Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਮੇਪਲ ਲੀਫ ਫੂਡਜ਼ ਦੇ ਚਾਰ ਹੋਰ ਮੁਲਾਜ਼ਮ ਕੋਵਿਡ-19 ਪਾਜ਼ੀਟਿਵ

August 11, 2020 05:26 PM

ਮੇਪਲ ਲੀਫ ਫੂਡਜ਼ ਦੇ ਚਾਰ ਹੋਰ ਮੁਲਾਜ਼ਮ
ਕੋਵਿਡ-19 ਪਾਜ਼ੀਟਿਵ

ਟੋਰਾਂਟੋ, 11 ਅਗਸਤ (ਪੋਸਟ ਬਿਊਰੋ) : ਕੱਲ੍ਹ ਸ਼ਿਫਟ ਬਦਲਣ ਸਾਰ ਹੀ ਬਰੈਂਡਨ ਦੀ ਸੱਭ ਤੋਂ ਵੱਡੀ ਇੰਪਲੌਇਰ, ਫੂਡ ਪ੍ਰੋਸੈਸਿੰਗ ਕੰਪਨੀ ਮੇਪਲ ਲੀਫ ਫੂਡਜ਼ ਨੂੰ ਪਤਾ ਲੱਗਿਆ ਕਿ ਉਸ ਦੇ ਚਾਰ ਹੋਰ ਇੰਪਲੌਈਜ਼ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ|
ਇਸ ਤੋਂ ਬਾਅਦ ਵਰਕਰਜ਼ ਕਾਫੀ ਡਰੇ ਹੋਏ ਹਨ| ਵਰਕਰਜ਼ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਵਿੱਚ ਹੀ ਹੁਣ ਤੱਕ 22 ਕੇਸ ਪਾਜ਼ੀਟਿਵ ਆ ਚੁੱਕੇ ਹਨ| ਕੁੱਝ ਦਿਨ ਪਹਿਲਾਂ ਕੰਪਨੀ ਦਾ ਸੀਈਓ ਇੱਕ ਬਿਆਨ ਵਿੱਚ ਇਹ ਸਵੀਕਾਰ ਕਰ ਚੁੱਕਿਆ ਹੈ ਕਿ ਬਰੈਂਡਨ ਪਲਾਂਟ ਵਿੱਚ ਹੀ ਮੁਲਾਜ਼ਮਾਂ ਵਿੱਚ 10 ਕੇਸ ਪਾਜ਼ੀਟਿਵ ਆ ਚੁੱਕੇ ਹਨ|
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਕਿਸੇ ਵੀ ਮੁਲਾਜ਼ਮ ਨੂੰ ਫੈਸਿਲਿਟੀ ਦੇ ਅੰਦਰ ਵਾਇਰਸ ਹੋਇਆ ਹੋਵੇ| ਫਿਰ ਵੀ ਯੂਨੀਅਨ ਵੱਲੋਂ ਪਲਾਂਟ ਬੰਦ ਕਰਨ ਤੇ ਲਾਜ਼ਮੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ| ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਮੇਨੇਮਾ ਨੇ ਆਖਿਆ ਕਿ ਮੁਲਾਜ਼ਮਾਂ ਨੂੰ ਪਲਾਂਟ ਵਿੱਚ ਕੰਮ ਉੱਤੇ ਵਾਪਿਸ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਕਰਵਾਏ ਜਾਣ|
ਕਰੋਨਾਵਾਇਰਸ ਦੇ ਡਰ ਕਾਰਨ ਪਰਿਵਾਰ ਅਜਿਹੇ ਹਾਲਾਤ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ| ਲੋਕਾਂ ਨੂੰ ਆਪਣੀ ਨੌਕਰੀ ਖੁੱਸਣ ਦਾ ਵੀ ਡਰ ਹੈ ਤੇ ਇਹ ਡਰ ਵੀ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾਵਾਇਰਸ ਨਾ ਹੋ ਜਾਵੇ|

 
Have something to say? Post your comment