Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਮਿਸੀਸਾਗਾ ਵਿੱਚ ਸਟੋਰੇਜ ਫੈਸਿਲਿਟੀ ਵਿੱਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼

August 06, 2020 06:02 AM

ਮਿਸੀਸਾਗਾ ਵਿੱਚ ਸਟੋਰੇਜ ਫੈਸਿਲਿਟੀ ਵਿੱਚੋਂ
ਮਿਲੀ ਇੱਕ ਵਿਅਕਤੀ ਦੀ ਲਾਸ਼

ਮਿਸੀਸਾਗਾ, 5 ਅਗਸਤ (ਪੋਸਟ ਬਿਊਰੋ) : ਮਿਸੀਸਾਗਾ ਦੀ ਸਟੋਰੇਜ ਫੈਸਿਲਿਟੀ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਆਖਿਆ ਕਿ ਮਾਮਲਾ ਕਿਸੇ ਵੀ ਪਾਸਿਓਂ ਸ਼ੱਕੀ ਨਹੀਂ ਲੱਗ ਰਿਹਾ|
ਪੀਲ ਪੁਲਿਸ ਨੇ ਦੱਸਿਆ ਕਿ ਇਹ ਲਾਸ਼ ਡੈਰੀ ਰੋਡ ਅਤੇ ਟੌਰਬਰੈਮ ਰੋਡ ਇਲਾਕੇ ਵਿੱਚ ਸਵੇਰੇ 11:30 ਵਜੇ ਤੋਂ ਬਾਅਦ ਤਾਲਾਬੰਦ ਪਈ ਪਬਲਿਕ ਸਟੋਰੇਜ ਯੂਨਿਟ ਦੇ ਅੰਦਰੋਂ ਮਿਲੀ| ਕੌਰੋਨਰ ਨੂੰ ਸੱਦੇ ਜਾਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਇਸ ਵਿਅਕਤੀ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਮੁਜਰਮਾਨਾ ਗਤੀਵਿਧੀ ਨਜ਼ਰ ਨਹੀਂ ਆ ਰਹੀ|
ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਸ ਵਿਅਕਤੀ ਦੀ ਲਾਸ਼ ਇੱਥੇ ਕਿੰਨੇ ਸਮੇਂ ਤੋਂ ਪਈ ਸੀ|

 
Have something to say? Post your comment