Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅੰਤਰਰਾਸ਼ਟਰੀ

ਯੂਐਸਐਮਸੀਏ ਬਾਰੇ ਯੂਨੀਅਨਾਂ ਤੇ ਡੈਮੋਕ੍ਰੈਟਸ ਨੇ ਪ੍ਰਗਟਾਈ ਚਿੰਤਾ

November 17, 2018 12:30 PM

ਵਾਸਿ਼ੰਗਟਨ, 16 ਨਵੰਬਰ (ਪੋਸਟ ਬਿਊਰੋ) : ਕੈਨੇਡਾ, ਅਮਰੀਕਾ ਤੇ ਮੈਕਸਿਕੋ ਦਰਮਿਆਨ ਨਵੇਂ ਵਪਾਰਕ ਸਮਝੌਤੇ ਨੂੰ ਲੈ ਕੇ ਡੀਲ ਸਿਰੇ ਚੜ੍ਹ ਚੁੱਕੀ ਹੈ।
ਪਰ ਇਸ ਤੋਂ ਇਹ ਭਾਵ ਨਹੀਂ ਹੈ ਕਿ ਇਹ ਗੱਲਬਾਤ ਮੁੱਕ ਚੁੱਕੀ ਹੈ। ਇਸ ਨਵੇਂ ਯੂਐਸ-ਮੈਕਸਿਕੋ-ਕੈਨੇਡਾ ਅਗਰੀਮੈਂਟ ਨੂੰ ਲਾਗੂ ਕਰਨ ਲਈ ਤਿੰਨਾਂ ਮੁਲਕਾਂ ਦੀ ਸੰਸਦ ਵੱਲੋਂ ਇਸ ਨੂੰ ਮਨਜ਼ੂਰੀ ਦੇਣੀ ਜ਼ਰੂਰੀ ਹੋਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਉੱਤੇ ਵੀ ਮੁੜ ਡੈਮੋਕ੍ਰੈਟਸ ਦਾ ਕਬਜਾ ਹੋ ਗਿਆ ਹੈ। ਡੈਮੋਕ੍ਰੈਟਸ ਨੇ ਵੀ ਪਿਛਲੇ ਹਫਤੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਸ ਡੀਲ ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਨਹੀਂ ਹਨ।
ਵੀਰਵਾਰ ਨੂੰ ਵਾਸਿ਼ੰਗਟਨ ਵਿੱਚ ਯੂਐਸਐਮਸੀਏ ਦੀ ਸੁਣਵਾਈ ਦੌਰਾਨ ਟਰੇਡ ਬਾਰੇ ਹਾਊਸ ਦੀ ਸਬਕਮੇਟੀ ਦੇ ਉੱਘੇ ਡੈਮੋਕ੍ਰੈਟ ਬਿੱਲ ਪਾਸਰੈੱਲ ਨੇ ਆਖਿਆ ਕਿ ਇਸ ਵਿੱਚ ਕੋਈ ਸੱ਼ਕ ਨਹੀਂ ਕਿ ਯੂਐਸਐਮਸੀਏ ਵਿੱਚ ਨਾਫਟਾ ਨਾਲੋਂ ਕੁੱਝ ਸੋਧਾਂ ਤਾਂ ਯਕੀਨਨ ਹੋਈਆਂ ਹਨ ਪਰ ਇਸ ਡੀਲ ਬਾਰੇ ਅਜੇ ਵੀ ਇਹ ਤੈਅ ਕੀਤਾ ਜਾਣਾ ਬਾਕੀ ਹੈ ਕਿ ਕੀ ਇਹ ਅਮਰੀਕੀ ਕਾਮਿਆਂ ਲਈ ਬਿਹਤਰ ਤੇ ਮਿਆਰੀ ਹੈ। ਟਰੰਪ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜਿਹੀ ਡੀਲ ਤਿਆਰ ਕੀਤੀ ਗਈ ਹੈ ਜਿਹੜੀ ਅਮਰੀਕਾ ਦੀ ਲੇਬਰ ਮੂਵਮੈਂਟ ਦਾ ਵੀ ਸਮਰਥਨ ਹਾਸਲ ਕਰੇਗੀ। ਪਰ ਏਐਫਐਲ-ਸੀਆਈਓ ਲੇਬਰ ਗੱਠਜੋੜ ਨੇ ਵੀਰਵਾਰ ਨੂੰ ਸਪਸ਼ਟ ਕੀਤਾ ਕਿ ਉਹ ਅਜੇ ਆਪਣਾ ਫੈਸਲਾ ਸਾਂਭ ਕੇ ਰੱਖਣਗੇ ਤੇ ਉਜਾਗਰ ਨਹੀਂ ਕਰਨਗੇ।
ਏਐਫਐਲ-ਸੀਆਈਓ ਟਰੇਡ ਪਾਲਿਸੀ ਮਾਹਿਰ ਸੈਲੈਸਤੇ ਡਰੇਕ ਨੇ ਵੀ ਇਸ ਮੌਕੇ ਆਖਿਆ ਕਿ ਇਸ ਵਿੱਚ ਤਿੰਨ ਸਕਾਰਾਤਮਕ ਤਬਦੀਲੀਆਂ ਹਨ ਜਿਵੇਂ ਕਿ ਲੇਬਰ ਤੇ ਉਤਪਾਦਨ ਸਬੰਧੀ ਨਿਯਮਾਂ ਲਈ ਸੋਧੀਆਂ ਹੋਈਆਂ ਟਰਮਜ਼ ਪਰ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਸੋਧਾਂ ਰੋਜ਼ਗਾਰ ਤੇ ਭੱਤਿਆਂ ਆਦਿ ਲਈ ਅਰਥਭਰਪੂਰ ਫਰਕ ਲਈ ਕਾਫੀ ਹੋਣਗੀਆਂ। ਹੋਰਨਾਂ ਨਿਯਮਾਂ ਵਿੱਚ ਕੰਮਕਾਜੀ ਪਰਿਵਾਰਾਂ ਦੇ ਹਿਤਾਂ ਦੀ ਅਣਦੇਖੀ ਕੀਤੀ ਗਈ ਹੈ। ਜਿ਼ਕਰਯੋਗ ਹੈ ਕਿ ਜਦੋਂ ਤੱਕ ਯੂਐਸਐਮਸੀਏ ਬਾਰੇ ਬਹਿਸ ਜਾਰੀ ਰਹੇਗੀ ਉਦੋਂ ਤੱਕ ਨਾਫਟਾ ਹੀ ਪ੍ਰਭਾਵੀ ਰਹੇਗਾ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ