Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਰਸਤੇ ਵਿੱਚ ਐਂਬੂਲੈਂਸ ਵਿੱਚ ਆਕਸੀਜਨ ਮੁੱਕਣ ਨਾਲ ਬਜ਼ੁਰਗ ਦੀ ਮੌਤ

August 09, 2020 09:37 PM

ਮਧੇਪੁਰਾ, 9 ਅਗਸਤ (ਪੋਸਟ ਬਿਊਰੋ)- ਬਿਹਾਰ ਦੇ ਮਧੇਪੁਰਾ ਦੇ ਕਰਪੂਰੀ ਠਾਕੁਰ ਮੈਡੀਕਲ ਕਾਲਜ ਤੋਂ ਪਟਨਾ ਲਈ ਰੈਫਰ ਕੀਤੇ ਇੱਕ ਗੰਭੀਰ ਮਰੀਜ਼ ਦੀ ਸਿਰਫ 35 ਕਿਲੋਮੀਟਰ ਦੇ ਬਾਅਦ ਆਕਸੀਜਨ ਖਤਮ ਹੋਣ ਕਾਰਨ ਤਿ੍ਰਵੇਣੀਗੰਜ ਵਿੱਚ ਮੌਤ ਹੋ ਗਈ, ਓਦੋਂ ਅਜੇ ਪੌਣੇ ਤਿੰਨ ਸੌ ਕਿਲੋਮੀਟਰ ਦੀ ਯਾਤਰਾ ਰਹਿੰਦੀ ਸੀ। ਇਸ ਘਟਨਾ ਦੇ ਬਾਅਦ ਐਂਬੂਲੈਂਸ ਦੇ ਦੋਵੇਂ ਡਰਾਈਵਰ ਫਰਾਰ ਹੋ ਗਏ। ਇਸ ਕਾਰਨ ਤਿ੍ਰਵੇਣੀਗੰਜ ਵਿੱਚ ਚਾਰ ਘੰਟੇ ਤੱਕ ਲਾਸ਼ ਐਂਬੂਲੈਂਸ ਵਿੱਚ ਪਈ ਰਹੀ। ਮ੍ਰਿਤਕ ਦੀ ਪਛਾਣ ਅਰਰੀਆ ਜ਼ਿਲੇ ਦੇ ਨਰਪਤਗੰਜ ਦੇ ਮਧੁਰਾ ਦੱਖਣੀ ਪੰਚਾਇਤ ਦੇ ਵਾਰਡ ਨੰਬਰ ਚਾਰ ਵਾਸੀ ਬਲਦੇਵ ਲਾਲ ਦੇਵ ਦੇ ਰੂਪ ਵਿੱਚ ਕੀਤੀ ਗਈ ਹੈ।
ਮ੍ਰਿਤਕ ਦੇ ਪੋਤਰੇ ਆਯੁਸ਼ ਦੇਵ ਨੇ ਦੱਸਿਆ ਕਿ ਉਸ ਦੇ 85 ਸਾਲਾ ਦਾਦਾ ਨੂੰ 29 ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ ਗਿਆ ਸੀ। ਉਹ ਸ਼ੂਗਰ ਦੇ ਮਰੀਜ਼ ਸਨ। ਇਸ ਪਿੱਛੋਂ ਉਨ੍ਹਾਂ ਨੂੰ ਫਾਰਬਿਸਗੰਜ ਆਈਸੋਲੇਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ, ਪਰ ਉਥੇ ਕਿਹਾ ਗਿਆ ਕਿ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ, ਇਸ ਲਈ ਮਧੇਪੁਰਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਆਯੁਸ਼ ਨੇ ਦੱਸਿਆ ਕਿ ਦਾਦਾ ਨੂੰ ਦੋ ਅਗਸਤ ਨੂੰ ਮੈਡੀਕਲ ਕਾਲਜ ਭਰਤੀ ਕਰਾਇਆ ਗਿਆ। ਇਸ ਦੌਰਾਨ ਛੇ ਅਤੇ ਸੱਤ ਅਗਸਤ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ, ਪਰ ਕੱਲ੍ਹ ਸਿਹਤ ਵੱਧ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਪਟਨਾ ਲਈ ਰੈਫਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਦੇ ਐਂਬੂਲੈਂਸ ਦੇ ਡਰਾਈਵਰ ਨੇ ਕਿਹਾ ਕਿ ਆਕਸੀਜਨ ਦਾ ਵੱਡਾ ਸਿਲੰਡਰ ਹੈ, 12 ਘੰਟੇ ਚੱਲੇਗਾ ਹੀ। ਸਵੇਰੇ ਲਗਭਗ ਨੌਂ ਵਜੇ ਉਹ ਲੋਕ ਦਾਦਾ ਨੂੰ ਲੈ ਕੇ ਐਂਬੂਲੈਂਸ ਤੋਂ ਤਿ੍ਰਵੇਣੀਗੰਜ, ਜਦੀਆ ਹੁੰਦੇ ਹੋਏ ਫੋਰਲੇਨ ਰਸਤੇ ਪਟਨਾ ਜਾ ਰਹੇ ਸਨ ਤਾਂ ਤਿ੍ਰਵੇਣੀਗੰਜ ਦੁਰਗਾ ਸਥਾਨ ਪਹੁੰਚ ਕੇ ਉਹ ਲੋਕ ਇੱਕ ਅਟੈਂਡੈਂਟ ਨੂੰ ਲੈਣ ਲੱਗੇ ਤਾਂ ਐਂਬੂਲੈਂਸ ਦੇ ਡਰਾਈਵਰ ਨੇ ਕਿਹਾ ਕਿ ਆਕਸੀਜਨ ਖਤਮ ਹੋ ਗਈ ਹੈ। ਫਿਰ ਉਹ ਲੋਕ ਮਰੀਜ਼ ਨੂੰ ਲੈ ਕੇ ਤਿ੍ਰਵੇਣੀਗੰਜ ਦੇ ਹਸਪਤਾਲ ਗਏ, ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਚੁੱਕੀ ਸੀ। ਇਸ ਗੱਲ ਦੀ ਭਣਕ ਲੱਗਦੇ ਹੀ ਐਂਬੂਲੈਂਸ ਦੇ ਦੋਵੇਂ ਡਰਾਈਵਰ ਫਰਾਰ ਹੋ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼