Welcome to Canadian Punjabi Post
Follow us on

29

March 2024
 
ਮਨੋਰੰਜਨ

ਜਦ ਲਾਈਵ ਰਿਕਾਰਡਿੰਗ ਦੇਖਣ ਪੈਦਲ ਪਹੁੰਚੇ ਧਰਮਿੰਦਰ

August 06, 2020 09:23 AM

ਐਵੇਂ ਹੀ ਕੋਈ ਸੁਪਰ ਸਟਾਰ ਨਹੀਂ ਬਣ ਜਾਂਦਾ, ਇਸ ਦੇ ਲਈ ਆਪਣੇ ਕੰਮ ਪ੍ਰਤੀ ਜਨੂਨ ਤੇ ਸਮਰਪਣ ਦੀ ਲੋੜ ਹੁੰਦੀ ਹੈ। ਉਹ ਸਮਰਪਣ ਅਤੇ ਜਨੂਨ ਹਿੰਦੀ ਸਿਨੇਮਾ ਦੇ ਹੀਮੈਨ ਧਰਮਿੰਦਰ ਨੇ ਸਾਲ 1960 ਵਿੱਚ ਬਣੀ ਆਪਣੀ ਪਹਿਲੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰਾ’ ਵਿੱਚ ਦਿਖਾ ਦਿੱਤਾ ਸੀ। ਇਹ ਕਹਾਣੀ ਧਰਮਿੰਦਰ ਨੇ ਗਾਇਕ ਮੁਕੇਸ਼ ਦੇ ਪੋਤਰੇ ਨੀਲ ਨਿਤਿਨ ਮੁਕੇਸ਼ ਨਾਲ ਫਿਲਮ ‘ਜਾਨੀ ਗੱਦਾਰ' ਦੇ ਸੈਟ 'ਤੇ ਹੋਈ ਪਹਿਲੀ ਮੁਲਾਕਾਤ ਦੌਰਾਨ ਸਾਂਝੀ ਕੀਤੀ ਸੀ। ਮੁਕੇਸ਼ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਧਰਮਿੰਦਰ ਨੇ ਉਸ ਨੂੰ ਦੱਸਿਆ ਕਿ ਹਿੰਦੀ ਸਿਨੇਮਾ ਵਿੱਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਧਰਮਿੰਦਰ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੀ ਪਹਿਲੀ ਫਿਲਮ ਦਾ ਪਹਿਲਾ ਗਾਣਾ ‘ਮੁਝ ਕੋ ਇਸ ਰਾਤ ਕੀ ਤਨਹਾਈ ਮੇਂ’ ਨੂੰ ਮੁਕੇਸ਼ ਜੀ ਰਿਕਾਰਡ ਕਰਨ ਵਾਲੇ ਹਨ ਤਾਂ ਉਨ੍ਹਾਂ ਨੇ ਸਟੂਡੀਓ ਜਾ ਕੇ ਮੁਕੇਸ਼ ਨੂੰ ਗਾਣਾ ਰਿਕਾਰਡ ਕਰਦੇ ਹੋਏ ਦੇਖਣ ਦਾ ਫੈਸਲਾ ਲਿਆ।
ਮਾੜੀ ਕਿਸਮਤ, ਉਸ ਦਿਨ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਹਰ ਪਾਸੇ ਪਾਣੀ-ਪਾਣੀ ਹੋ ਗਿਆ ਸੀ। ਧਰਮਿੰਦਰ ਕਿਸੇ ਵੀ ਕੀਮਤ 'ਤੇ ਆਪਣੀ ਫਿਲਮ ਲਈ ਮੁਕੇਸ਼ ਨੂੰ ਗਾਉਂਦੇ ਹੋਏ ਦੇਖਣ ਦਾ ਮੌਕਾ ਨਹੀਂ ਛੱਡਣਾ ਚਾਹੁੰਦੇ ਸਨ। ਭਾਰੀ ਮੀਂਹ ਦੇ ਬਾਵਜੂਦ ਉਹ ਪੈਦਲ ਹੀ ਸਟੂਡੀਓ ਲਈ ਨਿਕਲ ਪਏ। ਕਰੀਬ ਡੇਢ ਘੰਟਾ ਪੈਦਲ ਚੱਲਣ ਦੇ ਬਾਅਦ ਧਰਮਿੰਦਰ ਰਿਕਾਰਡਿੰਗ ਸਟੂਡੀਓ ਪਹੁੰਚ ਗਏ। ਸੰਯੋਗਵਸ਼ ਬਾਰਿਸ਼ ਹੋਣ ਕਾਰਨ ਮੁਕੇਸ਼ ਵੀ ਸਟੂਡੀਓ ਦੇਰ ਨਾਲ ਪਹੁੰਚੇ ਅਤੇ ਦੋਵਾਂ ਨੇ ਇਕੱਠੇ ਸਟੂਡੀਓ ਵਿੱਚ ਪੈਰ ਧਰਿਆ, ਪਰ ਧਰਮਿੰਦਰ ਨੇ ਮੁਕੇਸ਼ ਨੂੰ ਆਪਣੇ ਪੈਦਲ ਆਉਣ ਦੀ ਕਹਾਣੀ ਦੇ ਬਾਰੇ ਪਤਾ ਨਹੀਂ ਲੱਗਣ ਦਿੱਤਾ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਸਟੂਡੀਓ ਵਿੱਚ ਘੰਟਿਆਂ ਬੱਧੀ ਬੈਠ ਕੇ ਗਾਣੇ ਦੀ ਰਿਕਾਰਡ ਦੇਖੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ