Welcome to Canadian Punjabi Post
Follow us on

28

March 2024
 
ਪੰਜਾਬ

ਕੀ ਸਿੱਖ ਗੁਰੂ ਸਾਹਿਬਾਨ ਲਵ ਤੇ ਕੁਸ਼ ਦੇ ਵੰਸ਼ ਵਿੱਚੋਂ ਸਨ?

August 11, 2020 10:39 PM

* ਬਚਿੱਤਰ ਨਾਟਕ ਵਿੱਚ ਵੀ ਇਹੋ ਲਿਖਿਆ ਪਿਐ


ਅੰਮ੍ਰਿਤਸਰ, 11 ਅਗਸਤ (ਪੋਸਟ ਬਿਊਰੋ)- ਕੀ ਸਿੱਖ ਗੁਰੂ ਸਾਹਿਬਾਨ ਸ੍ਰੀ ਰਾਮ ਚੰਦਰ ਦੇ ਪੁੱਤਰਾਂ ਲਵ ਤੇ ਕੁਸ਼ ਦੇ ਵੰਸ਼ ਵਿੱਚੋਂ ਹਨ? ਇਹ ਸਵਾਲ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ। ਸਿੱਖ ਇਤਿਹਾਸ ਦੇ ਮੂਲ ਸਰੋਤ ਕਹੇ ਜਾਂਦੇ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਵਿੱਚ ਵੀ ਦਰਜ ਹੈ ਕਿ ਗੁਰੂ ਨਾਨਕ ਜੀ ਕੁਸ਼ ਤੇ ਗੁਰੂ ਰਾਮਦਾਸ ਜੀ ਲਵ ਦੀ ਅੰਸ਼ ਵਿੱਚੋਂ ਸਨ।
ਇਹ ਦਾਅਵਾ ਕਿਸੇ ਹੋਰ ਸੰਸਥਾ ਨਹੀਂ ਕੀਤਾ, ਸਗੋਂ ਸਿੱਖ ਪਾਰਲੀਮੈਂਟ ਕਹੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਬਚਿੱਤਰ ਨਾਟਕ ਵਿੱਚ ਸਾਬਤ ਹੁੰਦੀ ਹੈ। ਗੋਬਿੰਦ ਗੀਤਾ ਤੇ ਗੋਬਿੰਦ ਰਮਾਇਣ ਬਾਰੇ ਚੱਲ ਰਹੇ ਵਿਵਾਦ ਦੌਰਾਨ ਇੱਕ ਨਵਾਂ ਪੱਖ ਉਭਰ ਕੇ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਇੱਕ ਕਿਤਾਬ ਬਚਿੱਤਰ ਨਾਟਕ ਦੇ ਨਾਮ ਹੇਠ ਪ੍ਰਕਾਸ਼ਤ ਕਰ ਕੇ ਸੰਗਤਾਂ ਨੂੰ ਦੇ ਰਹੀ ਹੈ। ਬਚਿੱਤਰ ਨਾਟਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੇ ਉਨ੍ਹਾਂ ਇਸ ਨਾਮ ਹੇਠ ਆਪਣੀ ਸਵੈ ਜੀਵਨੀ ਲਿਖੀ ਹੈ। ਇਸ ਵਿੱਚ ਲਿਖਾਰੀ ਨੇ ਗੁਰੂ ਸਾਹਿਬ ਦੇ ਨਾਮ ਹੇਠ ਗੁਰੂ ਸਾਹਿਬਾਨ ਨੂੰ ਰਾਮ ਅੰਸ਼ ਦੱਸਣ ਵਿੱਚ ਕਸਰ ਨਹੀਂ ਛੱਡੀ ਤੇ ਇਸ ਕਥਾ ਮੁਤਾਬਕ ਰਾਮ ਜੀ ਦੇ ਪੁੱਤਰ ਲਵ ਤੇ ਕੁਸ਼ ਤੋਂ ਸ਼ੁਰੂ ਹੋ ਕੇ ਦੋ ਅੰਸ਼ਾਂ ਬੇਦੀ ਤੇ ਸੋਢੀ ਅੰਸ਼ ਕਹਾਉਂਦੀਆਂ ਹਨ। ਬੇਦੀ ਅੰਸ਼ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ। ਬਚਿੱਤਰ ਨਾਟਕ ਵਿੱਚ ਪੂਰੇ ਵਿਸਥਾਰ ਨਾਲ ਬੇਦੀ ਤੇ ਸੋਢੀ ਵਰੇਡਿਆਂ ਦਾ ਵੇਰਵਾ ਦਰਜ ਹੈ। ਇਸ ਨੂੰ ਪੜ੍ਹਨ ਤੋਂ ਬਾਅਦ ਜੇ ਇਹ ਕਿਹਾ ਜਾਵੇ ਕਿ ਗਿਆਨੀ ਇਕਬਾਲ ਸਿੰਘ ਝੂਠ ਬੋਲਦਾ ਹੈ ਤਾਂ ਗ਼ਲਤ ਹੈ। ਸਾਲ 1999 ਵਿੱਚ ਜਦ ਅਕਾਲੀ ਦਲ 'ਤੇ ਸੰਕਟ ਦੇ ਬੱਦਲ ਸਨ, ਉਸ ਵੇਲੇ ਅਕਾਲੀ ਦਲ ਦੇ ਸੰਕਟ ਮੋਚਨ ਬਣ ਕੇ ਸਾਹਮਣੇ ਆਏ ਗਿਆਨੀ ਪੂਰਨ ਸਿੰਘ ਵੀ ਧੜੱਲੇ ਨਾਲ ਦਾਅਵਾ ਕਰਦੇ ਸਨ ਕਿ ਸਿੱਖ ਲਵ ਕੁਸ਼ ਦੀ ਸੰਤਾਨ ਹਨ। ਉਨ੍ਹਾਂ ਦੇ ਬਿਆਨ ਦਾ ਕਿਸੇ ਨੇ ਖੰਡਨ ਕਰਨ ਦੀ ਜੁਅਰੱਤ ਨਹੀਂ ਕੀਤੀ। ਡੇਰਿਆਂ ਵਿੱਚ ਵੀ ਇਹੋ ਪੜ੍ਹਾਇਆ ਜਾਂਦਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ