Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸਮਾਜ ਦੀ ਸੋਚ ਨੂੰ ਬਦਲਣ ਦੀ ਲੋੜ : ਸਯਾਨੀ ਗੁਪਤਾ

August 05, 2020 09:31 AM

ਪਿਛਲੇ ਸਾਲ ਫਿਲਮ ‘ਆਰਟੀਕਲ 15’ ਵਿੱਚ ਆਈ ਸਯਾਨੀ ਗੁਪਤਾ ਨੇ ਸਾਲ 2015 'ਚ ਫਿਲਮ ‘ਮਾਰਗ੍ਰੀਟਾ ਵਿਦ ਏ ਸਟ੍ਰਾਅ’ ਵਿੱਚ ਪਾਕਿਸਤਾਨੀ-ਬੰਗਲਾਦੇਸ਼ੀ ਲੜਕੀ ਦੀ ਭੂਮਿਕਾ ਨਿਭਾ ਕੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਮੂਲ ਤੌਰ 'ਤੇ ਕੋਲਕਾਤਾ ਦੀ ਸਯਾਨੀ ਗੁਪਤਾ ਨੂੰ ਬਚਪਨ ਤੋਂ ਹੀ ਅਭਿਨੈ ਦੀ ਇੱਛਾ ਸੀ, ਜਿਸ 'ਚ ਸਾਥ ਦਿੱਤਾ ਉਸ ਦੇ ਮਾਤਾ-ਪਿਤਾ ਨੇ। ਅੱਜਕੱਲ੍ਹ ਉਸ ਨੇ ‘ਫਾਰ ਮੋਰ ਸ਼ਾਟ ਪਲੀਜ਼’ ਅਤੇ ‘ਇਨਸਾਈਡ ਏਜ਼’ ਜਿਹੀ ਵੈੱਬ ਸੀਰੀਜ਼ ਲਈ ਖੂਬ ਵਾਹਵਾਹੀ ਖੱਟੀ ਹੈ। ਵੈੱਬ ਸੀਰੀਜ਼ 'ਚ ਮਿਲੀਆਂ ਆਪਣੀਆਂ ਭੂਮਿਕਾਵਾਂ ਤੋਂ ਉਹ ਬਹੁਤ ਖੁਸ਼ ਹੈ। ਪਿਛਲੇ ਮਹੀਨੇ ਉਸ ਦੀ ਫਿਲਮ ‘ਐਕਸੋਨ’ ਵੀ ਓ ਟੀ ਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਸੀ। ਪੇਸ਼ ਹਨ ਸਯਾਨੀ ਨਾਲ ਗੱਲਬਾਤ ਦੇ ਕੁਝ ਅੰਸ਼ :
*ਆਪਣੀ ਪਿਛਲੀ ਫਿਲਮ ‘ਐਕਸੋਨ’ ਨੂੰ ਲੈ ਕੇ ਤੁਸੀਂ ਘਬਰਾਏ ਕਿਉਂ ਸੀ?
-ਇਸ ਫਿਲਮ ਵਿੱਚ ਮੈਂ ਮਣੀਪੁਰ ਦੀ 23 ਸਾਲਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਮੈਂ ਖੁਸ਼ ਹਾਂ ਕਿ ਇਸ ਰੋਲ ਨੂੰ ਸਮੀਖਿਅਕਾਂ ਅਤੇ ਦਰਸ਼ਕਾਂ ਨੇ ਸਲਾਹਿਆ ਹੈ। ਮੈਂ ਬਹੁਤ ਖੁਸ਼ ਹਾਂ ਕਿ ਸਾਰਿਆਂ ਨੇ ਫਿਲਮ ਲਈ ਬਹੁਤ ਪਿਆਰ ਅਤੇ ਪ੍ਰਸ਼ੰਸਾ ਕੀਤੀ ਹੈ ਕਿਉਂਕਿ ਇਹ ਇੱਕ ਛੋਟੀ ਇੰਡੀਅਨ ਫਿਲਮ ਹੈ। ਸ਼ੂਟਿੰਗ ਦੇ ਬਾਅਦ ਮੈਂ ਆਪਣੇ ਪ੍ਰੋਜੈਕਟ ਦੇ ਕਲੋਜ ਨਹੀਂ ਰਹਿੰਦੀ, ਪਰ ‘ਐਕਸੋਨ’ ਬਾਰੇ ਮੈਂ ਇਸ ਗੱਲ ਤੋਂ ਘਬਰਾਈ ਸੀ ਕਿ ਉੱਤਰ-ਪੂਰਬ ਦੇ ਲੋਕ ਕੀ ਕਹਿਣਗੇ? ਮੇਰੇ ਵੱਲੋਂ ਚੁਣੀ ਗਈ ਇਹ ਫਿਲਮ ਬਹੁਤ ਜੋਖਿਮ ਭਰੀ ਸੀ ਇਸ ਲਈ ਮੇਰੇ ਮਨ 'ਚ ਫਿਲਮ ਨਾ ਚੱਲਣ ਦੇ ਵਿਚਾਰ ਵੀ ਕਈ ਵਾਰ ਆਏ, ਪਰ ਲੋਕਾਂ ਦੁਆਰਾ ਇਸ ਨੂੰ ਖੂਬ ਪਿਆਰ ਮਿਲਿਆ, ਮੈਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਵਧਾਈ ਸੰਦੇਸ਼ ਵੀ ਆਏ। ਮੈਂ ਸਾਰਿਆਂ ਦੀ ਧੰਨਵਾਦੀ ਹਾਂ।
* ਫਿਲਮਾਂ ਵਿੱਚ ਆਉਣਾ ਤੁਹਾਡੇ ਲਈ ਸੰਯੋਗ ਸੀ ਜਾਂ ਬਚਪਨ ਤੋਂ ਸੋਚਿਆ ਸੀ?
-ਮੈਂ ਬਚਪਨ ਤੋਂ ਅਭਿਨੇਤਰੀ ਬਣਨਾ ਚਾਹੁੰਦੀ ਸੀ। ਚਾਰ ਸਾਲ ਦੀ ਉਮਰ ਤੋਂ ਮੈਂ ਇਸ ਪਾਸੇ ਆਉਣ ਬਾਰੇ ਸੋਚਿਆ ਸੀ, ਪਰ ਮੇਰਾ ਪੂਰਾ ਪਰਵਾਰ ਸਿਖਿਆ ਦੇ ਖੇਤਰ ਵਿੱਚ ਹੈ। ਮੈਂ ਮਿਡਲ ਕਲਾਸ ਬੰਗਾਲੀ ਪਰਵਾਰ ਤੋਂ ਹਾਂ। ਐਕਟਿੰਗ ਕਰਨਾ ਹੀ ਮੇਰੇ ਲਈ ਵੱਡੀ ਗੱਲ ਸੀ। ਮੁੰਬਈ ਆ ਕੇ ਫਿਲਮਾਂ ਵਿੱਚ ਕੰਮ ਕਰਨ ਦੀ ਗੱਲ ਤਾਂ ਕੋਈ ਸੋਚ ਨਹੀਂ ਸਕਦਾ ਸੀ, ਪਰ ਮੇਰੇ ਪਿਤਾ ਮਿਊਜ਼ੀਸ਼ੀਅਨ ਅਤੇ ਆਰਟ ਲਵਰ ਰਹੇ। ਥੀਏਟਰ 'ਚ ਉਨ੍ਹਾਂ ਨੇ ਕੰਮ ਕੀਤਾ ਸੀ। ਜਦ ਮੈਂ ਇੱਕ ਸਾਲ ਅੱਠ ਮਹੀਨੇ ਦੀ ਸੀ ਉਦੋਂ ਮੇਰੀ ਮਾਂ ਨੇ ਮੈਨੂੰ ਡਾਂਸ ਸਕੂਲ ਵਿੱਚ ਪਾ ਦਿੱਤਾ ਸੀ। ਮੈਨੂੰ ਡਾਂਸ 'ਚ ਉਦੋਂ ਪਾਇਆ ਗਿਆ ਜਦੋਂ ਮੈਨੂੰ ਕੁਝ ਜ਼ਿਆਦਾ ਸਮਝ 'ਚ ਨਹੀਂ ਆਉਂਦਾ ਸੀ। ਥੀਏਟਰ ਤੋਂ ਮੈਂ ਪਹਿਲੀ ਪੇਸ਼ਕਾਰੀ ਉਦੋਂ ਦਿੱਤੀ ਜਦੋਂ ਮੈਂ ਸਿਰਫ ਤਿੰਨ ਸਾਲਾਂ ਦੀ ਸੀ ਅਤੇ ਮੈਨੂੰ ਅਭਿਨੈ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ।
* ਸੈਂਸਰ ਨਾ ਹੋਣ ਦੀ ਵਜ੍ਹਾ ਨਾਲ ਵੈਬ ਸੀਰੀਜ਼ 'ਚ ਕਾਮੁਕ ਸੀਨਸ ਅਤੇ ਹਿੰਸਾ ਭਰਪੂਰ ਪਰੋਸੀ ਜਾਂਦੀ ਹੈ। ਇਸ ਬਾਰੇ ਤੁਹਾਡੀ ਕੀ ਰਾਏ ਹੈ?
-ਇਹ ਵਿਅਕਤੀ ਦੀ ਪਸੰਦ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਦੇਖੇ ਅਤੇ ਕੀ ਨਾ ਦੇਖੇ। ਕਲਾਕਾਰ ਤਾਂ ਨਿਰਦੇਸ਼ਕ ਅਤੇ ਲੇਖਕ ਦੇ ਆਧਾਰ 'ਤੇ ਅਭਿਨੈ ਕਰਦਾ ਹੈ। ਕਹਾਣੀ ਦੇ ਗ੍ਰਾਫ ਤੇ ਚਰਿੱਤਰ ਨੂੰ ਜੇ ਸਟੀਕ ਨਾ ਦਿਖਾਇਆ ਤਾਂ ਵੈਬ ਸੀਰੀਜ਼ ਚੰਗੀ ਨਹੀਂ ਲੱਗਦੀ। ਸਿਰਫ ਵਪਾਰ ਲਈ ਲਈ ਸੈਕਸ ਹਿੰਸਾ ਆਦਿ ਨੂੰ ਦਿਖਾਇਆ ਜਾਣਾ ਸਹੀ ਨਹੀਂ। ਜੋ ਜ਼ਰੂਰੀ ਹੈ ਉਹ ਨਿਰਦੇਸ਼ਕ ਦਿਖਾਉਂਦਾ ਹੈ। ਸੈਂਸਰ ਬੋਰਡ ਪਾਸ ਨਹੀਂ ਕਰੇਗਾ, ਇਹ ਸੋਚ ਕੇ ਉਸ ਦੇ ਅਸੈਂਸ ਨੂੰ ਖਤਮ ਕਰ ਦਿੱਤਾ ਜਾਵੇੇ ਤਾਂ ਇਹ ਸਹੀ ਨਹੀਂ। ਕਹਾਣੀ ਦੇ ਅਨੁਸਾਰੁ ਕਝ ਵੀ ਦਿਖਾਉਣ 'ਤੇ ਦਰਸ਼ਕ ਵੀ ਉਸ ਨੂੰ ਸਹੀ ਮੰਨਦੇ ਹਨ। ਜਦੋਂ ਵਿਅਕਤੀ ਕਹਾਣੀ 'ਚ ਢ੍ਦਾ ਹੈ ਤਾਂ ਜੋ ਵੀ ਚੀਜ਼ ਪ੍ਰਮਾਣਿਕਤਾ ਦੇ ਅਨੁਸਾਰ ਹੁੰਦੀ ਹੈ ਉਸ ਨੂੰ ਦੇਖਣਾ ਪਸੰਦ ਕਰਦਾ ਹੈ।
* ਸੈਂਸਰ ਬੋਰਡ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੰੁਦੇ ਹੋ?
- ਕਿਸੇ ਵੀ ਆਰਟ 'ਚ ਸੈਂਸਰਸ਼ਿਪ ਇੱਕ ਸਮੱਸਿਆ ਹੈ। ਕ੍ਰਿਏਟਿਵ ਲੋਕਾਂ ਨੂੰ ਪੂਰੀ ਆਜ਼ਾਦੀ ਆਪਣੀ ਕਹਾਣੀ ਕਹਿਣ ਦੇ ਲਈ ਹੋਣੀ ਚਾਹੀਦੀ ਹੈ। ਦਰਸ਼ਕ ਹੀ ਦੱਸ ਸਕਦੇ ਹਨ ਕਿ ਕੀ ਸਹੀ, ਕੀ ਗਲਤ ਹੈ। ਕਿਸੇ ਵੀ ਆਰਟ ਦੇ ਲਈ ਸੈਂਸਰ ਸਮੱਸਿਆ ਹੈ। ਜੇ ਤੁਸੀਂ ਵੱਡਿਆਂ ਨਾਲ ਕਿਸੇ ਫਿਲਮ ਜਾਂ ਵੈੱਬ ਸੀਰੀਜ਼ ਨੂੰ ਦੇਖ ਨਹੀਂ ਸਕਦੇ ਤਾਂ ਕੋਈ ਤੁਹਾਨੂੰ ਇਸ ਨੂੰ ਦੇਖਣ ਲਈ ਫੋਰਸ ਨਹੀਂ ਕਰੇਗਾ। ਪੂਰੀ ਆਜ਼ਾਦੀ ਤੁਹਾਨੂੰ ਮਿਲੀ ਹੈ।
* ਅੱਗ ਕੀ ਕਰ ਰਹੇ ਹੋ?
- ਛੱਤੀਸਗੜ੍ਹ 'ਚ ਮੈਂ ਇੱਕ ਮਰਡਰ ਮਿਸਟਰੀ 'ਤੇ ਕਾਮੇਡੀ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ ਅਤੇ ਅੱਗੇ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਕਰ ਰਹੀ ਹਾਂ। ਇੱਕ ਬੰਗਾਲੀ ਫਿਲਮ ਦੀ ਗੱਲ ਵੀ ਚੱਲ ਰਹੀ ਹੈ।
* ਕਿਸੇ ਫਿਲਮ ਦਾ ਸਫਲ ਹੋਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?
-ਕਿਸੇ ਫਿਲਮ ਨੂੰ ਸਾਈਨ ਕਰਦੇ ਸਮੇਂ ਤੁਸੀਂ ਉਸ ਦੀ ਸਫਲਤਾ 'ਤੇ ਧਿਆਨ ਨਹੀਂ ਦਿੰਦੇ, ਕਿਉਂਕਿ ਉਸ ਦੀ ਕਹਾਣੀ ਤੇ ਉਸ ਦਾ ਚਰਿੱਤਰ ਪਸੰਦ ਆਉਂਦਾ ਹੈ। ਉਸ ਪ੍ਰੋਸੈੱਸ ਵਿੱਚ ਪੂਰੀ ਟੀਮ ਕੰਮ ਕਰਦੀ ਹੈ। ਅਸੀਂ ਸਿਰਫ ਉਸ ਕਹਾਣੀ ਦਾ ਇੱਕ ਹਿੱਸਾ ਬਣਨਾ ਚਾਹੁੰਦੇ ਹਾਂ। ਇਸ ਵੈੱਬ ਸੀਰੀਜ਼ 'ਚ ਵੀ ਮੇਰੀ ਭੂਮਿਕਾ ਕ੍ਰਿਕਟ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਦੀ ਸੀ, ਜੋ ਮੇਰੇ ਕੋਲ ਨਹੀਂ ਸੀ। ਮੈਂ ਮਿਹਨਤ ਕਰ ਉਸ ਨੂੰ ਰੀਅਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਲੇਖਕ ਅਤੇ ਨਿਰਦੇਸ਼ਕ ਦਾ ਕਾਫੀ ਹੱਥ ਰਿਹਾ ਹੈ ਜਿਨ੍ਹਾਂ ਨੇ ਮੈਨੂੰ ਇਸ ਭੂਮਿਕਾ ਦੇ ਲਾਇਕ ਬਣਾਇਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ