Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀ

August 05, 2020 06:24 AM

ਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ
ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀ

ਬੈਰੂਤ, 4 ਅਗਸਤ (ਪੋਸਟ ਬਿਊਰੋ) : ਮੰਗਲਵਾਰ ਨੂੰ ਬੈਰੂਤ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਸਿਟੀ ਦੀ ਬੰਦਰਗਾਹ ਨੂੰ ਭਾਰੀ ਨੁਕਸਾਨ ਪਹੁੰਚਿਆ, ਲੈਬਨਾਨ ਦੀ ਇਸ ਰਾਜਧਾਨੀ ਵਿੱਚ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਆਸਮਾਨ ਵਿੱਚ ਧੂੰਏ ਦੇ ਬੱਦਲ ਛਾ ਗਏ| ਇਸ ਘਟਨਾ ਵਿੱਚ 100 ਦੇ ਲੱਗਭਗ ਲੋਕ ਮਾਰੇ ਗਏ ਜਦਕਿ 3000 ਜ਼ਖ਼ਮੀ ਹੋ ਗਏ| ਕਈ ਲਾਸ਼ਾਂ ਮਲਬੇ ਦੇ ਥੱਲੇ ਦੱਬੀਆਂ ਗਈਆਂ| ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ|
ਧਮਾਕੇ ਨਾਲ 3æ5 ਗਤੀ ਦੇ ਭੂਚਾਲ ਜਿੰਨੀ ਹਲਚਲ ਹੋਈ| ਜਰਮਨੀ ਦੇ ਜੀਓਸਾਇੰਸਿਜ ਸੈਂਟਰ ਜੀਐਫਜ਼ੈਡ ਅਨੁਸਾਰ ਇਸ ਧਮਾਕੇ ਦੀ ਆਵਾਜ਼ ਇੱਥੋਂ 200 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸਾਈਪਰਸ ਤੱਕ ਸੁਣਾਈ ਦਿੱਤੀ| ਇਸ ਸਮੇਂ ਕਰੋਨਾਵਾਇਰਸ ਮਹਾਮਾਰੀ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਲਈ ਇਸ ਧਮਾਕੇ ਦਾ ਝਟਕਾ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਕੰਮ ਹੈ| ਧਮਾਕੇ ਤੋਂ ਕਈ ਘੰਟੇ ਬਾਅਦ ਤੱਕ ਐਂਬੂਲੈਂਸਾਂ ਲੈਬਨਾਨ ਤੋਂ ਜ਼ਖ਼ਮੀਆਂ ਲਈ ਆਉਂਦੀਆਂ ਜਾਂਦੀਆਂ ਰਹੀਆਂ| ਹਸਪਤਾਲ ਮਿੰਟਾਂ ਵਿੱਚ ਹੀ ਜ਼ਖ਼ਮੀਆਂ ਨਾਲ ਭਰ ਗਏ|
ਬੰਦਰਗਾਹ ਦੇ ਨੇੜਲੇ ਬਲਾਕਾਂ ਵਿੱਚ, ਜਿੱਥੇ ਧਮਾਕਾ ਹੋਇਆ, ਖੂਨ ਨਾਲ ਲਥਪਥ ਲੋਕ ਸੜਕਾਂ Aੁੱਤੇ ਪਏ ਨਜ਼ਰ ਆ ਰਹੇ ਸਨ, ਕਾਰਾਂ ਤੱਕ ਪਲਟ ਗਈਆਂ ਤੇ ਚਾਰੇ ਪਾਸੇ ਬਿਲਡਿੰਗਾਂ ਦੀ ਟੁੱਟ ਭੱਜ ਦਾ ਮਲਬਾ ਫੈਲਿਆ ਪਿਆ ਸੀ| ਕਈ ਬਿਲਡਿੰਗਾਂ ਦੇ ਖਿੜਕੀਆਂ ਤੇ ਦਰਵਾਜ਼ੇ ਟੁੱਟ ਕੇ ਕਈ ਕਿਲੋਮੀਟਰ ਦੂਰ ਜਾ ਡਿੱਗੇ| ਬੈਰੂਤ ਵਿੱਚ ਕਈ ਥਾਂਵਾਂ ਉੱਤੇ ਧਮਾਕੇ ਤੋਂ ਬਾਅਦ ਲੱਗੀ ਅੱਗ ਉੱਤੇ ਕਾਬੂ ਪਾਉਣ ਲਈ ਫੌਜ ਦੇ ਹੈਲੀਕਾਪਟਰ ਮਦਦ ਕਰਦੇ ਨਜ਼ਰ ਆਏ|
ਭਾਵੇਂ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੁੱਢਲੀਆਂ ਰਿਪੋਰਟਾਂ ਅਨੁਸਾਰ ਬੰਦਰਗਾਹ ਦੇ ਇੱਕ ਗੋਦਾਮ ਵਿੱਚ ਅੱਗ ਜ਼ਰੂਰ ਲੱਗੀ ਸੀ| ਲੈਬਨੀਜ਼ ਜਨਰਲ ਸਕਿਊਰਿਟੀ ਦੇ ਚੀਫ ਅੱਬਾਸ ਇਬ੍ਰਾਹਿਮ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਧਮਾਕਾ ਅਜਿਹੀ ਧਮਾਕਾਖੇਜ਼ ਸਮੱਗਰੀ ਕਾਰਨ ਹੋਇਆ ਹੋਵੇ ਜਿਹੜੀ ਕੁੱਝ ਸਮੇਂ ਪਹਿਲਾਂ ਕਿਸੇ ਬੇੜੇ ਤੋਂ ਜ਼ਬਤ ਕਰਕੇ ਬੰਦਰਗਾਹ ਦੇ ਕਿਸੇ ਗੋਦਾਮ ਵਿੱਚ ਰੱਖੀ ਗਈ ਹੋਵੇ| ਇੱਕ ਸਥਾਨਕ ਟੀਵੀ ਚੈਨਲ ਐਲਬੀਸੀ ਅਨੁਸਾਰ ਇਹ ਮਟੀਰੀਅਲ ਸੋਡੀਅਮ ਨਾਈਟ੍ਰੇਟ ਸੀ| ਚਸ਼ਮਦੀਦਾਂ ਨੇ ਮੌਕੇ ਤੋਂ ਅਜੀਬ ਜਿਹਾ ਸੰਤਰੀ ਰੰਗ ਦਾ ਧੂੰਏ ਦਾ ਗੁਬਾਰ ਨਿਕਲਦਾ ਵੇਖਿਆ| ਇਹ ਉਸ ਸਮੇਂ ਬਣਦਾ ਹੈ ਜਦੋਂ ਨਾਈਟ੍ਰੇਟਸ ਕਾਰਨ ਹੋਏ ਧਮਾਕੇ ਤੋਂ ਬਾਅਦ ਨਾਈਟ੍ਰੋਜਨ ਡਾਇਆਕਸਾਈਡ ਗੈਸ ਨਿਕਲਦੀ ਹੈ|
ਇਹ ਧਮਾਕਾ ਅਜਿਹੇ ਸਮੇਂ ਵੀ ਹੋਇਆ ਹੈ ਜਦੋਂ ਇਜ਼ਰਾਈਲ ਤੇ ਲੈਬਨਾਨ ਦੀ ਦੱਖਣੀ ਸਰਹੱਦ ਉੱਤੇ ਹਿਜ਼ਬੁਲਾ ਮਿਲਟਰੀ ਗਰੁੱਪ ਵਿੱਚ ਤਣਾਅ ਚੱਲ ਰਿਹਾ ਹੈ| ਕਈ ਸਥਾਨਕ ਵਾਸੀਆਂ ਨੇ ਧਮਾਕੇ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਜਹਾਜ਼ ਉੱਡਣ ਦੀਆਂ ਰਿਪੋਰਟਾਂ ਵੀ ਦਿੱਤੀਆਂ| ਇਸ ਨਾਲ ਹਮਲੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ| ਹਾਲਾਂਕਿ ਇੱਥੇ ਇਜ਼ਰਾਇਲੀ ਜਹਾਜ਼ ਉੱਡਣਾ ਆਮ ਗੱਲ ਹੈ| ਇੱਕ ਇਜ਼ਰਾਇਲੀ ਅਧਿਕਾਰੀ ਨੇ ਆਖਿਆ ਕਿ ਇਸ ਧਮਾਕੇ ਨਾਲ ਇਜ਼ਰਾਈਲ ਦਾ ਕੋਈ ਲੈਣਾ ਦੇਣਾ ਨਹੀਂ ਹੈ| ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਬੈਰੂਤ ਵਿੱਚ ਵਾਪਰੀ ਇਸ ਘਟਨਾ ਉੱਤੇ ਦੁੱਖ ਸਾਂਝਾ ਕੀਤਾ ਹੈ ਤੇ ਆਖਿਆ ਹੈ ਕਿ ਅਮਰੀਕਾ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵ੍ਹਾਈਟ ਹਾਊਸ ਦੇ ਪਤੇ ਉਤੇ ਆਏ ਲਿਫ਼ਾਫ਼ੇ ਵਿੱਚ ਜ਼ਹਿਰ ਹੋਣ ਦੀ ਪੁਸ਼ਟੀ
ਅਫ਼ਗਾਨਿਸਤਾਨ ਵਿੱਚ ਫ਼ੌਜ ਦੇ ਹਵਾਈ ਹਮਲੇ 'ਚ 24 ਨਾਗਰਿਕਾਂ ਦੀ ਮੌਤ
ਚੀਨ ਨੇ ਨੇਪਾਲ ਦੇ ਇੱਕ ਹੋਰ ਹਿੱਸੇ 'ਤੇ ਕਬਜ਼ਾ ਕਰ ਲਿਆ
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨ ਦੀ ਅਗਵਾਈ ਨਾਕਾਬਲ ਬੰਦੇ ਨੂੰ ਦਿੱਤੀ ਪਈ ਹੈ
ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ
ਚੀਨ ਨੇ ਫਿਰ ਲੜਾਕੂ ਜਹਾਜ਼ ਭੇਜੇ, ਤਾਈਵਾਨ ਨੇ ਖਦੇੜੇ
ਪ੍ਰਦਰਸ਼ਨਕਾਰੀਆਂ ਨੇ ਗਾਂਧੀ ਦੇ ਬੁੱਤ ਨੂੰ ਵੀ ਨਹੀਂ ਛੱਡਿਆ * ਟਰੰਪ ਨੇ ਗਿਣ-ਗਿਣ ਕੇ ਪ੍ਰਦਰਸ਼ਨਕਾਰੀਆਂ ਦੇ ਪਾਪ ਗਿਣਾਏ
ਪਾਕਿ ਵਿੱਚ ਫਿਰ ਇਕ ਗਰੰਥੀ ਸਿੰਘ ਦੀ ਧੀ ਅਗਵਾ ਕੀਤੀ ਗਈ
ਮਿਸ਼ੇਲਿਨ-ਸਟਾਰ : ਸ਼ੈਫ ਵਿਕਾਸ ਖੰਨਾ ਨੂੰ ‘ਏਸ਼ੀਆ ਗੇਮ ਚੇਂਜਰ` ਦਾ ਪੁਰਸਕਾਰ
ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਂ ਗਿਨੀਜ਼ ਵਰਲਡ ਬੁੱਕ ਵਿੱਚ ਦਰਜ