Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਮੱਧ ਪ੍ਰਦੇਸ਼ ਪੁਲਸ ਦਾ ਗ੍ਰੰਥੀ ਸਿੰਘ ਉੱਤੇ ਸ਼ਰੇਆਮ ਤਸੱ਼ਦਦ, ਕੇਸ ਪੁੱਟੇ ਗਏ

August 09, 2020 09:37 PM

* ਕਈ ਪਾਸਿਆਂ ਤੋਂ ਨਿਖੇਧੀ ਪਿੱਛੋਂ ਦੋ ਪੁਲਿਸ ਵਾਲੇ ਸਸਪੈਂਡ


ਬਰਵਾਨੀ (ਮੱਧ ਪ੍ਰਦੇਸ਼), 9 ਅਗਸਤ, (ਪੋਸਟ ਬਿਊਰੋ)- ਮੱਧ ਪ੍ਰਦੇਸ਼ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇਕ ਸਿੱਖ ਗ੍ਰੰਥੀ ਨੂੰ ਕੇਸਾਂ ਤੋਂ ਫੜ ਕੇ ਧੂਹਣ ਦੀ ਘਟਨਾ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਦੋ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ ਅਤੇ ਇਸ ਦੀ ਕਈ ਪਾਸਿਆਂ ਤੋਂ ਨਿਖੇਧੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਉਦੋਂ ਭੜਕ ਪਿਆ, ਜਦੋਂ ਇਸ ਬਾਰੇ ਇਕ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਇਕ ਸਿੱਖ ਗ੍ਰੰਥੀ ਨੂੰ ਪੁਲਿਸ ਵਾਲੇ ਘੜੀਸ ਕੇ ਲਿਜਾ ਰਹੇ ਸਨ। ਕਰੀਬ 50 ਸਕਿੰਟ ਦੀ ਵੀਡੀਓ ਵਿੱਚ ਇਕ ਨੌਜਵਾਨ, ਜਿਸ ਦੀ ਪਛਾਣ ਸਿੱਖ ਗ੍ਰੰਥੀ ਪ੍ਰੇਮ ਸਿੰਘ ਵਜੋਂ ਹੋਈ ਹੈ, ਪੁਲਿਸ ਮੁਲਾਜ਼ਮ ਦੇ ਪੈਰਾਂ ਵਿੱਚ ਡਿੱਗਾ ਹੈ ਅਤੇ ਪੁਲਸ ਵਾਲਾ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸ ਰਿਹਾ ਹੈ। ਇਕ ਹੋਰ ਸਿੱਖ ਨੌਜਵਾਨ ਉਸ ਨੂੰ ਬਚਾਉਣ ਲਈ ਆਇਆ ਤਾਂ ਦੂਜੇ ਪੁਲਿਸ ਵਾਲੇ ਨੇ ਉਸ ਨੂੰ ਧੱਕਾ ਮਾਰ ਕੇ ਪਰੇ ਕਰ ਦਿੱਤਾ। ਪ੍ਰੇਮ ਸਿੰਘ ਚੀਕ-ਚੀਕ ਕੇ ਕਹਿੰਦਾ ਹੈ, ‘ਉਹ ਸਾਨੂੰ ਕੁੱਟ ਰਹੇ ਹਨ, ਉਹ ਸਾਨੂੰ ਮਾਰ ਰਹੇ ਹਨ, ਪੁਲਿਸ ਵਾਲੇ ਸਾਡੇ ਕੇਸ ਖਿੱਚ ਰਹੇ ਹਨ, ਸਾਨੂੰ ਆਪਣਾ ਸਟਾਲ ਨਹੀਂ ਲਾਉਣ ਦੇ ਰਹੇ।` ਉਹ ਆਮ ਲੋਕਾਂ ਨੂੰ ਬਚਾਉਣ ਦੀ ਅਪੀਲ ਵੀ ਕਰ ਰਿਹਾ ਹੈ।
ਇਸ ਪਿੱਛੋਂ ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਪੁਲਿਸ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਪ੍ਰੇਮ ਸਿੰਘ ਦੀ ਪੁਲਿਸ ਨਾਕੇ ਦੇ ਨੇੜੇ ਦੁਕਾਨ ਹੈ। ਪੁਲਿਸ ਵਾਲਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਪਿੱਛੋਂ ਉਸ ਨੂੰ ਕੇਸਾਂ ਤੋਂ ਫੜ ਕੇ ਸੜਕ ਉੱਤੇ ਲੋਕਾਂ ਸਾਹਮਣੇ ਘੜੀਸਿਆ। ਇਸ ਨਾਲ ਸਿੱਖ ਭਾਈਚਾਰੇ ਦੇ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ। ਪ੍ਰੇਮ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਇਸ ਕਰ ਕੇ ਕੁੱਟਿਆ ਕਿ ਉਸ ਨੇ ਰਿਸ਼ਵਤ ਦੇਣ ਤੋਂ ਨਾਂਹ ਕੀਤੀ ਸੀ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਇੱਕ ਏ ਐੱਸ ਆਈ ਅਤੇ ਹਵਾਲਦਾਰ ਸਸਪੈਂਡ ਕੀਤਾ ਗਿਆ ਹੈ। ਬਰਵਾਨੀ ਦੇ ਐੱਸ ਐੱਸ ਪੀ ਨਿਮੀਸ਼ ਅਗਰਵਾਲ ਨੇ ਕਿਹਾ ਕਿ ਕੇਸ ਦੀ ਜਾਂਚ ਸਬ ਡਵੀਜ਼ਨ ਅਧਿਕਾਰੀ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰੇਮ ਸਿੰਘ ਜਬਲਪੁਰ ਜ਼ਿਲ੍ਹੇ ਵਿੱਚ ਚੋਰੀ ਦੇ ਤਿੰਨ ਕੇਸਾਂ ਵਿੱਚ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤੇ ਜਦੋਂ ਉਨ੍ਹਾਂ ਨੇ ਪ੍ਰੇਮ ਸਿੰਘ ਦੀ ਬਾਈਕ ਰੋਕੀ ਤਾਂ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਤੇ ਉਸ ਦੇ ਸਾਥੀ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਪੁਲਿਸ ਵਾਲੇ ਉਨ੍ਹਾਂ ਨੂੰ ਨਾਕੇ ਉੱਤੇ ਲਿਆਉਣ ਲੱਗੇ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਕੇਸ ਵਿੱਚ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਇੰਦੌਰ ਦੇ ਆਈ ਜੀ ਇਸ ਕੇਸ ਦੀ ਜਾਂਚ ਕਰਨਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ