ਮਿਸੀਸਾਗਾ ਹਾਈਵੇਅ ਨੇੜੇ ਹੋਈ ਸ਼ੂਟਿੰਗ ਵਿੱਚ 2 ਜ਼ਖ਼ਮੀ
ਮਿਸੀਸਾਗਾ, 11 ਅਗਸਤ (ਪੋਸਟ ਬਿਊਰੋ) : ਸੋਮਵਾਰ ਰਾਤੀਂ ਪੁਲਿਸ ਨੂੰ ਮਿਸੀਸਾਗਾ ਦੇ ਹਾਈਵੇਅ ਉੱਤੇ ਇੱਕ ਕਾਰ ਮਿਲੀ ਜਿਸ ਵਿੱਚ ਗੋਲੀਆਂ ਦੇ ਨਿਸ਼ਾਨ ਸਨ| ਇਸ ਤੋਂ ਬਾਅਦ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਾਏ ਗਏ|
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਾਮੀਂ 7:40 ਵਜੇ ਗੱਡੀ ਦੇ ਸ਼ੇਰਵੇਅ ਡਰਾਈਵ ਨੇੜੇ ਡਿਕਸੀ ਰੋਡ ਵੱਲ ਮੁੜਨ ਤੋਂ ਪਹਿਲਾਂ ਕਿਊਈਡਬਲਿਉ ਉੱਤੇ ਵਾਪਰੀ| ਇੱਕ ਵਿਅਕਤੀ ਨੂੰ ਲੋਕਲ ਹਸਪਤਾਲ ਵਿੱਚ ਗੰਭੀਰ ਪਰ ਗੈਰ ਜਾਨਲੇਵਾ ਜ਼ਖ਼ਮਾਂ ਨਾਲ ਭੇਜਿਆ ਗਿਆ ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ|
ਪੀਲ ਰੀਜਨਲ ਪੁਲਿਸ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮਦਦ ਕਰ ਰਹੇ ਹਨ| ਓਪੀਪੀ ਵੱਲੋਂ ਵੀ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਮਸ਼ਕੂਕ ਦੀ ਭਾਲ ਹੈ|