Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਗੁਜਰਾਤ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ 8 ਕੋਰੋਨਾ ਮਰੀਜ਼ ਸੜੇ

August 08, 2020 03:20 AM

ਅਹਿਮਦਾਬਾਦ, 7 ਅਗਸਤ (ਪੋਸਟ ਬਿਊਰੋ)- ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਈ ਸੀ ਯੂ ਵਿਚ ਕੱਲ੍ਹ ਤੜਕੇ ਅੱਗ ਲੱਗਣ ਨਾਲ ਕੋਵਿਡ-19 ਦੇ 8 ਮਰੀਜ਼ ਸੜ ਕੇ ਮਰ ਗਏ। ਇਸ ਹਾਦਸੇ ਵਿਚ ਹਸਪਤਾਲ ਦਾ ਇਕ ਸਿਹਤ ਕ੍ਰਮਚਾਰੀ ਵੀ ਜਖਮੀ ਹੋ ਗਿਆ ਹੈ।
ਇੱਕ ਅਧਿਕਾਰੀ ਨੇ ਦਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ਼ ਲਈ ਮਿਥੇ ਨਵਰੰਗਪੁਰ ਇਲਾਕੇ ਦੇ ਸ਼ਰੇਯ ਹਾਸਪੀਟਲ ਦੀ ਚੌਥੀ ਮੰਜ਼ਿਲ `ਤੇ ਵੀਰਵਾਰ ਤੜਕੇ ਕਰੀਬ 3.30 ਅੱਗ ਲੱਗ ਗਈ। ਹਾਦਸੇ ਵਿਚ ਆਈ ਸੀ ਯੂ ਵਾਰਡ ਵਿਚ ਭਰਤੀ 8 ਕਰੋਨਾ ਮਰੀਜਾਂ ਦੀ ਮੌਤ ਹੋ ਗਈ। ਸ਼ੁਰੂ ਦੀ ਜਾਂਚ ਤੋਂ ਪਤਾ ਲੱਗਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੌਰਾਨ ਇਕ ਅਟੈਂਡੈਂਟ ਚਿਰਾਗ ਪਟੇਲ ਨੇ ਬੜੀ ਬਹਾਦਰੀ ਨਾਲ ਤਿੰਨ ਮਰੀਜ਼ਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਚਿਰਾਗ ਨੇ ਦਸਿਆ ਕਿ ਚੌਥੀ ਮੰਜ਼ਿਲ ਉਪਰ 11 ਮਰੀਜ਼ ਸਨ। ਅੱਗ ਲੱਗੀ ਦੌਰਾਨ 25 ਸਾਲਾਂ ਦੇ ਅਟੈਂਡੈਂਟ ਚਿਰਾਗ ਪਟੇਲ ਨੇ ਬੜੀ ਬਹਾਦਰੀ ਨਾਲ 3 ਬਜੁਰਗ ਮਰੀਜ਼ਾਂ ਨੂੰ ਬਚਾਅ ਲਿਆ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਚੌਥੀ ਮੰਜਿਲ ਉਪਰ 11 ਮਰੀਜ਼ ਸਨ। ਕੋਵਿਡ-19 ਨਾਲ ਗੰਭੀਰ ਰੂਪ ਤੋਂ ਪੀੜਤ ਲੋਕਾਂ ਦੇ ਇਲਾਜ਼ ਲਈ ਚੌਥੀ ਮੰਜਿਲ ਉਪਰ ਵਿਸ਼ੇਸ਼ ਆਈ ਸੀ ਯੂ ਚੈਂਬਰ ਬਣਾਇਆ ਹੋਇਆ ਸੀ। ਅਟੈਂਡੈਂਟ ਚਿਰਾਗ ਪਟੇਲ ਨੇ ਦਸਿਆ ਕਿ ਜਦੋਂ ਉਹ ਚੌਥੀ ਮੰਜਿਲ `ਤੇ ਗਿਆ ਤਾਂ ਉਸ ਨੇ ਇਕ ਰੋਗੀ ਦੇ ਕੋਲ ਪਏ ਔਜਾਰ ਵਿਚੋਂ ਅੱਗ ਨਿਕਲਦੀ ਦੇਖੀ, ਜੋ ਤੇਜ਼ੀ ਨਾਲ ਉਸ ਰੋਗੀ ਦੇ ਵਾਲਾਂ ਨੂੰ ਲੱਗ ਗਈ। ਅਟੈਂਡੈਂਟ ਨੇ ਉਸ ਨੂੰ ਫੁਰਤੀ ਨਾਲ ਬੁਝਾ ਦਿਤਾ। ਜਦੋਂ ਉਸ ਨੇ ਉਥੋਂ ਬਿਸਤਰਾ ਹਟਾਇਆ ਤਾਂ ਇਕ ਹੋਰ ਅਟੈਂਡੈਂਟ ਦੇ ਪੀ ਪੀ ਈ ਸੂਟ ਵਿਚ ਅੱਗ ਲੱਗ ਗਈ। ਕਿਸਮਤ ਨਾਲ ਇਕ ਡਾਕਟਰ ਪਾਣੀ ਦੀ ਬਾਲਟੀ ਲੈ ਕੇ ਉਪਰ ਆਇਆ ਤਾਂ ਅਟੈਂਡੈਂਟ ਉਪਰ ਪਾਣੀ ਪਾ ਕੇ ਉਸ ਨੂੰ ਬਚਾਅ ਲਿਆ ਗਿਆ। ਉਸ ਨੇ ਦਸਿਆ ਕਿ ਅਚਾਨਕ ਆਈ ਸੀ ਯੂ ਵਾਰਡ ਵਿਚ ਧਮਾਕਾ ਹੋ ਗਿਆ ਹੈ। ਉਹ ਰੋਗੀਆਂ ਨੂੰ ਬਚਾਉਣ ਲਈ ਫਿਰ ਉਥੇ ਗਏ ਪਰ ਧੂੰਆਂ ਹੋਣ ਕਾਰਨ ਕਾਫੀ ਘੱਟ ਦਿਖਾਈ ਦੇ ਰਿਹਾ ਸੀ ਤੇ ਉਹ ਕਾਮਯਾਬ ਨਹੀਂ ਹੋ ਸਕੇ। ਪਟੇਲ ਅਨੁਸਾਰ ਹੋਰ ਅਟੈਂਡੈਟ ਤੇ ਡਾਕਟਰ ਧੂੰਏ ਕਾਰਨ ਔਖ ਮਹਿਸੂਸ ਕਰਦੇ ਸਨ ਇਸ ਲਈ ਉਸ ਨੇ ਉਥੇ ਰੁਕਣ ਦਾ ਫੈਸਲਾ ਕੀਤਾ ਤੇ ਮਰੀਜ਼ਾਂ ਨੂੰ ਥੱਲੇ ਲਿਆਉਣਾ ਸ਼ੁਰੂ ਕੀਤਾ। ਪਟੇਲ ਨੇ ਚੌਥੀ ਮੰਜਿਲ ਉਪਰ ਸਭ ਤੋਂ ਪਹਿਲਾਂ ਉਸ ਨੇ ਇਕ ਔਰਤ ਨੂੰ ਬਾਹਰ ਕੱਢਿਆ। ਉਸ ਪਿਛੋਂ ਇਕ ਬਜੁਰਗ ਔਰਤ ਤੇ ਇਕ ਮਰਦ ਨੂੰ ਬਾਹਰ ਕੱਢ ਲਿਆਂਦਾ ਗਿਆ। ਇਸ ਪਿਛੋਂ ਧੂੰਆਂ ਕਾਫੀ ਵੱਧ ਜਾਣ ਕਾਰਨ ਉਹ ਅੰਦਰ ਨਹੀਂ ਜਾ ਸਕਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ