Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ

August 06, 2020 02:55 AM

ਨਵੀਂ ਦਿੱਲੀ, 5 ਅਗਸਤ (ਪੋਸਟ ਬਿਊਰੋ)- ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਪਿੱਛੇ ਜਿਹੇ ਆਪਣੇ ਲਈ ਇੱਕ ਨਵੀਂ ਹਾਈਪਰ ਕਾਰ ਖਰੀਦੀ ਹੈ। ਇਸ ਹਾਈਪਰ ਕਾਰ ਦਾ ਨਾਂ ਬੁਗਾਤੀ ਸੇਟੋਡਿਸੀ ਹੈ ਤੇ ਰੋਨਾਲਡੋ ਨੇ ਇਹ ਸੁਪਰ ਕਾਰ ਆਪਣੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਖਰੀਦੀ ਹੈ।
ਪੰਜ ਵਾਰ ਦੇ ‘ਬੈਲੇਨ ਡੀ ਓਰ' ਜੇਤੂ ਰੋਨਾਲਡੋ ਨੇ ਜੁਵੈਂਟਸ ਦੇ 9ਵੇਂ ਸੀਰੀਜ਼-ਏ ਖਿਤਾਬ ਦਾ ਜਸ਼ਨ ਆਪਣੀ ਕਾਰ ਕਲੈਕਸ਼ਨ ਵਿੱਚ ਇਹ ਨਵੀਂ ਹਾਈਪਰ ਕਾਰ ਜੋੜ ਕੇ ਮਨਾਇਆ। ਰੋਨਾਲਡੋ ਦੇ ਕੋਲ ਪਹਿਲਾਂ ਤੋਂ ਹੀ ਸੁਪਰ ਕਾਰ ਸ਼ਿਰੌਨ, ਵੇਰਾਨ ਅਤੇ ਲਾ ਵੋਵਰ ਨੋਇਰ ਵੀ ਹਨ। ਰੋਨਾਲਡੋ ਦੀ ਨਵੀਂ ਕਾਰ ਦੇ ਲਿਮਟਿਡ ਐਡੀਸ਼ਨ ਹਨ। ਇਸ ਦੇ ਅਜੇ ਸਿਰਫ 10 ਮਾਡਲ ਬਣੇ ਹਨ, ਜਿਨ੍ਹਾਂ ਵਿੱਚੋਂ ਇੱਕ ਰੋਨਾਲਡੋ ਕੋਲ ਹੈ। ਕਾਰ ਦੀ ਟਾਪ ਸਪੀਡ 380 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਸਦੀ ਕੀਮਤ 8.5 ਮਿਲੀਅਨ ਯੂਰੋ ਹੈ, ਜਿਹੜੀ ਭਾਰਤੀ ਕਰੰਸੀ ਅਨੁਸਾਰ 75 ਕਰੋੜ 7.50 ਲੱਖ ਰੁਪਏ ਹੈ। ਦੁਨੀਆ ਵਿੱਚ ਦੂਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ ਰੋਨਾਲਡੋ ਕੋਲ ਹੋਰ ਵੀ ਵਿਦੇਸ਼ੀ ਸੁਪਰ ਕਾਰਾਂ ਹਨ, ਜਿਨ੍ਹਾਂ ਵਿੱਚ ਰੋਲਸ-ਰਾਇਸ ਫੈਂਟਮ, ਲੇ ਬੋਰਗਿਨੀ ਏਵੇਂਟਾਡੋਰ, ਫੇਰਾਰੀ ਐਫ 430, ਮਾਸੇਰਾਤੀ ਗੈ੍ਰਨਕੈਬ੍ਰੀਓ ਤੇ ਵੇਂਟਲੇ ਕਾਂਟੀਨੈਂਟਲ ਜੀ ਟੀ ਸੀ। ਉਸ ਨੇ ਆਪਣੀ ਕਾਰ ਕਲੈਕਸ਼ਨ ਵਿੱਚ 16 ਮਿਲੀਅਨ ਯੂਰੋ ਦੀ ਮੈਕਲਾਰੇਨ ਸੇਨਾ ਵੀ ਰੱਖੀ ਹੋਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ