ਲੇਕ ਓਨਟਾਰੀਓ ਵਿੱਚ ਮਿਲੀ ਨਵਜੰਮੇਂ ਬੱਚੇ ਦੀ ਲਾਸ਼
ਓਨਟਾਰੀਓ, 6 ਅਗਸਤ (ਪੋਸਟ ਬਿਊਰੋ) : ਪਿਕਰਿੰਗ ਵਿੱਚ ਲੇਕ ਓਨਟਾਰੀਓ ਵਿੱਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਦਰਹਾਮ ਰੀਜਨਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਫਰਿਸਕੋ ਰੋਡ ਤੇ ਮੌਂਟਗੋਮਰੀ ਪਾਰਕ ਰੋਡ ਉੱਤੇ ਇੱਕ ਨਾਗਰਿਕ ਨੂੰ ਬੱਚੇ ਦੀ ਲਾਸ਼ ਨਜ਼ਰ ਆਉਣ ਤੋਂ ਬਾਅਦ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ| ਕੌਰੋਨਰ ਨੂੰ ਵੀ ਮੌਕੇ ਉੱਤੇ ਸਦਿਆ ਗਿਆ ਤੇ ਹੋਮੀਸਾਈਡ ਯੂਨਿਟ ਵੱਲੋਂ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਗਈ ਹੈ|
ਆਉਣ ਵਾਲੇ ਦਿਨਾਂ ਵਿੱਚ ਪੋਸਟ ਮਾਰਟਮ ਕੀਤਾ ਜਾਵੇਗਾ| ਇਸ ਸਬੰਧ ਵਿੱਚ ਹਾਲ ਦੀ ਘੜੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ|