Welcome to Canadian Punjabi Post
Follow us on

28

March 2024
 
ਕੈਨੇਡਾ

ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ

August 11, 2020 07:21 AM

ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ
ਦਰ 13æ1 ਫੀ ਸਦੀ ਤੈਅ ਕੀਤੀ

ਓਟਵਾ, 10 ਅਗਸਤ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੌਰਾਨ ਇੰਪਲੌਇਮੈਂਟ ਇੰਸੋæਰੈਂਸ ਬੈਨੇਫਿਟਜ਼ ਦਾ ਹਿਸਾਬ ਲਾਉਣ ਲਈ ਫੈਡਰਲ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ ਗਈ ਹੈ|
ਜਿਹੜੇ ਲੋਕ ਅਜਿਹੇ ਰੀਜਨਜ਼ ਵਿੱਚ ਰਹਿੰਦੇ ਹਨ ਜਿੱਥੋਂ ਦੀ ਬੇਰੋਜ਼ਗਾਰੀ ਦਰ ਇਸ ਨਾਲੋਂ ਵੀ ਘੱਟ ਹੈ ਉਨ੍ਹਾਂ ਦੇ ਈਆਈ ਬੈਨੇਫਿਟਜ਼ ਇਸ ਦਰ ਉੱਤੇ ਤੈਅ ਕੀਤੇ ਜਾਣਗੇ| ਜਿਨ੍ਹਾਂ ਰੀਜਨਜ਼ ਵਿੱਚ ਬੇਰੋਜ਼ਗਾਰੀ ਦਰ ਉੱਚੀ ਹੋਵੇਗੀ ਉੱਥੇ ਈਆਈ ਬੈਨੇਫਿਟਜ਼ ਉਸ ਰੀਜਨ ਦੀ ਅਸਲ ਦਰ ਦੇ ਹਿਸਾਬ ਨਾਲ ਹੀ ਤੈਅ ਕੀਤੇ ਜਾਣਗੇ| ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਮਹਾਂਮਾਰੀ ਨੇ ਦੇਸ਼ ਭਰ ਵਿੱਚ ਲੇਬਰ ਮਾਰਕਿਟ ਹਾਲਾਤ ਨੂੰ ਅਸਥਿਰ ਤੇ ਕਿਆਸ ਤੋਂ ਬਾਹਰਾ ਬਣਾ ਦਿੱਤਾ ਹੈ|
ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਬੇਰੋਜ਼ਗਾਰੀ ਦਰ 10æ9 ਫੀ ਸਦੀ ਸੀ, ਜੋ ਕਿ ਜੂਨ ਵਿੱਚ ਰਿਕਾਰਡ ਦਰ ਨਾਲੋਂ 12æ3 ਫੀ ਸਦੀ ਅਤੇ ਮਈ ਵਿੱਚ ਦਰਜ ਕੀਤੀ ਗਈ ਬੇਰੋਜ਼ਗਾਰੀ ਦਰ 13æ7 ਫੀ ਸਦੀ ਨਾਲੋਂ ਘੱਟ ਸੀ| ਓਟਵਾ ਵੱਲੋਂ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ (ਸੀਈਆਰਬੀ) ਲਾਂਚ ਕਰਨ ਤੋਂ ਬਾਅਦ 1æ6 ਮਿਲੀਅਨ ਕੈਨੇਡੀਅਨਾਂ ਤੋਂ ਵੀ ਵੱਧ ਕੰਮ ਉੱਤੇ ਪਰਤ ਆਏ| ਇਸ ਨਾਲ 8æ5 ਮਿਲੀਅਨ ਕੈਨੇਡੀਅਨਾਂ ਨੂੰ ਆਮਦਨ ਪੱਖੋਂ ਮਦਦ ਮਿਲੀ|
ਇੰਪਲੌਇਮੈਂਟ, ਵਰਕਫੋਰਸ ਡਿਵੈਲਪਮੈਂਟ ਤੇ ਡਿਸਐਬਿਲਿਟੀ ਇਨਕਲੂਜ਼ਨ ਮੰਤਰੀ ਕਾਰਲਾ ਕੁਆਲਤਰੋ ਨੇ ਆਖਿਆ ਕਿ ਜਿਵੇਂ ਅਸੀਂ ਬਹੁਤ ਹੀ ਸਾਵਧਾਨੀ ਤੇ ਹੌਲੀ ਹੌਲੀ ਆਪਣੇ ਅਰਥਚਾਰੇ ਨੂੰ ਮੁੜ ਸ਼ੁਰੂ ਕਰ ਰਹੇ ਹਾਂ ਉਸ ਦੌਰਾਨ ਸਾਡੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਕੈਨੇਡੀਅਨ ਵਰਕਰਜ਼ ਨੂੰ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਆਖਿਆ ਕਿ ਆਰਜ਼ੀ ਤੌਰ ਉੱਤੇ ਕੌਮੀ ਪੱਧਰ ਉਤੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ ਤੈਅ ਕਰਨ ਨਾਲ ਈਆਈ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਲੋਕਾਂ ਦੀ ਮਦਦ ਹੋ ਸਕੇਗੀ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ