Welcome to Canadian Punjabi Post
Follow us on

10

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਅੰਤਰਰਾਸ਼ਟਰੀ

ਸ਼੍ਰੀਲੰਕਾ ਦੀ ਪਾਰਲੀਮੈਂਟ ਜੰਗ ਦਾ ਅਖਾੜਾ ਬਣੀ

November 16, 2018 08:28 AM

ਕੋਲੰਬੋ, 15 ਨਵੰਬਰ, (ਪੋਸਟ ਬਿਊਰੋ)- ਸ੍ਰੀਲੰਕਾ ਵਿਚ ਚੱਲਦੇ ਸਿਆਸੀ ਝਗੜੇ ਦੌਰਾਨ ਪਾਰਲੀਮੈਂਟ ਮਜਾਕ ਬਣ ਗਈ ਹੈ। ਅੱਜ ਇਸ ਪਾਰਲੀਮੈਂਟ ਵਿੱਚ ਸਿਆਸੀ ਝਗੜੇ ਵਿੱਚ ਸਪੀਕਰ ਉੱਤੇ ਡਸਟ ਬਿਨ ਤੇ ਕਿਤਾਬਾਂ ਤੱਕ ਸੁੱਟੀਆਂ ਗਈਆਂ। ਸ੍ਰੀਲੰਕਾ ਦੀ ਪਾਰਲੀਮੈਂਟ ਵਿਚ ਇਸ ਤਰ੍ਹਾਂ ਦੀ ਸਥਿਤੀ ਓਦੋਂ ਪੈਦਾ ਹੋਈ, ਜਦੋਂ ਸਰਕਾਰ ਤੇ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰ ਆਪਸ ਵਿੱਚ ਇਕ-ਦੂਜੇ ਨਾਲ ਭਿੜ ਗਏ।
ਅਸਲ ਵਿੱਚ ਇਸ ਦਾ ਕਾਰਨ ਦੇਸ਼ ਦੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਦਾ ਬਿਆਨ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਰਲੀਮੈਂਟ ਦੇ ਸਪੀਕਰ ਨੂੰ ਇਹ ਹੱਕ ਨਹੀਂ ਕਿ ਉਹ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਸਕੇ। ਇਸ ਬਿਆਨ ਕਾਰਨ ਪਾਰਲੀਮੈਂਟ ਜੰਗ ਦਾ ਮੈਦਾਨ ਬਣ ਗਈ। ਵਰਨਣ ਯੋਗ ਹੈ ਕਿ ਬੀਤੀ 15 ਨਵੰਬਰ ਨੂੰ ਰਾਜਪਕਸ਼ੇ ਨੇ ਪਾਰਲੀਮੈਂਟ ਵਿਚ ਅਪਣੀ ਸਰਕਾਰ ਦਾ ਬਹੁਮਤ ਸਾਬਤ ਕਰਨਾ ਸੀ, ਜਿਸ ਲਈ ਸੈਸ਼ਨ ਸੱਦਿਆ ਗਿਆ ਸੀ, ਪਰ ਜਦੋਂ ਸਪੀਕਰ ਕਾਰੂ ਜੈਸੂਰੀਆ ਨੇ ਕਿਹਾ ਕਿ ਦੇਸ਼ ਵਿਚ ਕੋਈ ਸਰਕਾਰ ਨਹੀਂ ਹੈ ਤੇ ਨਾ ਕੋਈ ਪ੍ਰਧਾਨ ਮੰਤਰੀ ਤਾਂ ਰਾਜਪਕਸ਼ੇ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਨਾਲ ਸਹਿਮਤ ਨਹੀਂ ਅਤੇ ਵੋਟਿੰਗ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ ਕਿ ਦੇਸ਼ ਬਹੁਤ ਸੰਵੇਦਨਸ਼ੀਲ ਸਥਿਤੀ ਵਿਚ ਹੈ। ਇਸ ਲਈ ਬਿਨਾਂ ਵੋਟਿੰਗ ਦੇ ਬਿਆਨ ਦੇਣਾ ਦੇਸ਼ ਹਿੱਤ ਵਿਚ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੈਸੂਰੀਆ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਤੇ ਮੇਰੀ ਕੈਬਨਿਟ ਮੰਤਰੀਆਂ ਨੂੰ ਬਰਖਾਸਤ ਕਰ ਸਕਣ। ਰਾਜਪਕਸ਼ੇ ਨੇ ਦੇਸ਼ ਵਿਚ ਨਵੀਆਂ ਚੋਣ ਕਰਾਉਣ ਤੇ ਸਿਆਸੀ ਅੜਿੱਕੇ ਦੂਰ ਕਰਨ ਲਈ ਸਾਰੀਆਂ ਸਿਆਸੀ ਧਿਰਾਂ ਅਪੀਲ ਕੀਤੀ, ਪਰ ਗੱਲ ਨਹੀਂ ਬਣੀ ਤੇ ਤਿੰਨ ਦਰਜਨ ਤੋਂ ਵੱਧ ਮੈਂਬਰ ਸਪੀਕਰ ਦੇ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਫਿਰ ਪਾਰਲੀਮੈਂਟ ਮੈਂਬਰਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਨੇ ਸਪੀਕਰ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਸਪੀਕਰ ਵੀ ਪਾਰਲੀਮੈਂਟ ਦੇ ਸਦਨ ਦੇ ਵਿਚਾਲੇ ਆ ਗਏ ਤੇ ਦੋਵਾਂ ਪੱਖਾਂ ਵਿਚਾਲੇ ਕਿਤਾਬਾਂ, ਬੋਤਲਾਂ ਅਤੇ ਡਸਟ ਬਿਨ ਸੁੱਟਣ ਦਾ ਕੰਮ ਸ਼ੁਰੂ ਹੋ ਗਿਆ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ