਲਮ ‘ਸ਼ਿੱਦਤ’ ਹੈ। ਪੇਸ਼ ਹਨ ਰਾਧਿਕਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਪਿਛਲੀ ਫਿਲਮ ‘ਅੰਗਰੇਜ਼ੀ ਮੀਡੀਅਮ’ ਲਈ ਖੁਦ ਨੂੰ ਸਕੂਲ ਗਰਲ ਦੀ ਸ਼ੇਪ 'ਚ ਲਿਆਉਣਾ ਕਿੰਨਾ ਮੁਸ਼ਕਲ ਰਿਹਾ?
-ਮੈਨੂੰ ਇਕ ਸਕੂਲ ਗਰਲ ਦੀ ਤਰ੍ਹਾਂ ਦਿਸਣ ਲਈ ਕਾਫੀ ਮਿਹਨਤ ਕਰਨੀ ਪਈ ਅਤੇ ਮਨ 'ਤੇ ਕੰਟਰੋਲ ਵੀ ਕਰਨਾ ਪਿਆ। ਕਿਉਂਕਿ ਮੈਂ ਹੈਲਦੀ ਨਹੀਂ ਦਿਸਣਾ ਸੀ, ਇਸ ਲਈ ਮੈਂ ਬਾਡੀ ਨੂੰ ਸ਼ੇਪ ਵਿੱਚ ਲਿਆਉਣ ਲਈ ਯੋਗਾ ਅਤੇ ਕਾਰਡੀਓ ਦਾ ਸਹਾਰਾ ਲਿਆ। ਇਹੀ ਨਹੀਂ ਮੈਂ ਸ਼ਾਕਾਹਾਰੀ ਬਣਨ ਦਾ ਫੈਸਲਾ ਵੀ ਲਿਆ, ਜੋ ਮੈਂ ਕੀਤਾ ਉਸ ਨਾਲ ਮੈਨੂੰ ਕਿਰਦਾਰ ਵਿੱਚ ਢਲਣ ਵਿੱਚ ਮਦਦ ਮਿਲੀ। ਮੈਂ ਡਾਈਟ ਦਾ ਸਖਤੀ ਨਾਲ ਪਾਲਣ ਕੀਤਾ ਤੇ ਅੰਗੂਰ ਤੱਕ ਨਹੀਂ ਖਾਧੇ। ਮੈਂ ਦਿਨ 'ਚ ਦੋ ਵਾਰ ਵਰਕਆਊਟ ਕਰਦੀ ਸੀ, ਪਰ ਸਖਤ ਮਿਹਨਤ ਤੋਂ ਬਾਅਦ ਮੇਰੀ ਬਾਡੀ ਕਿਰਦਾਰ ਦੇ ਅਨੁਸਾਰ ਸ਼ੇਪ 'ਚ ਆ ਗਈ।
* ਅੱਗੇ ਕਿਸ ਤਰ੍ਹਾਂ ਦੀਆਂ ਫਿਲਮਾਂ ਅਤੇ ਰੋਲ ਕਰਨਾ ਚਾਹੰੁਦੇ ਹੋ?
-ਮੈਂ ਹਰ ਫਿਲਮ ਨਾਲ ਕੁਝ ਨਵਾਂ ਕਰਨਾ ਚਾਹੁੰਦੀ ਹਾਂ। ਅੱਜ ਅਸੀਂ ਨਵੀਂ ਤਰ੍ਹਾਂ ਦੀਆਂ ਫਿਲਮਾਂ ਦਾ ਤਜਰਬਾ ਕਰ ਰਹੇ ਹਾਂ ਮੈਂ ਇਨ੍ਹਾਂ ਫਿਲਮਾਂ ਦਾ ਹਿੱਸਾ ਬਣਨਾ ਚਾਹੰੁਦੀ ਹਾਂ। ‘ਪਟਾਕਾ’ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ' ਤੋਂ ਕਾਫੀ ਵੱਖਰੀ ਸੀ ਅਤੇ ‘ਅੰਗੇਰਜ਼ੀ ਮੀਡੀਅਮ’ ਵੀ ਅਜਿਹੀ ਹੈ। ਮੈਂ ਕਿਸੇ ਕੰਫਰਟ ਜ਼ੋਨ 'ਚ ਨਹੀਂ ਰਹਿਣਾ ਚਾਹੰੁਦੀ ਸਗੋਂ ਜੋ ਕੁਝ ਵੀ ਕਰਦੀ ਹਾਂ, ਉਸ ਤੋਂ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦੀ ਹਾਂ। ਮੈਂ ਐਕਟਰ ਹਾਂ। ਮੈਨੂੰ ਐਕਟਿੰਗ ਕਰਨ ਦਿਓ, ਆਡੀਸ਼ਨ ਦੇਣ ਦਿਓ, ਮੈਨੂੰ ਦੱਸਣ ਦਿਓ ਕਿ ਮੈਂ ਕੀ ਕਰ ਸਕਦੀ ਹਾਂ। ਤੁਹਾਨੂੰ ਹਰ ਸਮੇਂ ਖੁਦ ਨੂੰ ਸਰਪ੍ਰਾਈਜ਼ ਕਰਨ ਦੀ ਲੋੜ ਹੈ ਅਤੇ ਇਹੀ ਦਰਸ਼ਕਾਂ ਨੂੰ ਵੀ ਹੈਰਾਨ ਕਰਦਾ ਹੈ।
* ਪਿਛਲੇ ਦਿਨੀਂ ਤੁਸੀਂ ‘ਬਾਰ ਬ੍ਰਾ ਦੇਖੋ’ ਨਾਂਅ ਦੀ ਮੁਹਿੰਮ ਦਾ ਸਮਰਥਨ ਕੀਤਾ ਸੀ। ਇਸ ਦੇ ਬਾਰੇ ਦੱਸੋ?
-ਇਹ ਇੱਕ ਅਨੋਖੀ ਪਹਿਲ ਹੈ ਜਿਸ ਦੇ ਤਹਿਤ ਬ੍ਰਾ ਸਟ੍ਰੈਪ ਬਾਰੇ ਸ਼ਰਮਸਾਰ ਹੋਣ ਦੇ ਵਿਰੁੱਧ ਆਵਾਜ਼ ਉਠਾਈ ਜਾਵੇਗੀ ਅਤੇ ਇਸ ਦੇ ਨਾਲ ਇਸ ਬਾਰੇ ਗੱਲ ਕੀਤੀ ਜਾਵੇਗੀ ਤਾਂ ਕਿ ਲੋਕ ਇਸ ਨੂੰ ਆਮ ਤੌਰ 'ਤੇ ਲੈਣ। ਰੋਜ਼ਾਨਾ ਸਫਰ ਦੌਰਾਨ ਜਾਂ ਕਿਤੇ ਹੋਰ ਵੀ ਕਈ ਵਾਰ ਅਸੀਂ ਸਭ ਨੇ ਅਜੀਬ ਜਿਹੀਆਂ ਭੱਦੀਆਂ ਨਜ਼ਰਾਂ ਨਾਲ ਦੇਖੇ ਜਾਣ ਵਾਲੇ ਗਲਤ ਤਰੀਕੇ ਨਾਲ ਛੂਹਣ ਵਰਗੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਹੈ। ਮੈਨੂੰ ਇਹ ਦੇਖ ਕੇ ਗੁੱਸਾ ਆਉਂਦਾ ਹੈ ਕਿ ਕਿਸ ਤਰ੍ਹਾਂ ਨਾਲ ਅੱਜ ਵੀ ਬ੍ਰਾ ਸਟ੍ਰੈਪ ਨੂੰ ਦੇਖੇ ਜਾਣ ਵਰਗੀ ਕਿਸੇ ਚੀਜ਼ ਬਾਰੇ ਔਰਤਾਂ ਨੂੰ ਪਰਖਿਆ ਜਾਂਦਾ ਹੈ। ਇਸ ਨੂੰ ਕਾਫੀ ਪਹਿਲਾਂ ਸਾਧਾਰਨ ਤੌਰ 'ਤੇ ਲਿਆ ਜਾਣਾ ਚਾਹੀਦਾ ਸੀ। ਕੱਪੜੇ ਕਿਸੇ ਨੂੰ ਪਰਿਭਾਸ਼ਿਤ ਨਹੀਂ ਕਰਦੇ। ਇਹ ਪੂਰੀ ਤਰ੍ਹਾਂ ਨਾਲ ਇੱਕ ਮਹਿਲਾ ਦੀ ਇੱਛਾ 'ਤੇ ਨਿਰਭਰ ਹੈ ਕਿ ਕੀ ਪਹਿਨੇ ਅਤੇ ਕਿਵੇਂ ਪਹਿਨੇ। ‘ਬਾਰ ਬ੍ਰਾ ਦੇਖੋ’ ਵਰਗੀ ਪਹਿਲ ਨਾਲ ਆਪਣੀ ਆਵਾਜ਼ ਉਠਾ ਕੇ ਮੈਂ ਖੁਸ਼ ਹਾਂ। ਜੋ ਔਰਤਾਂ ਨੂੰ ਸਹਿਜ ਮਹਿਸੂਸ ਕਰਾਉਣ ਲਈ ਹੈ। ਬ੍ਰਾ ਦੇ ਸਟ੍ਰੈਪ ਨੂੰ ਦਿਖਾਉਣ 'ਚ ਅਜੀਬ ਮਹਿਸੂਸ ਨਾ ਕਰੋ।
* ਕੀ ਤੁਸੀਂ ਵੀ ਅਜਿਹਾ ਕੁਝ ਝੱਲਿਆ ਹੈ?
- ਮੈਂ ਸਕੂਲ ਵਿੱਚ ਸੀ ਤੇ ਉਹ ਸਮਾਂ ਸੀ ਜਦੋਂ ਤੁਸੀਂ ਵੱਡੇ ਹੋ ਰਹੇ ਹੁੰਦੇ ਹੋ ਅਤੇ ਨਵੀਆਂ-ਨਵੀਆਂ ਚੀਜ਼ਾਂ ਟਰਾਈ ਕਰਦੇ ਹੋ। ਇੱਕ ਦਿਨ ਮੈਂ ਕਲਰਫੁੱਲ ਬ੍ਰਾ ਪਹਿਨ ਕੇ ਗਈ। ਇੱਕ ਲੜਕਾ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ ਤੇਰੀ ਬ੍ਰਾ ਦੀ ਸਟ੍ਰੈਪ ਦਿਸ ਰਹੀ ਹੈ। ਉਸ ਟਾਈਮ ਮੈਨੂੰ ਲੱਗਾ ਕਿ ਬ੍ਰਾ ਦੀ ਸਟ੍ਰੈਪ ਦਿਸਣਾ ਪਾਪ ਹੋ ਗਿਆ, ਮਤਲਬ ਅਜਿਹਾ ਨਹੀਂ ਕਰ ਸਕਦੇ। ਮੈਨੂੰ ਉਸ ਸਮੇਂ ਬਹੁਤ ਸ਼ਰਮਿੰਦਗੀ ਹੋਈ। ਅੱਜ ਮੈਂ ਜਾਣਦੀ ਹਾਂ ਕਿ ਇਸ 'ਚ ਸ਼ਰਮ ਦੀ ਕੋਈ ਗੱਲ ਨਹੀਂ ਹੈ ਇਸ ਲਈ ਸ਼ਰਮਾਉਣ ਦੀ ਵੀ ਲੋੜ ਨਹੀਂ ਹੈ।
* ‘ਅੰਗਰੇੇਜ਼ੀ ਮੀਡੀਅਮ’ ਫਿਲਮ ਦੇ ਸੈੱਟ 'ਤੇ ਇਰਫਾਨ ਨਾਲ ਆਪਣੇ ਰਿਸ਼ਤੇ ਦੇ ਬਾਰੇ ਕੁਝ ਦੱਸੋ?
- ਮੈਂ ਉਨ੍ਹਾਂ ਨੂੰ ਹਮੇਸ਼ਾ ਪਾਪਾ ਜਾਂ ਡੈਡ ਕਹਿ ਕੇ ਬੁਲਾਉਂਦੀ ਸੀ। ਮੈਂ ਉਨ੍ਹਾਂ ਨੂੰ ਕਦੇ ਸਰ ਕਹਿ ਕੇ ਸੰਬੋਧਨ ਨਹੀਂ ਕੀਤਾ, ਮੈਂ ਹਮੇਸ਼ਾ ਉਨ੍ਹਾਂ ਨੂੰ ਪਾਪਾ ਜਾਂ ਡੈਡ ਕਹਿ ਕੇ ਬੁਲਾਉਂਦੀ ਸੀ। ਉਹ ਬੱਸ ਮੁਸਕਰਾ ਦਿੰਦੇ ਸਨ। ਮੈਨੂੰ ਯਾਦ ਹੈ ਕਿ ਜਦ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲੀ ਅਤੇ ਮੈਂ ਉਨ੍ਹਾਂ ਨੂੰ ‘ਡੈਡ’ ਕਿਹਾ ਤਾਂ ਇਸ ਬਾਰੇ ਅਜੀਬ ਮਹਿਸੂਸ ਕਰਨ ਦੇ ਬਜਾਏ ਮੈਨੂੰ ਗਲੇ ਲਾ ਲਿਆ ਸੀ। ਮੈਂ ਹਮੇਸ਼ਾ ਉਨ੍ਹਾਂ ਨੂੰ ਡੈਡ ਵਜੋਂ ਯਾਦ ਰੱਖਾਂਗੀ। ਮੈਂ ਇੱਕ ਕਲਾਕਾਰ ਅਤੇ ਇੱਕ ਵਿਅਕਤੀ ਦੇ ਰੂਪ ਵਿੱਚ ਉਨ੍ਹਾਂ ਤੋਂ ਬਹੁਤ ਕੁਝ ਸਿਖਿਆ। ਉਨ੍ਹਾਂ ਨਾਲ ਕੰਮ ਕਰਨਾ ਮੇਰੀ ਇੱਛਾ ਸੂਚੀ ਵਿੱਚ ਇੱਕ ਵੱਡਾ ਅਤੇ ਸਹੀ ਨਿਸ਼ਾਨਾ ਸੀ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ