Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਸਕੂਲਾਂ ਵਿੱਚ ਐਂਟੀ ਬਲੈਕ ਨਸਲਵਾਦ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਨੇ ਕੀਤਾ ਮਾਰਚ

August 04, 2020 07:47 AM

ਸਕੂਲਾਂ ਵਿੱਚ ਐਂਟੀ ਬਲੈਕ ਨਸਲਵਾਦ ਖ਼ਤਮ ਕਰਨ ਦੀ
ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਨੇ ਕੀਤਾ ਮਾਰਚ

ਟੋਰਾਂਟੋ, 3 ਅਗਸਤ (ਪੋਸਟ ਬਿਊਰੋ) : ਸਕੂਲਾਂ ਵਿੱਚ ਐਂਟੀ ਬਲੈਕ ਨਸਲਵਾਦ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਨੇ ਸੋਮਵਾਰ ਨੂੰ ਡਾਊਨਟਾਊਨ ਟੋਰਾਂਟੋ ਦੀਆਂ ਸੜਕਾਂ ਉੱਤੇ ਮਾਰਚ ਕੀਤਾ|
ਪੇਰੈਂਟਸ ਆਫ ਬਲੈਕ ਚਿਲਡਰਨ ਤੇ ਵਾਅਨ ਐਫਰੀਕਨ ਕੈਨੇਡੀਅਨ ਐਸੋਸਿਏਸ਼ਨ ਵੱਲੋਂ ਆਯੋਜਿਤ ਇਹ ਮਾਰਚ ਦੁਪਹਿਰੇ 2:00 ਵਜੇ ਨਥਾਨ ਫਿਲਿਪਜ਼ ਸਕੁਏਅਰ ਉੱਤੇ ਸ਼ੁਰੂ ਹੋਇਆ| ਫਿਰ ਯੂਨੀਵਰਸਿਟੀ ਐਵਨਿਊ ਤੋਂ ਹੁੰਦਾ ਹੋਇਆ ਇਹ ਮਾਰਚ ਕੁਈਨਜ਼ ਪਾਰਕ ਵੱਲ ਵਧਿਆ| ਇਸ ਦੌਰਾਨ ਲੋਕਾਂ ਨੇ-ਬਲੈਕ ਹੋਣ ਉਤੇ ਮਾਣ ਹੈ,ਨਸਲੀ ਸੋਚ ਰੱਖਣ ਵਾਲੇ ਅਧਿਆਪਕਾਂ ਨੂੰ ਜਾਣਾ ਹੋਵੇਗਾ, ਇਨਸਾਫ ਤੋਂ ਬਿਨਾਂ ਸ਼ਾਂਤੀ ਨਹੀਂ, ਬਲੈਕ ਯੂਥ ਮੈਟਰ, ਵਰਗੇ ਸਾਈਨ ਬੋਰਡ ਚੁੱਕੇ ਹੋਏ ਸਨ|
ਮਾਰਚ ਦੇ ਪ੍ਰਬੰਧਕਾਂ ਨੇ ਆਖਿਆ ਕਿ ਗ੍ਰੇਡ 9 ਵਿੱਚ ਐਕੇਡੈਮਿਕ ਸਕ੍ਰੀਨਿੰਗ ਖਤਮ ਕਰਨ ਤੇ ਕਿੰਡਰਗਾਰਟਨ ਤੋਂ ਗ੍ਰੇਡ 3 ਦੇ ਵਿਦਿਆਰਥੀਆਂ ਲਈ ਡਿਸਕ੍ਰੀਸ਼ਨਰੀ ਸਸਪੈਂਸ਼ਨ ਦੇ ਖਾਤਮੇ ਕਾਰਨ ਪ੍ਰਤੀਕਿਰਿਆ ਵਜੋਂ ਵੀ ਇਹ ਮਾਰਚ ਕੀਤਾ ਗਿਆ| ਪ੍ਰਬੰਧਕਾਂ ਨੇ ਆਖਿਆ ਕਿ ਭਾਵੇਂ ਇਹ ਤਬਦੀਲੀਆਂ ਕਾਰਗਰ ਹਨ ਪਰ ਇਹ ਬਹੁਤਾ ਚਿਰ ਨਹੀਂ ਚੱਲ ਸਕਣਗੀਆਂ|
ਇਸ ਦੌਰਾਨ ਲੋਕਾਂ ਨੇ ਐਜੂਕੇਸ਼ਨ ਐਕਟ ਵਿੱਚ ਸੋਧ ਕਰਕੇ ਬਲੈਕ ਹਿਸਟਰੀ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਵੀ ਕੀਤੀ| ਇਸ ਦੇ ਨਾਲ ਹੀ ਨਸਲੀ ਅਧਾਰ ਉੱਤੇ ਪੱਖਪਾਤ ਕਰਨ ਵਾਲੇ ਅਧਿਆਪਕਾਂ ਦੀ ਛੁੱਟੀ ਕਰਨ ਦੀ ਮੰਗ ਵੀ ਰੱਖੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ