Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਨਾਗਾਸਾਕੀ ਉੱਤੇ ਐਟਮੀ ਹਮਲੇ ਦੀ 75ਵੀਂ ਬਰਸੀ ਮੌਕੇ ਐਟਮੀ ਹਥਿਆਰਾਂ ਉੱਤੇ ਪਾਬੰਦੀ ਦੀ ਅਪੀਲ

August 10, 2020 08:02 AM

ਟੋਕੀਓ, 9 ਅਗਸਤ, (ਪੋਸਟ ਬਿਊਰੋ)- ਜਾਪਾਨ ਦੇ ਨਾਗਾਸਾਕੀ ਸ਼ਹਿਰ ਵਿਚ ਹੋਈ ਅਮਰੀਕੀ ਐਟਮੀ ਬੰਬਾਰੀ ਦੇ ਕਾਂਡ ਨੂੰ ਅੱਜ ਐਤਵਾਰ 75 ਸਾਲ ਪੂਰੇ ਹੋਣ ਮੌਕੇ ਉੱਤੇ ਸ਼ਹਿਰ ਦੇ ਮੇਅਰ ਅਤੇ ਉਸ ਵਕਤ ਹੋਏ ਹਮਲੇ ਵਿਚ ਜਿ਼ੰਦਾ ਬਚੇ ਲੋਕਾਂ ਨੇ ਸੰਸਾਰ ਦੇ ਨੇਤਾਵਾਂ ਨੂੰ ਐਟਮੀ ਹਥਿਆਰਾਂ ਉੱਤੇ ਪਾਬੰਦੀ ਲਈ ਹੋਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਬੀ-9 ਬੰਬਾਰ ਜਹਾਜ਼‘ਬੌਕਸਕਾਰ’ ਨੇ 9 ਅਗਸਤ 1945 ਨੂੰ 11:02 ਮਿੰਟ ਉੱਤੇ ਨਾਗਾਸਾਕੀ ਉੱਤੇ 4.5 ਟਨ ਦਾ ਪਲੂਟੋਨੀਅਮ ਬੰਬ ‘ਫੈਟ ਮੈਨ` ਸੁੱਟਿਆ ਸੀ। ਇਸ ਹਮਲੇ ਦੇ ਕਾਰਨ 70,000 ਤੋਂ ਵੱਧ ਲੋਕ ਮਾਰੇ ਗਏ ਅਤੇ ਇੱਕ ਲੱਖ ਦੇ ਕਰੀਬ ਜ਼ਖਮੀ ਹੋਏ ਸਨ। ਓਦੋਂ ਹਮਲੇ ਵਿਚ ਬਚ ਗਏ ਅਤੇ ਅੱਜ ਤੱਕ ਜਿਉਂਦੇ ਲੋਕਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਉਸ ਐਟਮੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅੱਜ ਐਤਵਾਰ ਨੂੰ 11:02 ਮਿੰਟ ਉੱਤੇ ਇਕ ਮਿੰਟ ਮੌਨ ਰੱਖਿਆ। ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਇਸ ਪ੍ਰੋਗਰਾਮ ਵਿਚ ਘੱਟ ਤੋਂ ਘੱਟ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
9 ਅਗਸਤ 1945 ਨੂੰ ਨਾਗਾਸਾਕੀ ਉੱਤੇ ਐਟਮ ਬੰਬ ਸੁੱਟੇ ਜਾਣਤੋਂ 3 ਦਿਨ ਪਹਿਲਾਂ ਅਮਰੀਕਾ ਦੇ ਜਹਾਜ਼ਾਂ ਨੇ ਹੀਰੋਸ਼ੀਮਾ ਸ਼ਹਿਰ ਉੱਤੇ ਸੰਸਾਰ ਦਾ ਪਹਿਲਾ ਐਟਮੀ ਬੰਬ ਸੁੱਟਿਆ ਸੀ, ਜਿਸ ਨਾਲ ਇਹ ਸ਼ਹਿਰ ਤਬਾਹ ਹੋ ਗਿਆ ਸੀ। ਹੀਰੋਸ਼ੀਮਾ ਵਾਲੇ ਹਮਲੇ ਵਿਚ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਇਹ ਦੁਨੀਆ ਵਿਚ ਪਹਿਲਾ ਐਟਮੀਹਮਲਾ ਸੀ ਅਤੇ ਇਸ ਦੇ ਬਾਅਦ ਜਾਪਾਨ ਨੇ 15 ਅਗਸਤ ਨੂੰ ਹਥਿਆਰ ਸੁੱਟ ਦਿੱਤੇ ਸਨ, ਜਿਸ ਨਾਲ ਦੂਸਰਾ ਵਿਸ਼ਵ ਯੁੱਧ ਖਤਮ ਹੋ ਗਿਆ ਸੀ। ਇਨ੍ਹਾਂ ਦੋ ਹਮਲਿਆਂ ਵਿਚ ਜਿ਼ੰਦਾ ਬਚੇ ਕਈ ਲੋਕਾਂ ਨੂੰ ਰੇਡੀਏਸ਼ਨ ਦੇ ਸੰਪਰਕ ਨਾਲ ਕੈਂਸਰ ਜਾਂ ਕੋਈ ਨਾ ਕੋਈ ਹੋਰ ਬੀਮਾਰੀ ਹੋ ਗਈ ਤੇ ਉਨ੍ਹਾਂ ਨੂੰ ਇਨਫੈਕਸ਼ਨ ਦੇ ਡਰ ਕਾਰਨ ਹੋਰਨਾਂ ਲੋਕਾਂ ਦਾ ਵਿਤਕਰਾ ਭੋਗਣਾ ਪਿਆ ਸੀ।
ਅੱਜ ਨਾਗਾਸਾਕੀ ਦੇ ਮੇਅਰ ਤੋਮੀਹਿਸਾ ਤਾਉਏ ਨੇ ਅਮਨ ਦੀ ਅਪੀਲ ਵਿਚ ਜਾਪਾਨ ਸਰਕਾਰ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਐਟਮੀ ਹਥਿਆਰਾਂ ਉੱਤੇ ਪਾਬੰਦੀ ਸੰਧੀ ਉੱਤੇ ਜਲਦੀ ਦਸਖਤ ਕਰਨ। ਉਨ੍ਹਾਂ ਕਿਹਾ ਕਿ ਐਟਮੀ ਹਥਿਆਰਾਂ ਦਾ ਖਤਰਾ ਅੱਜ ਪਹਿਲਾਂ ਤੋਂ ਕਿਤੇ ਵਧ ਗਿਆ ਹੈ। ਜਾਪਾਨ ਨੇ ਅਜੇ ਤੱਕ ਐਟਮੀ ਹਥਿਆਰਾਂ ਦੀ ਸੰਧੀ ਉੱਤੇ ਦਸਖਤ ਨਹੀਂ ਕੀਤੇ। ਉਸ ਦਾ ਕਹਿਣਾ ਹੈ ਕਿ ਉਹ ਐਟਮੀਤੇ ਗੈਰ ਐਟਮੀ ਦੇਸ਼ਾਂ ਵਿਚ ਫਰਕ ਮਿਟਾਉਣ ਦੇ ਲਈ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਤਾਂ ਕਿ ਵਾਰਤਾ ਕਰਨ ਲਈ ਉਨ੍ਹਾਂ ਦੇ ਕੋਲ ਬਰਾਬਰੀ ਦਾ ਆਧਾਰ ਹੋਵੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ