Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਭਾਰਤ ਵਿੱਚ ਵੱਖਰੇ ਸਿੱਖ ਰਾਜ ਦੀ ਮੰਗ ਦੇ ਮੁੱਦੇ ਤੋਂ ਬ੍ਰਿਟਿਸ਼ ਸਿੱਖ ਐਸੋਈਸੇ਼ਨ ਵੱਲੋਂ ਨੁਕਤਾਚੀਨੀ

August 10, 2020 09:10 PM

ਲੰਡਨ, 10 ਅਗਸਤ (ਪੋਸਟ ਬਿਊਰੋ)- ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਦੀ ਬ੍ਰਿਟਿਸ਼ ਸਿੱਖ ਏਸੋਈਏਸ਼ਨ ਨੇ ਝਾੜ ਪਾਈ ਹੈ। ਉਂਜ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਨਾਲ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਖਰੇ ਅਤੇ ਆਜ਼ਾਦ ਰਾਜ ਦੇ ਆਦੋਲਨ ਦਾ ਸਮਰੱਥਨ ਬਿਲਕੁਲ ਵੀ ਨਹੀਂ ਕਰੇਗੀ।
ਇਸ ਬਾਰੇ ਬ੍ਰਿਟਿਸ਼ ਬਿਜਨੈਸਮੈਨ ਲਾਰਡ ਰਮਿੰਦਰ (ਰਮੀ) ਰੇਂਗਰ ਨੇ ਕੱਲ੍ਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਮੁਲਾਕਾਤ ਕੀਤੀ। ਰੇਂਗਰ ਨੇ ਟ੍ਵੀਟ ਕਰ ਕਿਹਾ, ‘‘ਕੱਲ੍ਹ ਮੈਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲ ਕੀਤੀ। ਉਨ੍ਹਾਂ ਨੇ ਯਕੀਨੀ ਕੀਤਾ ਹੈ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਦੇ ਵੱਖ ਆਜ਼ਾਦ ਰਾਜ ਦੇ ਅੰਦੋਲਨ ਦਾ ਸਮੱਰਥਨ ਨਹੀਂ ਕਰੇਗੀ।।'' ਰੇਂਗਰ ਦੇ ਇਸ ਟ੍ਵੀਟ 'ਤੇ ਬਮਿਰਘਮ ਦੀ ਲੈਬਰ ਪਾਰਟੀ ਦੀ ਪਾਰਲੀੰਮੈਂਟ ਮੈਂਬਰ ਪ੍ਰੀਤ ਗਿਲ ਨੇ ਟਿੱਪਣੀ ਕੀਤੀ ਕਿ ਆਤਮ ਨਿਰਮਾਣ ਦਾ ਸਿਧਾਂਤ ਯੂ ਐੱਨ ਚਾਰਟਰ ਦੀ ਧਾਰਾ ਇੱਕ ਵਿੱਚ ਪ੍ਰਮੁਖਤਾ ਨਾਲ ਸ਼ਾਮਲ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ