Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਟੋਰਾਂਟੋ ਵਿੱਚ ਤੇਜ਼ ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

August 10, 2020 07:35 AM

ਟੋਰਾਂਟੋ ਵਿੱਚ ਤੇਜ਼ ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਟੋਰਾਂਟੋ, 9 ਅਗਸਤ (ਪੋਸਟ ਬਿਊਰੋ) : ਡੰਡਸ ਸਟਰੀਟ ਵੈਸਟ ਤੇ ਓਸਿੰਗਟਨ ਐਵਨਿਊ ਨੇੜੇ ਸਾਈਡਵਾਕ Aੁੱਤੇ ਮ੍ਰਿਤਕ ਪਾਏ ਗਏ ਵਿਅਕਤੀ ਦੇ ਸਬੰਧ ਵਿੱਚ ਪੁਲਿਸ ਵੱਲੋਂ ਚਸ਼ਮਦੀਦਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ| ਇਹ ਵਿਅਕਤੀ ਆਪਣੇ 20ਵਿਆਂ ਵਿੱਚ ਸੀ ਤੇ ਉਸ ਦੀ ਮੌਤ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਕਾਰਨ ਹੋਈ ਹੈ|
ਟੋਰਾਂਟੋ ਪੁਲਿਸ ਸਰਵਿਸਿਜ਼ ਨੂੰ ਰਾਤੀਂ 3:30 ਉਤੇ ਸ਼ਹਿਰ ਦੇ ਪੱਛਮ ਵੱਲ ਬੇਡਨ ਸਟਰੀਟ ਉੱਤੇ ਸੱਦਿਆ ਗਿਆ ਜਿੱਥੇ ਤੇਜ਼ ਧਾਰ ਹਥਿਆਰ ਨਾਲ ਕੀਤੇ ਕਈ ਵਾਰਾਂ ਕਾਰਨ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਿਆ ਸੀ| ਉਸ ਨੂੰ ਨਾਜ਼ੁਕ ਹਾਲਤ ਵਿੱਚ ਹੌਸਪਿਟਲ ਦੇ ਟਰੌਮਾ ਸੈਂਟਰ ਪਹੁੰਚਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ|
ਡਿਟੈਕਟਿਵਜ਼ ਵੱਲੋਂ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਗਿਆ| ਪੁਲਿਸ ਦੇ ਬੁਲਾਰੇ ਡਿਟੈਕਟਿਵ ਟਰੈਵਰ ਗ੍ਰੀਵ ਨੇ ਆਖਿਆ ਕਿ ਇਸ ਕਤਲ ਪਿੱਛੇ ਕੀ ਕਾਰਨ ਸੀ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ| ਪੁਲਿਸ ਅਧਿਕਾਰੀ ਸਰਵੇਲੈਂਸ ਫੁਟੇਜ ਲਈ ਇਲਾਕੇ ਦੀ ਜਾਂਚ ਕਰ ਰਹੇ ਹਨ| ਇਸ ਇਲਾਕੇ ਵਿੱਚ ਕਈ ਬਾਰਜ਼ ਤੇ ਰੈਸਟੋਰੈਂਟਸ ਹਨ ਜਿਹੜੇ ਰਾਤੀਂ 2:00 ਵਜੇ ਜਾਂ ਉਸ ਤੋਂ ਵੀ ਬਾਅਦ ਤੱਕ ਖੁੱਲ੍ਹੇ ਰਹਿੰਦੇ ਹਨ| ਪੁਲਿਸ ਕੋਲ ਅਜੇ ਤੱਕ ਮਸ਼ਕੂਕ ਦੇ ਸਬੰਧ ਵਿੱਚ ਵੀ ਕੋਈ ਜਾਣਕਾਰੀ ਨਹੀਂ ਹੈ|

 
Have something to say? Post your comment