Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਦਾ ਘਾਟਾ 500 ਮਿਲੀਅਨ ਡਾਲਰ ਘਟਾਉਣ ਦਾ ਦਾਅਵਾ

November 16, 2018 08:13 AM

ਓਨਟਾਰੀਓ, 15 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਪ੍ਰੋਵਿੰਸ ਦੇ ਘਾਟੇ ਨੂੰ 500 ਮਿਲੀਅਨ ਡਾਲਰ ਘਟਾ ਦਿੱਤਾ ਗਿਆ ਹੈ। ਸਰਕਾਰ ਇਹ ਵੀ ਆਖ ਰਹੀ ਹੈ ਕਿ ਸੱਤਾ ਵਿੱਚ ਆਇਆਂ ਨੂੰ ਭਾਵੇਂ ਉਨ੍ਹਾਂ ਨੂੰ ਕੁੱਝ ਮਹੀਨੇ ਹੀ ਹੋਏ ਹਨ ਪਰ ਓਨਟਾਰੀਓ ਦਾ ਘਾਟਾ 14.5 ਬਿਲੀਅਨ ਡਾਲਰ ਰਹਿ ਗਿਆ ਹੈ।
ਇਸ ਤਬਦੀਲੀ ਦਾ ਜਿ਼ਕਰ ਸਰਕਾਰ ਦੇ 2018-19 ਦੇ ਆਰਥਿਕ ਬਿਆਨ ਵਿੱਚ ਕੀਤਾ ਗਿਆ। ਵੀਰਵਾਰ ਦੁਪਹਿਰ ਨੂੰ ਵਿਧਾਨਸਭਾ ਵਿੱਚ ਇਸ ਦਸਤਾਵੇਜ਼ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਵਿੱਤੀ ਘਾਟਾ ਕਾਫੀ ਵੱਡਾ ਸੀ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਲਈ ਆਉਣ ਵਾਲਾ ਸਮਾਂ ਵੀ ਸੁਖਾਲਾ ਨਹੀਂ ਹੋਵੇਗਾ ਤੇ ਸਾਨੂੰ ਹੋਰ ਸਖ਼ਤ ਫੈਸਲੇ ਲੈਣੇ ਪੈ ਸਕਦੇ ਹਨ। ਪ੍ਰੋਵਿੰਸ ਦੇ ਹਰੇਕ ਜੀਅ ਨੂੰ ਬਿਨਾ ਕਿਸੇ ਰਿਆਇਤ ਦੇ ਬਲੀਦਾਨ ਦੇਣਾ ਹੋਵੇਗਾ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪ੍ਰੀਮੀਅਰ ਡੱਗ ਫੋਰਡ ਨੇ ਇਹ ਵਾਅਦਾ ਕੀਤਾ ਹੈ ਕਿ ਭਾਵੇਂ ਹੱਥ ਘੁੱਟਣ ਲਈ ਕੋਈ ਵੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਉਸ ਨਾਲ ਕਿਸੇ ਦੀ ਨੌਕਰੀ ਨਹੀਂ ਖੁੱਸੇਗੀ। ਫਰੈਂਚ ਭਾਸ਼ਾ ਦੀ ਯੂਨੀਵਰਸਿਟੀ ਸਬੰਧੀ ਯੋਜਨਾ ਵੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਹਾਲੇ ਇਹ ਨਹੀਂ ਦੱਸ ਸਕੀ ਹੈ ਕਿ ਇਸ ਕਦਮ ਨਾਲ ਕਿੰਨੀ ਰਕਮ ਦੀ ਬਚਤ ਹੋਵੇਗੀ। ਭਾਂਵੇਂ ਕਿ ਸਰਕਾਰ ਵੱਲੋਂ ਘੱਟ ਖਰਚਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਉਨ੍ਹਾਂ ਵੱਲੋਂ ਰੈਵਨਿਊ ਦੇ ਰੂਪ ਵਿੱਚ 2.7 ਬਿਲੀਅਨ ਡਾਲਰ ਘੱਟ ਲਿਆ ਗਿਆ ਹੈ।
ਟੋਰੀਜ਼ ਨੇ ਦੱਸਿਆ ਸੀ ਕਿ ਪਿਛਲੀ ਲਿਬਰਲ ਸਰਕਾਰ 15 ਬਿਲੀਅਨ ਡਾਲਰ ਦਾ ਘਾਟਾ ਸਾਡੇ ਸਿਰ ਮੜ੍ਹ ਕੇ ਗਈ ਸੀ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਾਬਕਾ ਲਿਬਰਲ ਸਰਕਾਰ ਵੱਲੋਂ ਉਹ ਖਰਚਾ ਵੀ ਸ਼ਾਮਲ ਕੀਤਾ ਗਿਆ ਸੀ ਜਿਸਦਾ ਵਾਅਦਾ ਲਿਬਰਲ ਸਰਕਾਰ ਨੇ ਕੀਤਾ ਸੀ ਪਰ ਮੌਜੂਦਾ ਸਰਕਾਰ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ। ਜਦਕਿ ਦਸਤਾਵੇਜ਼ਾਂ ਵਿੱਚ ਪ੍ਰੋਵਿੰਸ ਦੇ ਬਜਟ ਨੂੰ ਸੰਤੁਲਿਤ ਕੀਤੇ ਜਾਣ ਦਾ ਜਿ਼ਕਰ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਟੀਚਾ ਹਾਸਲ ਕਰਨ ਵਿੱਚ ਕਿੰਨਾ ਕੁ ਸਮਾਂ ਲੱਗੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ