Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਵਾਤਾਵਰਨ ਸੁਧਾਰ ਤੇ ਸਮੁੰਦਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਸੰਘਰਸ਼ ਕਰ ਰਹੀ ਹੈ ਐਮਿਲੀ ਪੇਨ

August 11, 2020 09:53 PM

ਲੰਡਨ, 11 ਅਗਸਤ (ਪੋਸਟ ਬਿਊਰੋ)- ਐਮਿਲੀ ਪੇਨ ਨੇ ਜਾਂਚ ਤੋਂ ਬਾਅਦ ਪਾਇਆ ਕਿ 29 ਕੈਮੀਕਲ (ਨੌਂ ਪਲਾਸਟਿਕ ਦੇ ਕੈਮੀਕਲ ਸਮੇਤ) ਉਸਦੇ ਸਰੀਰ 'ਚ ਚਲੇ ਗਏ ਸਨ। ਇਹ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਖਾਣ ਤੇ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਕਰਕੇ ਹੋਇਆ ਸੀ। ਐਮਿਲੀ ਨੇ ਇਹ ਪਲਾਸਟਿਕ ਤੋਂ ਸਰੀਰ ਵਿੱਚ ਜਾਣ ਵਾਲੇ 35 ਕਿਸਮ ਦੇ ਕੈਮੀਕਲਜ਼ ਦੇ ਪ੍ਰਭਾਵਾਂ ਦਾ ਪਤਾ ਲਾਉਣ ਲਈ ਕਰਵਾਇਆ ਸੀ।
ਇਸ ਦੇ ਬਾਅਦ ਐਮਿਲੀ ਨੇ ਸਮੁੰਦਰਾਂ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ। ਉਸ ਨੇ ਕੰਮ ਨੂੰ ਪੂਰਾ ਕਰਨ ਲਈ ਸਾਲ 2030 ਤੱਕ ਸਮਾਂ-ਸੀਮਾ ਮਿਥੀ ਹੈ। ਇਸ ਮੁਹਿੰਮ 'ਚ ਉਸ ਨੇ ਅੱਜ ਤੱਕ 30 ਦੇਸ਼ਾਂ ਤੋਂ 300 ਔਰਤਾਂ ਨੂੰ ਨਾਲ ਜੋੜ ਲਿਆ ਹੈ ਅਤੇ ਨੌਂ ਦੇਸ਼ਾਂ ਵਿਚਾਲੇ 10330 ਨਾਟੀਕਲ ਮੀਲ ਯਾਤਰਾ ਕਰ ਚੁੱਕੀ ਹੈ। ਐਮਿਲੀ ਪੇਨ ਦੱਸਦੀ ਹੈ ਕਿ 2019 'ਚ ਅਸੀਂ ‘ਈ-ਮੁਹਿੰਮ ਰਾਊਂਡ ਦੀ ਵਰਲਡ' ਯਾਤਰਾ ਸ਼ੁਰੂ ਕੀਤੀ। ਸਾਲ 2007 'ਚ ਇਸ ਖੋਜ ਲਈ ਤਿੰਨ ਮਹੀਨੇ ਸਫ਼ਰ ਤੈਅ ਕਰਕੇ ਚੀਨ ਗਈ, ਪਰ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਵਾਈ ਸਫ਼ਰ ਨਹੀਂ ਕੀਤਾ। ਆਸਟ੍ਰੇਲੀਆ 'ਚ ਮਿਲੀ ਨੌਕਰੀ ਲਈ 20,000 ਕਿਲੋਮੀਟਰ ਲੰਬੀ ਯਾਤਰਾ ਲਈ ਉਸ ਨੇ ਬਾਇਓ ਫਿਊਲ ਨਾਲ ਚੱਲਣ ਵਾਲੀ ਕਿਸ਼ਤੀ ਨਾਲ 120 ਦਿਨ ਦੀ ਯਾਤਰਾ ਕੀਤੀ। ਐਮਿਲੀ ਦੱਸਦੀ ਹੈ ਕਿ ਆਸਟ੍ਰੇਲੀਆ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਕਿਸ਼ਤੀ ਪਲਾਸਟਿਕ ਦੇ ਕੂੜੇ ਨਾਲ ਟਕਰਾ ਗਈ। ਮੈਂ ਸਵਾਲ ਉਠਾਇਆ ਕਿ ਇੱਥੇ ਏਨਾ ਪਲਾਸਟਿਕ ਕਿਵੇਂ ਆ ਗਿਆ? ਇਸ ਸਵਾਲ ਨੇ ਸਮੁੰਦਰਾਂ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਮੇਰੀ ਨਵੀਂ ਯਾਤਰਾ ਸ਼ੁਰੂ ਕਰ ਦਿੱਤੀ। ਐਮਿਲੀ ਕਹਿੰਦੀ ਹੈ ਕਿ ਪਲਾਸਟਿਕ ਦੇ ਕਾਰਨ ਕੈਂਸਰ, ਉਪਜਾਊ ਸ਼ਕਤੀ ਜਾਂ ਹਾਰਮੋਨਾਂ ਦੇ ਅਸੰਤੁਲਨ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਉਸ ਅਨੁਸਾਰ ਇਹ ਅਸਲ 'ਚ ਔਰਤਾਂ ਦੀ ਸਿਹਤ ਵਾਲਾ ਮੁੱਦਾ ਹੈ, ਇਸ ਲਈ ਇਹ ਫ਼ੈਸਲਾ ਕੀਤਾ ਜਾਂ ਦਾ ਹੈ ਕਿ ਔਰਤਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਸੰਸਾਰ ਨੂੰ ਜਾਗਰੂਕ ਕਰਨ ਲਈ ਸਮੁੰਦਰੀ ਯਾਤਰਾ ਰਾਹੀਂ ਮੁੁਹਿੰਮ ਚਲਾਉਣੀ ਚਾਹੀਦੀ ਹੈ। ਇਸ ਮੁਹਿੰਮ ਨੂੰ ਪੂਰਾ ਕਰਨ ਲਈ ਤਿੰਨ ਸਾਲਾਂ 'ਚ 38,000 ਨਾਟੀਕਲ ਮੀਲਾਂ ਦਾ ਸਫ਼ਰ ਕਰਕੇ ਸਮੁੰਦਰ ਦੀ ਸਿਹਤ ਨੂੰ ਸਮਝਣਾ ਹੋਵੇਗਾ। ਵਰਤਮਾਨ ਸਮੇਂ ਸੰਸਾਰ 'ਚ ਕੁੱਲ ਪਲਾਸਟਿਕ ਉਤਪਾਦਨ ਦਾ 20 ਫ਼ੀਸਦੀ ਰੀਸਾਈਕਲ ਕੀਤਾ ਜਾ ਰਿਹਾ ਹੈ, ਜਿਸ ਨੂੰ ਵਧਾਉਣਾ ਪਵੇਗਾ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ