Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਪੁਲਿਸ ਨੇ ਵ੍ਹਿਟਬੀ ਹਮਲੇ ਨਾਲ ਸਬੰਧਤ ਮਸ਼ਕੂਕ ਦੀ ਜਾਰੀ ਕੀਤੀ ਵੀਡੀਓ

August 05, 2020 04:49 PM

ਪੁਲਿਸ ਨੇ ਵ੍ਹਿਟਬੀ ਹਮਲੇ ਨਾਲ ਸਬੰਧਤ
ਮਸ਼ਕੂਕ ਦੀ ਜਾਰੀ ਕੀਤੀ ਵੀਡੀਓ

ਦਰਹਾਮ, 5 ਅਗਸਤ (ਪੋਸਟ ਬਿਊਰੋ) : ਪਿਛਲੇ ਹਫਤੇ ਵ੍ਹਿਟਬੀ ਵਿੱਚ 50 ਸਾਲਾ ਮਹਿਲਾ Aੁੱਤੇ ਹਿੰਸਕ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦਾ ਵੀਡੀਓ ਦਰਹਾਮ ਰੀਜਨਲ ਪੁਲਿਸ ਜਾਂਚਕਾਰਾਂ ਵੱਲੋਂ ਜਾਰੀ ਕੀਤਾ ਗਿਆ ਹੈ|
ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਇਸ ਮਹਿਲਾ ਦੇ ਲਾਪਤਾ ਹੋਣ ਦੀ ਰਿਪੋਰਟ ਕਰਵਾਈ ਗਈ ਸੀ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਮਹਿਲਾ ਜ਼ਖ਼ਮੀ ਹਾਲਤ ਵਿੱਚ ਟੌਂਟਨ ਰੋਡ ਈਸਟ ਤੇ ਐਂਡਰਸਨ ਸਟਰੀਟ ਇਲਾਕੇ ਵਿੱਚ ਨਾਲੇ ਦੇ ਕੋਲੋਂ ਮਿਲੀ ਸੀ| ਉਸ ਦੀ ਹਾਲਤ ਕਾਫੀ ਨਾਜ਼ੁਕ ਸੀ| ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਵੀ ਉਹ ਲਾਈਫ ਸਪੋਰਟ ਸਿਸਟਮ ਉੱਤੇ ਹੈ|
ਕੱਲ੍ਹ ਜਾਰੀ ਕੀਤੇ ਗਏ ਇਸ ਵੀਡੀਓ ਵਿੱਚ ਕਥਿਤ ਹਮਲਾਵਰ ਨਜ਼ਰ ਆ ਰਿਹਾ ਹੈ| 28 ਜੁਲਾਈ ਨੂੰ ਰਾਤੀਂ 8:50 ਅਤੇ 9:00 ਵਜੇ ਦਰਮਿਆਨ ਇਹ ਵਿਅਕਤੀ ਹੀ ਐਂਡਰਸਨ ਸਟਰੀਟ ਨੇੜੇ ਟੌਂਟਨ ਰੋਡ ਉੱਤੇ ਸਬੰਧਤ ਮਹਿਲਾ ਦਾ ਪਿੱਛਾ ਕਰਦਾ ਹੋਇਆ ਪੱਛਮ ਵੱਲ ਜਾਂਦਾ ਨਜ਼ਰੀਂ ਪੈ ਰਿਹਾ ਹੈ| ਇਹ ਅਣਪਛਾਤਾ ਵਿਅਕਤੀ ਉਸ ਮਹਿਲਾ ਤੋਂ 150 ਫੁੱਟ ਦੀ ਦੂਰੀ ਉੱਤੇ ਤੁਰ ਰਿਹਾ ਹੈ ਤੇ ਉਸ ਦੀ ਪੂਰੀ ਪੈੜ ਨੱਪਣ ਦੀ ਕੋਸ਼ਿਸ਼ ਕਰ ਰਿਹਾ ਹੈ|
ਪੁਲਿਸ ਵੱਲੋਂ ਜਾਰੀ ਕੀਤੇ ਵੇਰਵੇ ਅਨੁਸਾਰ ਇਹ ਵਿਅਕਤੀ ਦਰਮਿਆਨੀ ਕੱਦ-ਕਾਠੀ ਵਾਲਾ ਹੈ, ਉਸ ਦੇ ਚਿੱਟੇ ਰੰਗ ਦੀ ਕਾਲੀਆਂ ਬਾਹਾਂ ਵਾਲੀ ਟੀ-ਸ਼ਰਟ ਪਾਈ ਹੋਈ ਹੈ, ਉਸ ਨੇ ਢਿੱਲੀਆਂ ਸ਼ੌਰਟਸ ਪਾਈਆਂ ਹੋਈਆਂ ਹਨ ਤੇ ਪੈਰੀਂ ਗੂੜ੍ਹੇ ਰੰਗ ਦੀਆਂ ਜੁਰਾਬਾਂ ਤੇ ਜੁੱਤੇ ਪਾਏ ਹੋਏ ਹਨ|
ਪੁਲਿਸ ਵੱਲੋਂ ਉਸ ਸਮੇਂ ਉੱਤੇ ਦੋਵਾਂ ਦਿਸ਼ਾਵਾਂ ਤੋਂ ਆ ਜਾ ਰਹੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਸਾਹਮਣੇ ਆ ਕੇ ਮਦਦ ਲਈ ਅਪੀਲ ਕੀਤੀ ਗਈ ਹੈ| ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਦੀ ਗੱਡੀ ਵਿੱਚ ਡੈਸ਼ ਕੈਮ ਹੋਵੇ ਤੇ ਕਿਸੇ ਕੋਲ ਇਸ ਮਾਮਲੇ ਦੀ ਫੁਟੇਜ ਮਿਲ ਸਕੇ ਤਾਂ ਉਹ ਸਾਹਮਣੇ ਆਵੇ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ