Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਕਲਾਸਾਂ ਦਾ ਆਕਾਰ ਘਟਾਉਣ ਲਈ ਮਾਪਿਆਂ ਨੇ ਸਰਕਾਰ ਤੋਂ ਕੀਤੀ ਮੰਗ

August 04, 2020 07:50 AM

ਕਲਾਸਾਂ ਦਾ ਆਕਾਰ ਘਟਾਉਣ ਲਈ ਮਾਪਿਆਂ
ਨੇ ਸਰਕਾਰ ਤੋਂ ਕੀਤੀ ਮੰਗ
ਹਜ਼ਾਰਾਂ ਨੇ ਸਾਈਨ ਕੀਤੀ ਪਟੀਸ਼ਨ

ਓਨਟਾਰੀਓ, 3 ਅਗਸਤ (ਪੋਸਟ ਬਿਊਰੋ) : ਮਾਪਿਆਂ ਨੂੰ ਲੱਗ ਰਿਹਾ ਹੈ ਕਿ ਓਨਟਾਰੀਓ ਸਰਕਾਰ ਵੱਲੋਂ ਐਲੀਮੈਂਟਰੀ ਵਿਦਿਆਰਥੀਆਂ ਲਈ ਕਲਾਸਾਂ ਦਾ ਆਕਾਰ ਘਟਾਉਣ ਤੋਂ ਬਿਨਾਂ ਹੀ ਸਕੂਲ ਖੋਲ੍ਹਣ ਦੀ ਕੀਤੀ ਜਾ ਰਹੀ ਤਿਆਰੀ ਬਹੁਤ ਹੀ ਨਿਰਾਸ਼ਾਜਨਕ ਤੇ ਪਰੇਸ਼ਾਨ ਕਰਨ ਵਾਲਾ ਫੈਸਲਾ ਹੈ|
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਲਈ ਟੀਚਰ-ਲਾਇਬ੍ਰੇਰੀਅਨ ਕੈਲੀ ਇਗਰਜ਼ ਨੇ ਆਖਿਆ ਕਿ ਭੀੜ ਭਾੜ ਵਾਲੀਆਂ ਕਲਾਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਵਾਲੇ ਨਿਯਮ ਦੀ ਪਾਲਣਾ ਕਰਨਾ ਅਸੰਭਵ ਹੈ| ਸ਼ਨਿੱਚਰਵਾਰ ਨੂੰ ਉਸ ਵੱਲੋਂ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਜਿਸ ਵਿੱਚ ਓਨਟਾਰੀਓ ਸਰਕਾਰ ਤੋਂ ਕਲਾਸਾਂ ਦਾ ਆਕਾਰ ਘਟਾਉਣ ਦੀ ਮੰਗ ਕੀਤੀ ਗਈ| ਸੋਮਵਾਰ ਸ਼ਾਮ ਤੱਕ 65000 ਲੋਕਾਂ ਵੱਲੋਂ ਇਸ ਪਟੀਸ਼ਨ ਉੱਤੇ ਸਾਈਨ ਕੀਤੇ ਜਾ ਚੁੱਕੇ ਸਨ|
ਇਗਰਜ਼ ਨੇ ਆਖਿਆ ਕਿ ਡਰ ਇਸ ਗੱਲ ਦਾ ਹੈ ਕਿ ਸਕੂਲਾਂ ਵਿੱਚ ਫਿਜ਼ੀਕਲ ਡਿਸਟੈਂਸਿੰਗ ਨਾ ਹੋਣ ਕਾਰਨ ਕਰੋਨਾਵਾਇਰਸ ਆਊਟਬ੍ਰੇਕਸ ਹੋ ਸਕਦੀਆਂ ਹਨ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਤੰਬਰ ਵਿੱਚ ਜੂਨੀਅਰ ਕਿੰਡਰਗਾਰਟਨ ਵਿੱਚ ਦਾਖਲ ਹੋਣ ਜਾ ਰਿਹਾ ਹੈ| ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਅਸੁਰੱਖਿਅਤ, ਗੈਰ-ਜਿੰæਮੇਵਰਾਨਾ ਪਲੈਨ ਅਸੀਂ ਸਵੀਕਾਰ ਨਹੀਂ ਕਰ ਸਕਦੇ|
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇਸ ਸਤੰਬਰ ਵਿੱਚ ਪ੍ਰੋਵਿੰਸ ਭਰ ਵਿੱਚ ਐਲੀਮੈਂਟਰੀ ਵਿਦਿਆਰਥੀਆਂ ਦੇ ਫੁੱਲ ਟਾਈਮ ਸਕੂਲ ਪਰਤਣ ਦੀ ਯੋਜਨਾ ਦਾ ਐਲਾਨ ਕੀਤਾ ਸੀ| ਇਸ ਦੇ ਨਾਲ ਹੀ ਵੱਡੇ ਸਕੂਲ ਬੋਰਡਜ਼ ਵਿੱਚ ਸੈਕੰਡਰੀ ਵਿਦਿਆਰਥੀਆਂ ਦੇ ਪਾਰਟ ਟਾਈਮ ਸ਼ਡਿਊਲ ਦਾ ਵੀ ਐਲਾਨ ਕੀਤਾ ਗਿਆ ਸੀ|
ਸਰਕਾਰ ਵੱਲੋਂ ਗ੍ਰੇਡ 4 ਦੇ ਵਿਦਿਆਰਥੀਆਂ ਲਈ ਲਾਜ਼ਮੀ ਫੇਸ ਮਾਸਕ ਦਾ ਐਲਾਨ ਕੀਤਾ ਗਿਆ ਸੀ| ਇਸ ਦੇ ਨਾਲ ਹੀ ਐਜੂਕੇਟਰਜ਼, ਅਡੀਸ਼ਨਲ ਸਟਾਫ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਅਤੇ ਕਲੀਨਿੰਗ ਸਪਲਾਈਜ਼ ਉੱਤੇ ਸਰਕਾਰ ਨੇ 309 ਮਿਲੀਅਨ ਡਾਲਰ ਖਰਚਣ ਦਾ ਵੀ ਐਲਾਨ ਕੀਤਾ ਸੀ| ਪਰ ਕਲਾਸਾਂ ਦਾ ਆਕਾਰ ਘਟਾਉਣਾ ਸਰਕਾਰ ਦੀ ਯੋਜਨਾ ਦਾ ਹਿੱਸਾ ਨਹੀਂ ਸੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ