Welcome to Canadian Punjabi Post
Follow us on

21

May 2019
ਕੈਨੇਡਾ

ਕੀ ‘ਐਨ ਡੀ ਪੀ’ ਅੰਦਰਲਾ ਅਸੰਤੋਸ਼ ਭਾਰੀ ਪੈ ਜਾਵੇਗਾ ਜਗਮੀਤ ਸਿੰਘ ਉੱਤੇ?

September 10, 2018 08:53 AM

1 ਅਕਤੂਬਰ 2018 ਨੂੰ ਜਗਮੀਤ ਸਿੰਘ ਵੱਲੋਂ ਐਨ ਡੀ ਪੀ ਦੇ ਲੀਡਰ ਹੋਣ ਦੀ ਪਹਿਲੀ ਵਰ੍ਹੇਗੰਢ ਮਨਾਈ ਜਾਵੇਗੀ। ਕਿਸੇ ਵੀ ਲੀਡਰ ਲਈ ਅਜਿਹੇ ਦਿਹਾੜੇ ਜਸ਼ਨਾਂ ਭਰੇ ਹੁੰਦੇ ਹਨ, ਸੋ ਸੁਭਾਵਿਕ ਹੀ ਜਗਮੀਤ ਸਿੰਘ ਲਈ ਵੀ ਇਹ ਦਿਹਾੜਾ ਮਹੱਤਵਪੂਰਣ ਹੋਣ ਜਾ ਰਿਹਾ ਹੈ। ਪਰ ਜਿਸ ਕਿਸਮ ਦਾ ਅਸੰਤੋਸ਼ ਐਨ ਡੀ ਪੀ ਦੇ ਅੰਦਰੂਨੀ ਖੇਮਿਆਂ ਵਿੱਚ ਪੈਦਾ ਹੋ ਰਿਹਾ ਜਾਪਦਾ ਹੈ, ਉਸ ਨਾਲ ਪਾਰਟੀ ਦੀਆਂ ਸਫ਼ਾਂ ਵਿੱਚ ਕਈ ਉਲਝੇਵੇਂ ਅਤੇ ਜਗਮੀਤ ਸਿੰਘ ਦੀ ਲੀਡਰਸਿ਼ੱਪ ੳੱੁੱਤੇ ਸੁਆਲੀਆ ਚਿੰਨ ਲੱਗਦੇ ਜਾ ਰਹੇ ਹਨ। ਇਹ ਸੁਆਲੀਆ ਚਿੰਨ ਐਨ ਡੀ ਪੀ ਹਮਾਇਤੀਆਂ ਨੂੰ ਪਾਰਟੀ ਦੀ ਸਥਿਤੀ, ਕਾਰਜਪ੍ਰਣਾਲੀ ਅਤੇ ਪਾਰਟੀ ਦੀ ਦੁਬਿਧਾ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ।

 ਜਗਮੀਤ ਸਿੰਘ ਦੀ ਲੀਡਰਸਿ਼ੱਪ ਦੀ ਪਹਿਲੀ ਵਰ੍ਹੇਗੰਢ ਮੌਕੇ ਐਨ ਡੀ ਪੀ ਵੱਲੋਂ ਇੱਕ ਸਰਵੇਖਣ ਕਰਵਾਇਆ ਜਾ ਰਿਹਾ ਹੈ। ਟੋਰਾਂਟੋ ਸਟਾਰ ਮੁਤਾਬਕ ਇਸ ਹਫਤੇ ਭੇਜੇ ਜਾ ਚੁੱਕੇ ਸਰਵੇਖਣ ਵਿੱਚ ਜਗਮੀਤ ਸਿੰਘ ਦੀ ਪਾਰਟੀ ਲੀਡਰ ਵਜੋਂ ਕਾਰਗੁਜ਼ਾਰੀ ਬਾਰੇ ਸੁਆਲ ਪੁੱਛੇ ਜਾ ਰਹੇ ਹਨ। ਸੁਆਲ ਸਿੱਧੇ ਅਤੇ ਸਪੱਸ਼ਟ ਹਨ ਜਿਵੇਂ ਕਿ ਜਗਮੀਤ ਸਿੰਘ ਸਾਡੀ ਪਾਰਟੀ ਦਾ ਇੱਕ ਸਾਲ ਤੋਂ ਲੀਡਰ ਚਲਿਆ ਆ ਰਿਹਾ ਹੈ, ਉਸਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ? ਪਿਛਲੇ ਇੱਕ ਸਾਲ ਵਿੱਚ ਐਨ ਡੀ ਪੀ ਦੀ ਇੱਕ ਪਾਰਟੀ ਵਜੋਂ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ? ਇਹੋ ਜਿਹੇ 24 ਸੁਆਲ ਹਨ ਜਿਹਨਾਂ ਦਾ ਜਵਾਬ ਪੰਜ ਵਿਕਲਪਾਂ ਵਿੱਚੋਂ ਇੱਕ ਉੱਤੇ ਸਹੀ ਲਾ ਕੇ ਦੇਣਾ ਹੈ। ਕ ਐਨ ਡੀ ਪੀ ਦੀ ਈਮੇਲ ਲਿਸਟ ਉੱਤੇ ਸਾਰੇ ਲੋਕਾਂ ਨੂੰ ਇਸ ਸਰਵੇਖਣ ਦੇ ਜਵਾਬ ਦੇਣ ਦਾ ਅਵਸਰ ਮਿਲੇਗਾ।

 

ਜਗਮੀਤ ਸਿੰਘ ਨੇ 2017 ਵਿੱਚ ਪਾਰਟੀ ਲੀਡਰਸਿ਼ੱਪ ਰੇਸ 91% ਸੁਪੋਰਟ ਨਾਲ ਜਿੱਤੀ ਸੀ। ਜੇ ਇਸ ਸਰਵੇਖਣ ਦੇ ਨਤੀਜੇ ਲੀਡਰਸਿ਼ੱਪ ਰੇਸ ਦੇ ਨਤੀਜਿਆਂ ਵਰਗੇ ਵਧੀਆ ਨਹੀਂ ਆਉਂਦੇ ਤਾਂ ਜਗਮੀਤ ਸਿੰਘ ਲਈ ਪਾਰਟੀ ਦੀ ਤਿੜਕੀ ਹੋਈ ਕਾਕਸ ਨਾਲ ਸਿੱਝਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਇਹ ਸਾਰਾ ਕੁੱਝ ਉਸ ਵੇਲੇ ਹੋ ਰਿਹਾ ਹੈ ਜਦੋਂ ਉਸਦਾ ਸਾਰਾ ਜ਼ੋਰ ਬਰਨਬੀ (ਵੈਨਕੂਵਰ ਏਰੀਆ) ਤੋਂ ਸੀਟ ਜਿੱਤਣ ਉੱਤੇ ਲੱਗਿਆ ਹੋਇਆ ਹੈ। ਬਰਨਬੀ ਸੀਟ ਜਿੱਤਣ ਨਾਲ ਜਗਮੀਤ ਸਿੰਘ ਨੂੰ ਥੋੜੀ ਰਾਹਤ ਜਰੂਰ ਮਿਲੇਗੀ ਪਰ ਪਾਰਟੀ ਦੇ ਡਿੱਗ ਰਹੇ ਗਰਾਫ ਉੱਤੇ ਸ਼ਾਇਦ ਕੋਈ ਬਹੁਤਾ ਫਰਕ ਨਾ ਪਵੇ। ਇਸਦੇ ਉਲਟ ਜਗਮੀਤ ਸਿੰਘ ਦਾ ਇਹ ਜਿ਼ਮਨੀ ਚੋਣ ਹਾਰਨਾ ਉਸ ਲਈ ਅਤੇ ਐਨ ਡੀ ਪੀ ਦੋਵਾਂ ਲਈ ਵੱਡਾ ਸਦਮਾ ਹੋਵੇਗੀ। ਪਾਰਟੀ ਦੇ ਅੰਦਰੂਨੀ ਹਲਕਿਆਂ ਦਾ ਆਖਣਾ ਹੈ ਕਿ ਅਜਿਹੀ ਸਥਿਤੀ ਵਿੱਚ ਐਨ ਡੀ ਪੀ ਲੀਡਰਸਿ਼ੱਪ ਰੇਸ ਦੁਬਾਰਾ ਕਰਵਾਉਣ ਤੋਂ ਨਹੀਂ ਹਿਚਕਚਾਵੇਗੀ। ਪਾਰਟੀ ਅੰਦਰੂਨੀ ਹਲਕਿਆਂ ਦਾ ਆਖਣਾ ਹੈ ਕਿ ਜੇ ਉਂਟੇਰੀਓ ਵਿੱਚ ਆਖਰੀ ਪਲਾਂ ਵਿੱਚ ਕੰਜ਼ਰਵੇਟਿਵਾਂ ਵੱਲੋਂ ਪੈਟਰਿਕ ਬਰਾਊਨ ਨੂੰ ਹਟਾ ਕੇ ਡੱਗ ਫੋਰਡ ਲੀਡਰ ਚੁਣਿਆ ਜਾ ਸਕਦਾ ਹੈ ਅਤੇ ਚੋਣ ਜਿੱਤੀ ਜਾ ਸਕਦੀ ਹੈ ਤਾਂ ਐਨ ਡੀ ਪੀ ਲਈ ਵੀ ਅਜਿਹਾ ਪ੍ਰਯੋਗ ਕਰਨਾ ਗਲਤ ਨਹੀਂ ਹੋਵੇਗਾ।

 ਜਗਮੀਤ ਸਿੰਘ ਵੱਲੋਂ ਸਸਕਾਚਵਨ ਤੋਂ ਮੈਂਬਰ ਪਾਰਲੀਮੈਂਟ ਐਰਿਨ ਵੀਅਰ (Erin Weir) ਨੂੰ ਸੈਕਸੁਅਲ ਦੋਸ਼ਾਂ ਕਾਰਣ ਕਾਕਸ ਵਿੱਚੋਂ ਕੱਢਣ ਕਾਰਣ ਐਨ ਡੀ ਪੀ ਦੀ ਮਾਂ ਭੂਮੀ ਸਸਕਾਚਵਨ ਵਿੱਚ ਇੱਕ ਕਿਸਮ ਦਾ ਵਿਦਰੋਹ ਖੜਾ ਹੋ ਚੁੱਕਾ ਹੈ। ਪਾਰਟੀ ਦੇ 67 ਸਾਬਕਾ ਐਮ ਪੀਆਂ ਅਤੇ ਐਮ ਐਲ ਏ ਨੇ ਇੱਕ ਜਨਤਕ ਪੱਤਰ ਲਿਖ ਕੇ ਦੋਸ਼ ਜਗਮੀਤ ਸਿੰਘ ਉੱਤੇ ਐਰਿਨ ਵੀਅਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਕੋਈ ਮੌਕਾ ਨਾ ਦੇਣ ਦੇ ਦੋਸ਼ ਲਾਏ ਹਨ। ਇਸ ਪੱਤਰ ਦਾ ਇੱਕ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਨੇ ਐਰਿਨ ਵੀਅਰ ਨੂੰ ਇਨਸਾਫ ਨਾ ਦੇ ਕੇ ਪਾਰਟੀ ਅੰਦਰਲੇ ਅਸੰਤੋਸ਼ ਨੂੰ ਹੱਲਾਸ਼ੇਰੀ ਦਿੱਤੀ ਹੈ।

 ਜਗਮੀਤ ਸਿੰਘ ਦੇ ਅਲਬਰਟਾ ਦੀ ਐਨ ਡੀ ਪੀ ਪ੍ਰੀਮੀਅਰ ਅਤੇ ਪਾਰਟੀ ਦੀ ਸਟਾਰ ਫੰਡ ਰੇਜਿੰਗ ਸਖ਼ਸਿ਼ਅਤ ਰੇਚਲ ਨੋਟਲੀ ਨਾਲ ਟਰਾਂਸ ਮਾਊਨਟੇਨ ਮੁੱਦੇ ਉੱਤੇ ਗੰਭੀਰ ਮੱਤਭੇਦ ਹਨ। ਰੇਚਲੀ ਦਾ ਫੈਡਰਲ ਐਨ ਡੀ ਪੀ ਦੇ ਫੰਡ ਰੇਜਿੰਗ ਉੱਦਮਾਂ ਤੋਂ ਜਨਤਕ ਰੂਪ ਵਿੱਚ ਦੂਰ ਹੋਣ ਦਾ ਫੈਸਲਾ ਸਹੀ ਸੰਕੇਤ ਨਹੀਂ ਹੈ। 2017 ਵਿੱਚ ਐਨ ਡੀ ਪੀ ਮਰ ਕੇ 5 ਮਿਲੀਅਨ ਡਾਲਰ ਹੀ ਚੰਦਾ ਇੱਕਤਰ ਕਰ ਸਕੀ ਹੈ। ਪਾਰਟੀ ਹਾਲੇ ਵੀ 3.1 ਮਿਲੀਅਨ ਡਾਲਰ ਦੇ ਕਰਜ਼ੇ ਥੱਲੇ ਹਨ।

 

ਸਮਝਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਵੱਲੋਂ ਕੈਨੇਡਾ ਦੇ ਐਥਨਿਕ ਭਾਈਚਾਰਿਆਂ ਨਾਲ ਚੰਗੇ ਸਬੰਧ ਨਾ ਬਣਾ ਸੱਕਣ ਕਾਰਣ ਵੀ ਪਾਰਟੀ ਅੰਦਰੂਨੀ ਸਫ਼ਾਂ ਦਾ ਮਨ ਖੱਟਾ ਹੋਇਆ ਹੈ। ਉਸਦੇ ਲੀਡਰ ਬਣਨ ਉੱਤੇ ਪਾਰਟੀ ਨੂੰ ਆਸ ਸੀ ਕਿ ਜਗਮੀਤ ਸਿੰਘ ਐਨ ਡੀ ਪੀ ਨੂੰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਹਾਣ ਦੀ ਬਣਾ ਦੇਵੇਗਾ। ਦੁਰਭਾਗ ਵੱਸ ਜਗਮੀਤ ਸਿੰਘ ਦਾ ਨਾਮ ਭਾਰਤ ਵਿਰੋਧੀ ਗੁੱਟਾਂ ਨਾਲ ਜੁੜ ਕਾਰਣ ਕਈ ਹੋਰ ਕਮਿਉਨਿਟੀਆਂ ਐਨ ਡੀ ਪੀ ਤੋਂ ਦੂਰ ਹੋ ਰਹੀਆਂ ਹਨ। ਸੋ ਜੋ ਗੱਲ ਜਗਮੀਤ ਸਿੰਘ ਲਈ ਵਧੀਆ ਸੀ, ਉਹੀ ਗੱਲ ਅੱਜ ਉਸ ਲਈ ਪਰੇਸ਼ਾਨੀ ਦਾ ਕਾਰਣ ਬਣ ਰਹੀ ਹੈ।

 ਐਨ ਡੀ ਪੀ ਲਈ ਫੈਡਰਲ ਪੱਧਰ ਉੱਤੇ ਸਮਰੱਥਨ ਦਾ 2017 ਵਿੱਚ 20% ਦੇ ਮੁਕਾਬਲੇ 2018 ਵਿੱਚ 16% ਰਹਿ ਜਾਣਾ, ਅਲਬਰਟਾ ਤੋਂ ਲਿੰਡਾ ਡੰਕਨ, ਕਿਉਬਿੱਕ ਤੋਂ ਹੇਲੀਨ ਲਾਵਾਰਡੀਏ ਅਤੇ ਉਂਟੇਰੀਓ ਤੋਂ ਡੇਵਿਡ ਕ੍ਰਿਸਟੋਫਰਸਨ ਵਰਗੇ ਘਾਗ ਐਨ ਡੀ ਪੀ ਐਮ ਪੀਆਂ ਦਾ 2019 ਵਿੱਚ ਚੋਣਾਂ ਨਾ ਲੜਨ ਦਾ ਫੈਸਲਾ ਜਗਮੀਤ ਸਿੰਘ ਲਈ ਉੱਗ ਰਹੀਆਂ ਚੁਣੌਤੀਆਂ ਦਾ ਹਿੱਸਾ ਹੈ। ਕੀ ਜਗਮੀਤ ਸਿੰਘ ਚੁਣੌਤੀਆਂ ਭਰੇ ਇਸ ਕਮਜ਼ੋਰ ਦੌਰ ਵਿੱਚੋਂ ਸ਼ੇਰ ਵਰਗੀ ਦਹਾੜ ਮਾਰ ਕੇ ਬਾਹਰ ਨਿਕਲ ਆਵੇਗਾ ਜਾਂ ਪਾਰਟੀ ਅੰਦਰਲਾ ਅਸੰਤੋਖ ਉਸ ਉੱਤੇ ਭਾਰੀ ਪੈ ਜਾਵੇਗਾ, ਇਸ ਬਾਰੇ ਹਾਲ ਦੀ ਘੜੀ ਕੁੱਝ ਵੀ ਆਖਣਾ ਮੁਸ਼ਕਲ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨੌਰਮਨ ਮਾਮਲੇ ਵਿੱਚ ਵਿਰੋਧੀ ਧਿਰ ਦੀ ਮੰਗ ਸਿਰੇ ਨਾ ਚੜ੍ਹੀ
ਹੁਆਵੇਈ ਦੀ ਐਗਜ਼ੈਕਟਿਵ ਨੂੰ ਬਚਾਉਣ ਲਈ ਚੀਨ ਖੁੱਲ੍ਹ ਕੇ ਸਾਹਮਣੇ ਆਇਆ
ਬੀਸੀ ਦੇ ਹੋਟਲਾਂ ਵਿੱਚ ਨੋਰੋਵਾਇਰਸ ਆਊਟਬ੍ਰੇਕ ਕਾਰਨ 100 ਤੋਂ ਵੱਧ ਲੋਕ ਬਿਮਾਰ ਪਏ
ਧਮਾਕਾਖੇਜ਼ ਸਮੱਗਰੀ ਨਾਲ ਫੜ੍ਹੇ ਗਏ ਵਿਅਕਤੀਆਂ ਦਾ ਮਾਮਲਾ ਨੈਸ਼ਨਲ ਸਕਿਊਰਿਟੀ ਨਾਲ ਸਬੰਧਤ ਨਹੀਂ: ਗੁਡੇਲ
ਕੈਨੇਡਾ ਵਿੱਚ ਵਾਪਿਸ ਮੰਗਵਾਈਆਂ ਗਈਆਂ ਫਿਸ਼ਰ ਪ੍ਰਾਈਸ ਦੀਆਂ ਸਲੀਪਿੰਗ ਚੇਅਰਜ਼
ਇਸ ਹਫਤੇ ਕਿਊਬਾ ਦਾ ਦੌਰਾ ਕਰੇਗੀ ਫਰੀਲੈਂਡ
ਅੱਤਵਾਦ ਖਿਲਾਫ ਸਾਲਾਨਾ ਰਿਪੋਰਟ ਵਿੱਚੋਂ ਕੁੱਝ ਹਵਾਲਿਆਂ ਨੂੰ ਖ਼ਤਮ ਕਰਨ ਉੱਤੇ ਟੋਰੀਜ਼ ਨੇ ਪ੍ਰਗਟਾਇਆ ਇਤਰਾਜ਼
ਹਾਊਸ ਆਫ ਕਾਮਨਜ਼ ਸਾਂਝੇ ਤੌਰ ਉੱਤੇ ਵਾਈਸ ਐਡਮਿਰਲ ਮਾਰਕ ਨੌਰਮਨ ਤੋਂ ਮੁਆਫੀ ਮੰਗਣ ਲਈ ਸਹਿਮਤ
ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਫੋਰਡ ਸਰਕਾਰ ਨੇ ਰੱਖਿਆ ਸਿਰਫ 1000 ਡਾਲਰ ਦਾ ਬਜਟ!
ਸਰ੍ਹੀ ਦੀ ਕਾਲਜ ਵਿਦਿਆਰਥਣ ਕਿਰਨ ਢੇਸੀ ਦੇ ਕਤਲ ਦੇ ਸਬੰਧ ਵਿੱਚ ਬੁਆਏਫਰੈਂਡ ਨੂੰ ਕੀਤਾ ਗਿਆ ਚਾਰਜ