Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਮਿਸੀਸਾਗਾ ਕਾਉਂਸਲਰਜ਼ ਨੇ ਭਜਨ ਬ੍ਰਾਡਕਾਸਟ ਕਰਨ ਦੀ ਬੇਨਤੀ ਨੂੰ ਹਾਲ ਦੀ ਘੜੀ ਰੋਕਿਆ

August 07, 2020 06:42 AM

ਮਿਸੀਸਾਗਾ ਕਾਉਂਸਲਰਜ਼ ਨੇ ਭਜਨ ਬ੍ਰਾਡਕਾਸਟ ਕਰਨ
ਦੀ ਬੇਨਤੀ ਨੂੰ ਹਾਲ ਦੀ ਘੜੀ ਰੋਕਿਆ

ਮਿਸੀਸਾਗਾ, 6 ਅਗਸਤ (ਪੋਸਟ ਬਿਊਰੋ) : ਇਸ ਮਹੀਨੇ ਲੋਕਲ ਹਿੰਦੂ ਮੰਦਰਾਂ ਨੂੰ ਧਾਰਮਿਕ ਭਜਨ ਬ੍ਰਾਡਕਾਸਟ ਕਰਨ ਦੀ ਇਜਾਜ਼ਤ ਦੇਣ ਲਈ ਆਈ ਬੇਨਤੀ ਨੂੰ ਬਹੁਗਿਣਤੀ ਮਿਸੀਸਾਗਾ ਕਾਉਂਸਲਰਜ਼ ਵੱਲੋਂ ਹਾਲ ਦੀ ਘੜੀ ਰੋਕਣ ਦੇ ਪੱਖ ਵਿੱਚ ਵੋਟ ਕੀਤਾ ਗਿਆ|
ਇਹ ਬੇਨਤੀ ਹਿੰਦੂ ਫੋਰਮ ਕੈਨੇਡਾ ਵੱਲੋਂ ਆਈ ਹੈ ਤੇ ਇਸ ਵਿੱਚ ਆਖਿਆ ਗਿਆ ਹੈ ਕਿ 11 ਅਗਸਤ ਤੇ ਪਹਿਲੀ ਸਤੰਬਰ ਦਰਮਿਆਨ ਸ਼ਾਮੀਂ 7:00 ਵਜੇ ਪੰਜ ਮਿੰਟ ਲਈ ਦਿਨ ਵਿੱਚ ਇੱਕ ਵਾਰੀ ਗਾਇਤਰੀ ਮੰਤਰ ਅਤੇ ਹਨੂਮਾਨ ਚਾਲੀਸਾ ਭਜਨ ਚਲਾਉਣ ਦਿੱਤੇ ਜਾਇਆ ਕਰਨ| ਇਸ ਸਮੇਂ ਦੌਰਾਨ ਹਿੰਦੂ ਧਰਮ ਦੇ ਤਿੰਨ ਤਿਓਹਾਰ ਆਉਂਦੇ ਹਨ: ਕ੍ਰਿਸ਼ਨ ਜਨਮਅਸ਼ਟਮੀ, ਗਣੇਸ਼ ਚਤੁਰਥੀ ਤੇ ਓਨਮ|
ਵੋਟਾਂ ਵੰਡੀਆਂ ਜਾਣ ਕਾਰਨ, ਹੁਣ ਇਹ ਮਾਮਲਾ ਮਿਸੀਸਾਗਾ ਦੀ ਡਾਇਵਰਸਿਟੀ ਐਂਡ ਇਨਕਲੂਜ਼ਨ ਐਡਵਾਈਜ਼ਰੀ ਕਮੇਟੀ (ਡੀਆਈਏਸੀ) ਕੋਲ ਭੇਜ ਦਿੱਤਾ ਗਿਆ ਹੈ| ਇਸ ਮੰਗ ਨੂੰ ਮਨਜ਼ੂਰੀ ਦੇਣ ਲਈ ਇੱਕ ਹੋਰ ਕਾਉਂਸਲ ਸੈਸ਼ਨ ਦੀ ਲੋੜ ਪੈ ਸਕਦੀ ਹੈ| ਜ਼ਿਕਰਯੋਗ ਹੈ ਕਿ ਮਿਸੀਸਾਗਾ ਕਾਉਂਸਲ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਸਿਟੀ ਦੀਆਂ ਮਸਜਿਦਾਂ ਨੂੰ ਆਰਜ਼ੀ ਤੌਰ Aੁੱਤੇ ਰਮਦਾਨ ਦੌਰਾਨ ਅਜ਼ਾਨ ਬ੍ਰਾਡਕਾਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ|
ਵਾਰਡ 7 ਤੋਂ ਕਾਉਂਸਲਰ ਦੀਪਿਕਾ ਡਾਮੇਰਲਾ ਨੇ ਆਖਿਆ ਕਿ ਹਿੰਦੂ ਭਜਨ ਬ੍ਰਾਡਕਾਸਟ ਕਰਨਾ ਵੀ ਸਹੀ ਰਹੇਗਾ| 5 ਅਗਸਤ ਨੂੰ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਡਾਮੇਰਲਾ ਨੇ ਆਖਿਆ ਕਿ ਇਹ ਨਿੱਕੀ ਜਿਹੀ ਮੰਗ ਹੈ ਜਿਸ ਨੂੰ ਪੂਰਾ ਕੀਤਾ ਜਾ ਸਕਦਾ ਹੈ| ਹਿੰਦੂ ਫੋਰਮ ਕੈਨੇਡਾ ਦੇ ਪ੍ਰੈਜ਼ੀਡੈਂਟ ਰਾਓ ਯੇਂਦਾਮੁਰੀ ਨੇ ਆਖਿਆ ਕਿ ਭਜਨ ਬ੍ਰਾਡਕਾਸਟ ਕਰਨ ਦਾ ਵਿਚਾਰ ਉਨ੍ਹਾਂ ਸੀਨੀਅਰਜ਼ ਨੂੰ ਨਾਲ ਜੋੜਨ ਲਈ ਹੈ ਜਿਹੜੇ ਤਿਓਹਾਰਾਂ ਦੌਰਾਨ ਮੰਦਰ ਨਹੀਂ ਜਾ ਸਕਦੇ| ਉਨ੍ਹਾਂ ਆਖਿਆ ਕਿ ਜੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਅਸਥਾਈ ਬ੍ਰਾਡਕਾਸਟ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਹਿੰਦੂ ਭਾਈਚਾਰੇ ਨੂੰ ਕਿਉਂ ਨਹੀਂ|
ਮਿਸੀਸਾਗਾ ਕਾਉਂਸਲ ਦੀ ਅਗਲੀ ਮੀਟਿੰਗ 9 ਸਤੰਬਰ ਨੂੰ ਹੋਣੀ ਹੈ| ਜੇ ਭਜਨ ਦੀ ਇਜਾਜ਼ਤ ਦੇਣੀ ਹੋਈ ਤਾਂ ਇੱਕ ਵਿਸ਼ੇਸ਼ ਮੀਟਿੰਗ 11 ਅਗਸਤ ਤੋਂ ਪਹਿਲਾਂ ਵੀ ਕਰਨੀ ਹੋਵੇਗੀ| 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ