Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਕੋਰੋਨਾ ਦੇ ਕਾਰਨ ਸੰਸਾਰ ਵਿੱਚ ਮੌਤਾਂ ਦੀ ਗਿਣਤੀ ਸੱਤ ਲੱਖ ਤੋਂਟੱਪੀ

August 06, 2020 07:46 AM

* ਪੰਜਾਬ ਵਿੱਚ ਪਹਿਲੀ ਵਾਰੀ ਇਕੋ ਦਿਨਇਕ ਹਜ਼ਾਰ ਤੋਂਵੱਧ ਕੇਸ, 29 ਮੌਤਾਂ

ਵਾਸ਼ਿੰਗਟਨ, 6 ਅਗਸਤ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਇਸ ਵੇਲੇ ਪੂਰੀ ਦੁਨੀਆ ਦੁਖੀ ਹੈ। ਹਾਲਾਤ ਏਨੇ ਖਰਾਬ ਹੋ ਚੁੱਕੇ ਹਨ ਕਿ ਹਰ 15 ਸਕਿੰਟ ਵਿੱਚ ਕੋਰੋਨਾ ਤੋਂ ਪੀੜਤ ਇੱਕ ਮਰੀਜ਼ ਦੀ ਮੌਤ ਹੋ ਰਹੀ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੰਸਾਰ ਭਰ ਵਿੱਚ ਸੱਤ ਲੱਖ ਤੋਂਵੀ ਟੱਪ ਗਈ ਹੈ।
ਅੱਜ ਭਾਰਤ ਵਿੱਚ ਛੇ ਅਗਸਤ ਵੀਰਵਾਰ ਸਵੇਰ ਹੋਣ ਤੱਕ ਸੰਸਾਰ ਭਰ ਵਿੱਚ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 1,89,28,352 ਹੋ ਚੁੱਕੀ ਹੈ, ਜਦ ਕਿ ਮੌਤਾਂ ਦੀ ਗਿਣਤੀ 7 ਲੱਖ ਨੌਂ ਹਜ਼ਾਰ 318 ਹੋ ਚੁੱਕੀ ਹੈ। ਸਭ ਤੋਂ ਵੱਧ ਪ੍ਰਭਾਵਤ ਹੋਏ ਦੇਸ਼ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 1 ਲੱਖ 61,447, ਬ੍ਰਾਜ਼ੀਲ ਵਿੱਚ 97,288 ਤੇ ਮੈਕਸੀਕੋ ਵਿੱਚ ਮੌਤਾਂ ਦੀ ਗਿਣਤੀ 48,869 ਦੱਸੀ ਗਈ ਹੈ। ਇਸ ਤੋਂ ਬਾਅਦ ਬਰਤਾਨੀਆ ਵਿੱਚ 46,464 ਮੌਤਾਂ ਹੋ ਚੁੱਕੀਆਂ ਹਨ, ਪਰ ਪਿਛਲੇ ਕੁਝ ਹਫਤਿਆਂ ਤੋਂ ਓਥੇ ਮੌਤਾਂ ਦਾ ਵਧਣਾ ਲਗਭਗ ਰੁਕ ਚੁੱਕਾ ਜਾਪਣ ਲੱਗ ਪਿਆ ਹੈ। ਪੰਜਵੇਂ ਥਾਂ ਭਾਰਤ ਵਿੱਚ ਮੌਤਾਂ ਦੀ ਗਿਣਤੀ 40,739 ਹੋ ਚੁੱਕੀ ਹੈ ਅਤੇ ਏਥੇ ਕੇਸਾਂ ਅਤੇ ਮੌਤਾਂ ਦਾ ਵਧਣਾ ਵੀ ਲਗਾਤਾਰ ਜਾਰੀ ਹੈ।
ਖਬਰ ਏਜੰਸੀ ਰਾਇਟਰ ਦੇ ਬੀਤੇ ਦੋ ਹਫ਼ਤਿਆਂ ਦੇ ਡਾਟੇ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਸਮੇਂ ਹਰ 24 ਘੰਟੇ ਵਿੱਚ ਔਸਤਨ ਕਰੀਬ 5,900 ਲੋਕਾਂ ਦੀ ਮੌਤ ਹੋ ਰਹੀ ਹੈ, ਇਸ ਦਾ ਅਰਥ ਹੈ ਕਿ ਹਰ 15 ਸੈਕਿੰਡ ਵਿੱਚ ਇਕ ਵਿਅਕਤੀਦੀ ਮੌਤ ਹੋ ਰਹੀ ਹੈ। ਦੁਨੀਆ ਵਿੱਚ ਕੋਰੋਨਾ ਦਾ ਸਭ ਤੋਂ ਵੱਡਾ ਕਹਿਰ ਅਮਰੀਕਾ ਵਿੱਚ ਪੈ ਰਿਹਾ ਹੈ ਤੇਏਥੇ ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ਸਮੇਤ ਕਈ ਰਾਜਾਂ ਵਿੱਚਇਸ ਦੀ ਮਾਰ ਵਧੀ ਜਾ ਰਹੀ ਹੈ। ਅਮਰੀਕਾ ਵਿੱਚ ਇਸ ਸਮੇਂ ਰੋਜ਼ ਇਕ ਹਜ਼ਾਰ ਤੋਂਵੱਧਲੋਕਾਂ ਦੀ ਮੌਤ ਹੋ ਰਹੀ ਹੈ।
ਭਾਰਤ ਦੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਬੁੱਧਵਾਰ ਸ਼ਾਮ ਤੱਕ ਓਥੇ ਮੌਤਾਂ ਦੀ ਗਿਣਤੀ 16,142 ਹੋ ਚੁੱਕੀ ਹੈ, ਜਦ ਕਿ ਬਹੁਤ ਪਿੱਛੋਂ ਬੀਮਾਰੀ ਦੀ ਮਾਰ ਹੇਠ ਆਏ ਤਾਮਿਲ ਨਾਡੂ ਵਿੱਚ ਅਚਾਨਕ ਇਸ ਦੀ ਮਾਰ ਵਧਣ ਕਾਰਨ ਇਹ ਗਿਣਤੀ 4349 ਤੱਕ ਚਲੀ ਗਈ ਹੈ। ਪਹਿਲਾਂ ਬਹੁਤ ਜਿ਼ਆਦਾ ਮਾਰ ਝੱਲਣ ਵਾਲੇ ਦਿੱਲੀ ਵਿੱਚ ਮੌਤਾਂ ਦਾ ਸਿਲਸਿਲਾ ਮੱਠਾ ਪੈ ਗਿਆ ਹੈ ਤੇ ਏਥੇ ਇਹ ਗਿਣਤੀ ਇਸ ਵਕਤ 4033 ਤੇ ਗੁਜਰਾਤ ਵਿੱਚ 2533 ਹੈ, ਪਰ ਕਰਨਾਟਕਾ ਵਿੱਚ ਇੱਕ ਦਮ ਮਾਰ ਵਧ ਜਾਣ ਨਾਲ ਮੌਤਾਂ ਦੀ ਗਿਣਤੀ 2704 ਹੋ ਗਈ ਹੈ।
ਪੰਜਾਬ ਵਿੱਚਬੁੱਧਵਾਰ ਦੀ ਸ਼ਾਮ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪ ਗਈ ਹੈ। ਬੁੱਧਵਾਰ ਇੱਕੋ ਦਿਨ ਇਸ ਰਾਜ ਵਿੱਚ ਰਿਕਾਰਡ 1015 ਲੋਕਾਂ ਕੋਰੋਨਾ ਦੇ ਪਾਜਿ਼ਟਿਵ ਮਿਲੇ ਅਤੇ ਚੌਵੀ ਘੰਟਿਆਂ ਵਿੱਚ 29 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਵਿੱਚਇਸ ਵਕਤ ਤੱਕ ਕੇਸਾਂ ਦੀ ਗਿਣਤੀ 20,518ਅਤੇ ਮੌਤਾਂ ਦੀ ਗਿਣਤੀ 496ਦੱਸੀ ਗਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ