Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਵਿਆਹ ਬਹਾਨੇ ਦੋ ਜਣਿਆਂ ਨਾਲ ਕਰੋੜਾਂ ਦੀ ਠੱਗੀ, ਤੀਸਰੇ ਕੋਲ ਗਈ ਤਾਂ ਪੋਲ ਖੁੱਲ੍ਹੀ

August 08, 2020 03:23 AM

ਰਾਂਚੀ, 7 ਅਗਸਤ (ਪੋਸਟ ਬਿਊਰੋ)- ਝਾਰਖੰਡ ਦੇ ਛਤਰਾ ਦੀ ਇੱਕ ਕੁੜੀ ਨੇ ਸ਼ਾਦੀ ਡਾਟ ਕਾਮ ਰਾਹੀਂ ਤਿੰਨ ਨੌਜਵਾਨਾਂ ਨਾਲ ਠੱਗੀ ਮਾਰੀ, ਪਰ ਤੀਸਰੇ ਵਿਆਹ ਦੇ ਚੱਕਰ ਵਿੱਚ ਫਸ ਗਈ ਹੈ।
ਪਤਾ ਲੱਗਾ ਹੈ ਕਿ ਇਸ ਲੜਕੀ ਨੇ ਸ਼ਾਦੀ ਡਾਟ ਕਾਮ 'ਤੇ ਜਿ਼ਲਾ ਗਿਰੀਡੀਹ ਦੇ ਨੌਜਵਾਨ ਨਾਲ ਸੰਪਰਕ ਕੀਤਾ ਅਤੇ ਵਿਆਹ ਕਰ ਲਿਆ। ਫਿਰ ਇੱਕ ਕਰੋੜ ਰੁਪਿਆ ਠੱਗਣ ਦੇ ਬਾਅਦ ਉਸ ਨੇ ਸ਼ਾਦੀ ਡਾਟ ਕਾਮ 'ਤੇ ਖੁਦ ਨੂੰ ਕੁਆਰੀ ਦੱਸ ਕੇ ਗੁਜਰਾਤ ਦੇ ਇੱਕ ਨੌਜਵਾਨ ਨੂੰ ਫਸਾ ਲਿਆ ਅਤੇ ਉਸ ਨਾਲ ਰਹਿਣ ਲੱਗੀ। ਇਸ ਨੂੰ ਉਸ ਨੇ 45 ਲੱਖ ਦਾ ਰਗੜਾ ਲਾ ਕੇ ਤੀਸਰੀ ਵਾਰ ਪੁਣੇ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਤੇ ਉਸ ਨਾਲ ਕੈਲੀਫੋਰਨੀਆ ਚਲੀ ਗਈ। ਤੀਸਰੇ ਪਤੀ ਦੀ ਮਾਂ ਨੇ ਪੁਣੇ ਵਿੱਚ ਸੀ। ਦੂਸਰੇ ਪਤੀ ਨੇ ਗੁਜਰਾਤ ਦੇ ਰਾਜਕੋਟ ਵਿੱਚ ਠੱਗੀ ਦਾ ਕੇਸ ਦਰਜ ਕਰਵਾਇਆ ਹੈ।
ਛਤਰਾ ਦੇ ਚਟਖੋਰੀ ਵਿੱਚ ਕੁੜੀ ਦੇ ਪਾਸਪੋਰਟ ਦੀ ਜਾਂਚ ਵਿੱਚ ਪੁਲਸ ਨੂੰ ਸਾਰਾ ਪਤਾ ਲੱਗ ਗਿਆ। ਪੁਲਸ ਨੇ ਪਤੀ ਦਾ ਨਾਂਅ ਲੁਕਾ ਕੇ ਫਰਜ਼ੀ ਤਰੀਕੇ ਨਾਲ ਪਾਸਪੋਰਟ ਬਣਾਉਣ ਦੇ ਕੇਸ ਦੀ ਜਾਂਚ ਕੀਤੀ ਤਾਂ ਭੇਦ ਖੁੱਲ੍ਹਾ ਕਿ ਕੁੜੀ ਨੇ ਸਭ ਤੋਂ ਪਹਿਲਾਂ 27 ਅਪ੍ਰੈਲ 2015 ਨੂੰ ਗਿਰੀਡੀਹ ਦੇ ਰਾਜਧਨਵਰ ਪਿੰਡ ਦੇ ਨਿਲਯ ਕੁਮਾਰ ਨਾਲ ਹਿੰਦੂ ਰੀਤੀ ਨਾਲ ਵਿਆਹ ਕੀਤਾ ਸੀ ਅਤੇ ਰਾਂਚੀ ਦੇ ਸਟੇਸ਼ਨ ਰੋਡ ਦੇ ਹੋਟਲ ਐਲੀਮੈਂਟ ਵਿੱਚ ਉਸ ਦਾ ਵਿਆਹ ਹੋਇਆ ਸੀ। ਦੋ ਸਾਲ ਵਿੱਚ ਹੀ ਪਤੀ ਨਾਲ ਮਤਭੇਦ ਹੋ ਗਏ। ਇਸ ਪਿੱਛੋਂ ਉਸ ਨੇ ਨਿਲਯ ਤੋਂ ਇੱਕ ਕਰੋੜ ਲਿਆ ਅਤੇ ਖੁਦ ਨੂੰ ਕੁਆਰੀ ਦੱਸ ਕੇ ਗੁਜਰਾਤ ਦੇ ਅਮਿਤ ਮੋਦੀ ਨਾਲ ਰਹਿਣ ਲੱਗੀ ਅਤੇ ਪਰਵਾਰ ਦੀ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਉਸ ਨੇ ਅਮਿਤ ਤੋਂ ਕਰੀਬ 40 ਤੋਂ 45 ਲੱਖ ਰੁਪਏ ਠੱਗ ਲਏ। ਕੁਝ ਮਹੀਨੇ ਅਮਿਤ ਮੋਦੀ ਨਾਲ ਰਹਿਣ ਪਿੱਛੋਂ ਕੁੜੀ ਭੈਣ ਦੇ ਘਰ ਜਾਣ ਦੀ ਗੱਲ ਕਰ ਕੇ ਦਿੱਲੀ ਲਈ ਨਿਕਲੀ ਅਤੇ ਫਿਰ ਨਹੀਂ ਮੁੜੀ। ਅਮਿਤ ਨੂੰ ਪਿੱਛੋਂ ਪਤਾ ਲੱਗਾ ਕਿ 29 ਦਸੰਬਰ 2018 ਨੂੰ ਕੁੜੀ ਨੇ ਪੁਣੇ ਦੇ ਸੁਮਿਤ ਦਸ਼ਰਥ ਪਵਾਰ ਨਾਲ ਵਿਆਹ ਕਰ ਲਿਆ ਹੈ। ਸੁਮਿਤ ਦੀ ਮਾਂ ਨੇ ਇਸ ਕੁੜੀ ਦੇ ਮੋਬਾਈਲ ਉਤੇ ਇਸ ਦੀ ਕਾਲ ਦੇਖੀ ਤਾਂ ਅਮਿਤ ਨਾਲ ਉਸ ਦਾ ਫੋਟੋ ਸੀ। ਉਨ੍ਹਾਂ ਨੂੰ ਸ਼ੱਕ ਹੋਇਆ। ਅਮਿਤ ਨੂੰ ਫੋਨ ਕਰ ਕੇ ਕੁੜੀ ਦੇ ਬਾਰੇ ਪੁੱਛਿਆ ਅਤੇ ਸੱਚਾਈ ਸਾਹਮਣੇ ਆ ਗਈ। ਇਸ ਪਿੱਛੋਂ ਇਹ ਕੁੜੀ ਸੁਮਿਤ ਨੂੰ ਜਾਲ ਵਿੱਚ ਫਸਾ ਕੇ ਕੈਲੀਫੋਰਨੀਆ ਚਲੀ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ