Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਆਪਣੇ ਟੀਚੇ ਵੱਲ ਵਧ ਰਹੀ ਹਾਂ : ਕੈਟਰੀਨਾ ਕੈਫ

August 05, 2020 09:29 AM

ਇੱਕ ਅਜਿਹਾ ਨਾਂਅ, ਜਿਸ ਨੂੰ ਸਟਾੀਲ ਤੇ ਫੈਸ਼ਨ ਦੀ ਗੱਲ ਕਰਦੇ ਸਮੇਂ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਉਹ ਹੈ ਕੈਟਰੀਨਾ ਕੈਫ। ਉਹ ਬਾਲੀਵੁੱਡ 'ਚ ਆਉਣ ਤੋਂ ਬਾਅਦ ਫੈਸ਼ਨਿਸਟਾ ਦਾ ਖਿਤਾਬ ਲਗਾਤਾਰ ਜਿੱਤ ਰਹੀ ਹੈ। ਭਾਰੀ ਭੀੜ ਦਰਮਿਆਨ ਸਿਰਫ ਕੁਝ ਹੀ ਲੋਕ ਹਨ, ਜੋ ਫੈਸ਼ਨ ਦੇ ਨਾਲ ਪ੍ਰਯੋਗ ਕਰਨ ਦਾ ਸਾਹਸ ਕਰਦੇ ਹਨ ਅਤੇ ਫਿਰ ਵੀ ਆਪਣੇ ਸ਼ਾਨਦਾਰ ਸਟਾਈਲ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਕੈਟਰੀਨਾ ਇਸ ਤਰ੍ਹਾਂ ਦੀਆਂ ਸਟਾਈਲਿਸਟ ਹੀਰੋਇਨਾਂ 'ਚੋਂ ਇੱਕ ਹੈ ਤੇ ਉਹ ਆਪਣੇ ਮਨਮੋਹਕ ਆਊਟਫਿਟਸ ਤੇ ਫੈਸ਼ਨ ਬਦਲਾਂ ਨਾਲ ਸਾਨੂੰ ਪ੍ਰਭਾਵਤ ਕਰਨ ਵਿੱਚ ਕਦੇ ਸਫਲ ਨਹੀਂ ਹੁੰਦੀ। ਪਿਛਲੀ ਵਾਰ ਉਸ ਨੂੰ ਅਲੀ ਅੱਬਾਸ ਜ਼ਫਰ ਦੀ ਨਿਰਦੇਸ਼ਿਤ ਫਿਲਮ ‘ਭਾਰਤ’ ਵਿੱਚ ਸਲਮਾਨ ਖਾਨ ਨਾਲ ਦੇਖਿਆ ਗਿਆ ਸੀ ਤੇ ਉਸ ਦੀਆਂ ਅਗਲੀਆਂ ਫਿਲਮਾਂ 'ਚ ਰੋਹਿਤ ਸ਼ੈੱਟੀ ਦੀ ਫਿਲਮ ‘ਸੂਰਿਆਵੰਸ਼ੀ’ ਸ਼ਾਮਲ ਹੈ ਜਿਸ ਵਿੱਚ ਉਹ ਅਕਸ਼ੈ ਕੁਮਾਰ ਨਾਲ ਨਜ਼ਰ ਆਏਗੀ। ਇਹ ਰੋਹਿਤ ਸ਼ੈੱਟੀ ਦੇ ‘ਕੌਪ ਯੂਨੀਵਰਸ' ਦੀ ਚੌਥੀ ਫਿਲਮ ਹੈ। ਇਸ ਨੇ ਇਸ ਸਾਲ ਰਿਲੀਜ਼ ਹੋਣਾ ਸੀ, ਪਰ ਕੋਰੋਨਾ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਪਿੱਛੇ ਜਿਹੇ ਫਰਹਾਨ ਖਾਨ ਨੇ ਆਪਣੇ ਪ੍ਰੋਡਕਸ਼ਨ ਦੀ ਅਗਲੀ ਫਿਲਮ ‘ਫੋਨ ਭੂਤ’ ਵਿੱਚ ਸਿਧਾਂਤ ਚਤੁਰਵੇਦੀ ਅਤੇ ਇਸ਼ਾਂਤ ਖੱਟੜ ਦੇ ਨਾਲ ਕੈਟਰੀਨਾ ਨੂੰ ਲਏ ਜਾਣ ਦਾ ਐਲਾਨ ਕੀਤਾ ਹੈ। ਪੇਸ਼ ਹਨ ਕੈਟਰੀਨਾ ਦੇ ਨਾਲ ਗੱਲਬਾਤ ਦੇ ਕੁਝ ਅੰਸ਼ :
* ‘ਸੂਰਿਆਵੰਸ਼ੀ’ ਵਿੱਚ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੇ ਨਾਲ ਕੰਮ ਕਰ ਕੇ ਕਿਹੋ ਜਿਹਾ ਲੱਗਾ?
- ਮੈਂ ਰੋਹਿਤ ਸ਼ੈੱਟੀ ਨਾਲ ਕੰਮ ਬਾਰੇ ਬਹੁਤ ਉਤਸੁਕ ਹਾਂ। ਉਨ੍ਹਾਂ ਨੇ ਪੁਲਸ ਆਧਾਰਤ ਫਿਲਮਾਂ ਦਾ ‘ਕੌਪ ਯੂਨੀਵਰਸ’ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਮੈਂ ਅਕਸ਼ੈ ਦੇ ਨਾਲ ਫਿਰ ਤੋਂ ਕੰਮ ਕਰਨ 'ਤੇ ਵੀ ਬਹੁਤ ਉਤਸ਼ਾਹਤ ਹਾਂ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਸੀ। ਮੇਰੇ ਫਿਲਮੀ ਸਫਰ ਦਾ ਉਹ ਅਹਿਮ ਹਿੱਸਾ ਹੈ।
* ਰੋਹਿਤ ਦੀਆਂ ਫਿਲਮਾਂ ਤਾਂ ਜ਼ਿਆਦਾਤਰ ਹੀਰੋ 'ਤੇ ਆਧਾਰਤ ਐਕਸ਼ਨ ਬੇਸਡ ਹੀ ਹੁੰਦੀਆਂ ਹਨ। ਉਸ 'ਤੇ ਅਕਸ਼ੈ ਜਦੋਂ ਫਿਲਮ ਦਾ ਹੀਰੋ ਹੋਵੇ ਤਾਂ ਸਾਰੀ ਕਹਾਣੀ ਉਨ੍ਹਾਂ ਦੇ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਤੁਹਾਨੂੰ ਕਿੰਨਾ ਸਕਰੀਨ ਸਪੇਸ ਮਿਲਿਆ ਹੋਵੇਗਾ?
-ਮੈਂ ਸਮਝ ਰਹੀ ਹਾਂ ਕਿ ਤੁਹਾਡਾ ਮਤਲਬ ਕੀ ਹੈ, ਪਰ ਇਸ ਫਿਲਮ ਵਿੱਚ ਹੀਰੋਇਨ ਦਾ ਰੋਲ ਕਹਾਣੀ ਦਾ ਕੇਂਦਰ ਹੈ। ਮੈਂ ਸਟਰਾਂਗ ਫੀਮੇਲ ਕਰੈਕਟਰ ਕਰਨਾ ਚਾਹੁੰਦੀ ਹਾਂ। ਮੈਂ ਇਸ ਵੱਲ ਵੱਧ ਰਹੀ ਹਾਂ। ਮੈਂ ਖੁਦ ਨੂੰ ਸਿਰਫ ਅਜਿਹੀਆਂ ਫਿਲਮਾਂ ਤੱਕ ਵੀ ਸੀਮਿਤ ਨਹੀਂ ਰੱਖਣਾ ਚਾਹੁੰਦੀ। ਛੋਟੀਆਂ ਵੀ, ਪਰ ਦਿਲਚਸਪ ਭੂਮਿਕਾਵਾਂ ਨਾਲ ਵੀ ਮੈਨੂੰ ਕੋਈ ਦਿੱਕਤ ਨਹੀਂ।
* ਸਲਮਾਨ ਖਾਨ ਜਾਂ ਰਣਬੀਰ ਕਪੂਰ, ਤੁਸੀਂ ਆਪਣੇ ਐਕਸ ਬੁਆਏਫ੍ਰੈਂਡਸ ਦੇ ਨਾਲ ਦੋਸਤ ਕਿਵੇਂ ਬਣੇ ਰਹੇ?
- ਤੁਹਾਨੂੰ ਉਨ੍ਹਾਂ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ, ਜੋ ਤੁਹਾਡੇ ਜੀਵਨ 'ਚ ਅਤੀਤ ਦਾ ਹਿੱਸਾ ਰਹੇ ਹਨ। ਤੁਸੀਂ ਉਸ ਵਿਅਕਤੀ ਨਾਲ ਕਈ ਚੀਜ਼ਾਂ ਵੰਡੀਆਂ ਹੁੰਦੀਆਂ ਹਨ, ਜਿਸ ਦਾ ਤੁਸੀਂ ਸਨਮਾਨ ਕਰਦੇ ਹੋ। ਇਸ ਤੋਂ ਇਲਾਵਾ ਬੀਤੇ ਦੀ ਕੁੜੱਤਣ ਮਨ 'ਚ ਰੱਖਣ ਨਾਲ ਤੁਸੀਂ ਹਮੇਸ਼ਾ ਉਸ ਦੇ ਬੋਝ ਹੇਠ ਦੱਬੇ ਰਹਿੰਦੇ ਹੋ। ਜੀਵਨ ਉਂਝ ਹੀ ਕਾਫੀ ਮੁਸ਼ਕਲ ਹੋ ਸਕਦਾ ਹੈ। ਜੀਵਨ ਦਾ ਸਫਰ ਰੁਕਾਵਟਾਂ, ਮੁਸ਼ਕਲ ਦੌਰ, ਉਤਰਾਅ-ਚੜ੍ਹਾਅ 'ਚੋਂ ਲੰਘਦਾ ਹੈ। ਇਸ ਸਫਰ ਨੂੰ ਮੈਂ ਮਨ 'ਚ ਕਿਸੇ ਬੋਝ ਦੇ ਨਾਲ ਨਹੀਂ, ਸਗੋਂ ਹਲਕੇ ਮਨ ਨਾਲ ਪੂਰਾ ਕਰਨਾ ਚਾਹਾਂਗੀ।
* ਅੱਜ ਤੁਹਾਡੇ ਕੋਲ ਇੱਕ ਭਰੋਸੇਮੰਦ ਮੇਕਅਪ ਆਰਟਿਸਟ ਹੈ, ਪਰ ਸੁਣਿਆ ਹੈ ਕਿ ਪਹਿਲਾਂ ਤੁਸੀਂ ਸ਼ੂਟਿੰਗ 'ਤੇ ਵੀ ਆਪਣਾ ਮੇਕਅਪ ਖੁਦ ਕਰਦੇ ਸੀ। ਕੀ ਇਹ ਸੱਚ ਹੈ?
-ਅਸਲ 'ਚ ਇਹ ਸੱਚ ਹੈ ‘ਚਿਕਨੀ ਚਮੇਲੀ’ (ਅਗਨੀਪਥ), ‘ਸ਼ੀਲਾ ਕੀ ਜਵਾਨੀ’ (ਤੀਸ ਮਾਰ ਖਾਂਨ) ਅਤੇ ‘ਮਾਸ਼ਾ ਅੱਲ੍ਹਾ’ (‘ਏਕ ਥਾ ਟਾਈਗਰ’ ਵਰਗੇ ਪ੍ਰਸਿੱਧ ਡਾਂਸ ਨੰਬਰਾਂ ਲਈ ਮੈਂ ਆਪਣਾ ਮੇਕਅਪ ਖੁਦ ਕੀਤਾ ਸੀ। ਮੇਰੇ ਕੋਲ ਇੱਕ ਮੇਕਅਪ ਆਰਟਿਸਟ ਸੀ ਜਿਨ੍ਹਾਂ ਦਾ ਨਾਂਅ ਸੁਭਾਸ਼ ਦਾਦਾ ਸੀ। ਖੁਦ ਮੇਕਅਪ ਕਰਨ ਦੀ ਸ਼ੁਰੂਆਤ ਮੇਰੇ ਇਹ ਕਹਿਣ ਨਾਲ ਹੋਈ ਸੀ ਕਿ ‘ਲਾਈਨਰ ਮੈਨੂੰ ਲਾਉਣ ਦਿਓ’ ਅਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਜਾਣਦੀ, ਮੈਂ ਸਭ ਕੁਝ ਖੁਦ ਕਰਨ ਲੱਗੀ ਸੀ। ਮੇਕਅਪ ਕਰਨ 'ਚ ਮੇਰਾ ਹੱਥ ਬਹੁਤ ਤੇਜ਼ ਸੀ। ਮੈਨੂੰ ਪਤਾ ਹੈ ਕਿ ਇਹ ਅਜੀਬ ਗੱਲ ਹੈ, ਪਰ ਇਹ ਕੁਝ ਅਜਿਹਾ ਸੀ।
* ਤੁਸੀਂ ਸੋਸ਼ਲ ਮੀਡੀਆ ਨਾਲ ਵੀ ਕਾਫੀ ਦੇਰ ਨਾਲ ਜੁੜੇ। ਇਸ ਨਾਲ ਜੁੜਨ ਦਾ ਫੈਸਲਾ ਕਿਉਂ ਲਿਆ?
- ਮੈਨੂੰ ਲੱਗਾ ਹੈ ਕਿ ਸੋਸ਼ਲ ਮੀਡੀਆ 'ਤੇ ਮੇਰਾ ਦਾਇਰਾ ਇੱਕ ਸੀਮਿਤ ਹਿੱਸੇ ਤੱਕ ਹੀ ਹੈ, ਇਸ ਲਈ ਉਸ ਨੂੰ ਵਧਾਉਣ ਲਈ ਜੁੜ ਗਈ।
* ਸਫਲਤਾ ਅਤੇ ਅਸਫਲਤਾ ਦਾ ਤੁਹਾਡੇ 'ਤੇ ਕੀ ਅਸਰ ਹੁੰਦਾ ਹੈ?
- ਮੈਂ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੋਵਾਂ ਤੋਂ ਸਿਖਿਆ ਹੈ। ਇਹ ਮੈਨੂੰ ਨਿੱਜੀ ਰੂਪ ਨਾਲ ਪ੍ਰਭਾਵਤ ਨਹੀਂ ਕਰਦੀ। ਜਦੋਂ ਕੋਈ ਮੇਰੀਆਂ ਫਿਲਮਾਂ ਦੀ ਪ੍ਰਸ਼ੰਸਾ ਕਰਦਾ ਹੈ ਜਾਂ ਮੇਰੀਆਂ ਫਿਲਮਾਂ ਚੰਗਾ ਕਰਦੀਆਂ ਹਨ ਤਾਂ ਇਹ ਪਰਮ ਆਨੰਦ ਤੋਂ ਘੱਟ ਨਹੀਂ ਹੁੰਦਾ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਦੌਰ 'ਚੋਂ ਗੁਜਰ ਰਹੀ ਸੀ, ਪਰ ਅੱਜ ਮੈਂ ਖੁਦ ਨੂੰ ਸ਼ਾਂਤ ਰੱਖਣਾ ਸਿੱਖ ਲਿਆ ਹੈ। ਮੈਂ ਸਖਤ ਮਿਹਨਤ ਕਰਦੀ ਹਾਂ ਅਤੇ ਇਸ ਪ੍ਰਕਿਰਿਆ ਦਾ ਆਨੰਦ ਲੈਂਦੀ ਹਾਂ। ਮੈਂ ‘ਹਾਈਪਰ’ ਨਹੀਂ ਹੁੰਦੀ ਪਿਛਲੇ ਦੋ ਸਾਲਾਂ ਤੋਂ ਮੈਂ ਬਹੁਤ ਕੁਝ ਸਿਖਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ