ਇੱਕ ਮੋਟੀ ਸਾਰੀ ਟੀਚਰ ਇੱਕ ਦਿਨ ਕਲਾਸ ਵਿੱਚ ਛੋਟੇ ਬੱਚਿਆਂ ਨੂੰ ਚਿੜੀਆਂ ਦੀਆਂ ਆਦਤਾਂ ਬਾਰੇ ਪੜ੍ਹਾ ਰਹੀ ਸੀ। ਉਹ ਬੋਲੀ, ‘‘ਮੇਰੇ ਘਰ ਵਿੱਚ ਲਾਲ ਰੰਗ ਦੀ ਚਿੜੀ ਹੈ। ਉਹ ਇੱਕ ਅਜਿਹਾ ਕੰਮ ਕਰਦੀ ਹੈ, ਜੋ ਮੈਂ ਕਦੇ ਨਹੀਂ ਕਰ ਸਕਦੀ। ਕੀ ਤੁਹਾਡੇ ਵਿੱਚੋਂ ਕੋਈ ਦੱਸ ਸਕਦਾ ਹੈ ਕਿ ਉਹ ਕਿਹੜਾ ਕੰਮ ਹੈ?”
ਪ੍ਰਿੰਸ ਤੁਰੰਤ ਬੋਲ ਪਿਆ, ‘‘ਜੀ ਮੈਡਮ, ਤੁਸੀਂ ਕੌਲੇ ਵਿੱਚ ਨਹੀਂ ਨਹਾ ਸਕਦੇ, ਜਦ ਕਿ ਉਹ ਬੜੇ ਮਜ਼ੇ ਨਾਲ ਨਹਾ ਸਕਦੀ ਹੈ।”
*********
ਇੱਕ ਦਿਨ ਰਵੀ ਚਿੜੀਆਘਰ ਗਿਆ। ਉਥੇ ਉਸ ਨੇ ਇੱਕ ਵਾੜੇ ਵਿੱਚ ਜ਼ੈਬਰਾ ਦੇਖਿਆ ਤਾਂ ਕੋਲ ਖੜੇ ਆਦਮੀ ਨੂੰ ਪੁੱਛਿਆ, ‘‘ਕਿਉਂ ਭਰਾ, ਇਹ ਚਿੜੀਆਘਰ ਦਾ ਕਿਹੜਾ ਜਾਨਵਰ ਹੈ?”
ਅਣਜਾਣ ਆਦਮੀ ਨੇ ਜਵਾਬ ਦਿੱਤਾ, ‘‘ਤੈਨੂੰ ਨਹੀਂ ਪਤਾ, ਇਸ ਨੂੰ ਜ਼ੈਬਰਾ ਕਹਿੰਦੇ ਹਨ।”
ਰਵੀ ਕੁਝ ਬੁੜਬੁੜਾਇਆ। ਫਿਰ ਬੋਲਿਆ, ‘‘ਦੇਖੋ ਨਾ, ਚਿੜੀਆਘਰ ਵਾਲੇ ਲੋਕਾਂ ਨੂੰ ਬੁੱਧੂ ਬਣਾਉਂਦੇ ਹਨ। ਗਧੇ ਦੀ ਪਿੱਠ 'ਤੇ ਕਾਲੀਆਂ-ਕਾਲੀਆਂ ਧਾਰੀਆਂ ਖਿੱਚ ਦਿੱਤੀਆਂ ਅਤੇ ਉਸ ਨੂੰ ਜ਼ੈਬਰਾ ਦਾ ਨਾਂਅ ਦੇ ਕੇ ਲੋਕਾਂ ਨੂੰ ਠੱਗ ਲਿਆ।”
*********
ਰਾਜੇਸ਼ (ਅਨਿਲ ਨੂੰ), ‘‘ਕਿਉਂ ਯਾਰ, ਪਹਿਲਾਂ ਤਾਂ ਤੂੰ ਤਾਲਾਬ 'ਚ ਡੁੱਬਦੇ ਹੋਏ ਆਦਮੀ ਨੂੰ ਬਚਾਇਆ, ਫਿਰ ਤੂੰ ਹੀ ਉਸ ਨੂੰ ਤਲਾਬ ਵਿੱਚ ਸੁੱਟ ਕਿਉਂ ਦਿੱਤਾ?”
ਅਨਿਲ, ‘‘ਓ ਯਾਰ, ਕੀ ਤੂੰ ਉਹ ਕਹਾਵਤ ਨਹੀਂ ਸੁਣੀ ਕਿ ਨੇਕੀ ਕਰ ਔਰ ਦਰਿਆ ਮੇਂ ਡਾਲ?”