ਡਾਊਨਟਾਊਨ ਸ਼ੂਟਿੰਗ ਵਿੱਚ ਮਹਿਲਾ ਜ਼ਖ਼ਮੀ
ਟੋਰਾਂਟੋ, 6 ਅਗਸਤ (ਪੋਸਟ ਬਿਊਰੋ) : ਕੱਲ੍ਹ ਦੁਪਹਿਰ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਚੱਲੀ ਗੋਲੀ ਵਿੱਚ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ|
ਮਹਿਲਾ ਨੂੰ ਤੁਰੰਤ ਟਰੌਮਾ ਸੈਂਟਰ ਲਿਜਾਇਆ ਗਿਆ| ਇਹ ਮਹਿਲਾ ਆਪਣੇ 20ਵਿਆਂ ਵਿੱਚ ਹੈ| ਕੁਈਨ ਸਟਰੀਟ ਤੇ ਆਗਸਤਾ ਐਵਨਿਊ ਇਲਾਕੇ ਵਿੱਚ ਕਈ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਗੋਲੀਆਂ ਚੱਲਣ ਦੀ ਜਾਣਕਾਰੀ ਦਿੱਤੀ| ਪੁਲਿਸ ਫੌਰਨ ਮੌਕੇ ਉੱਤੇ ਪਹੁੰਚੀ|
ਪੁਲਿਸ ਵੱਲੋਂ ਮਸ਼ਕੂਕ ਸਬੰਧੀ ਦਿੱਤੇ ਗਏ ਵੇਰਵੇ ਅਨੁਸਾਰ ਉਹ ਆਪਣੇ 20ਵਿਆਂ ਵਿੱਚ ਹੈ ਤੇ ਉਸ ਦੀ ਕਦ-ਕਾਠੀ ਦਰਮਿਆਨੀ ਹੈ| ਉਸ ਨੇ ਸਰਜੀਕਲ ਮਾਸਕ ਤੇ ਕਾਲੇ ਰੰਗ ਦੀ ਹੁਡੀ ਪਾਈ ਹੋਈ ਸੀ| ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ|