Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ

November 16, 2018 08:00 AM

-ਡਾ. ਸੀ ਪੀ ਕੰਬੋਜ
ਮੋਬਾਈਲ ਫੋਨ ਦੀ ਭੈੜੀ ਬਿਮਾਰੀ ਕਾਰਨ ਪਰਵਾਰ ਟੁੱਟਦੇ ਜਾ ਰਹੇ ਹਨ। ਅਜੋਕੀ ‘ਹਾਈਟੈਕ' ਪੀੜ੍ਹੀ ਪੂਰਾ ਦਿਨ ਆਨਲਾਈਨ ਰਹਿਣਾ ਚਾਹੁੰਦੀ ਹੈ। ਬੱਚੇ ਤੇ ਨੌਜਵਾਨ ਰੋਟੀ ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ-ਪੂਰਾ ਦਿਨ ਵੀਡੀਓ ਗੇਮਾਂ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਆਟੇ ਤੋਂ ਵੱਧ ਫਿਕਰ ਡੇਟਾ ਦਾ ਹੁੰਦਾ ਹੈ। ਇੰਟਰਨੈਟ ਕੁਨੈਕਸ਼ਨ ਨੇ ਬਚਪਨ 'ਤੇ ਵਾਢਾ ਲਾ ਦਿੱਤਾ ਹੈ। ਮਾਪੇ ਵੀ ਬੱਚੇ ਨੂੰ ਆਹਰੇ ਲਾਉਣ ਲਈ ਝੱਟ ਆਪਣਾ ਫੋਨ ਫੜਾ ਦਿੰਦੇ ਹਨ। ਮੋਬਾਈਲ ਦੀ ਆਦਤ ਹਰੇਕ ਵਰਗ ਦੇ ਲੋਕਾਂ ਨੂੰ ਪੈ ਚੁੱਕੀ ਹੈ, ਜਿਸ ਕਾਰਨ ਪਰਵਾਰ ਟੁੱਟ ਰਹੇ ਹਨ।
ਉਪਰੋਂ ਸੋਸ਼ਲ ਮੀਡੀਆ ਦਾ ਮਿੱਠਾ ਜ਼ਹਿਰ ਸਾਡੇ ਦਿਮਾਗ 'ਤੇ ਪ੍ਰਭਾਵ ਛੱਡ ਰਿਹਾ ਹੈ। ਨੌਜਵਾਨ ‘ਫਰੈਂਡ ਲਿਸਟ' ਵਾਲੇ ਦੋਸਤਾਂ ਨਾਲ ਚੈਟਿੰਗ ਵਿੱਚ ਰੁੱਝੇ ਰਹਿੰਦੇ ਹਨ, ਪਰ ਅਸਲ ਜ਼ਿੰਦਗੀ ਵਿੱਚ ਦੋਸਤਾਂ ਰਿਸ਼ਤੇਦਾਰਾਂ ਲਈ ਵਿਹਲ ਨਹੀਂ। ਨੌਜਵਾਨ ਆਪਣੀਆਂ ਸੈਲਫੀਆਂ ਸੋਸ਼ਲ ਮੀਡੀਆ 'ਤੇ ਪਾ ਕੇ, ਫਿਰ ਲਾਈਕ ਅਨਲਾਈਕ ਦੀ ਗਿਣਤੀ ਮਿਣਤੀ ਵਿੱਚ ਲੱਗੇ ਰਹਿੰਦੇ ਹਨ। ਸੁਲਝੇ ਹੋਏ ਲੋਕ ਆਪਣੇ ਫੋਨ 'ਤੇ ਸਿਰਫ ਕੰਮ ਦੀਆਂ ਐਪਜ਼ ਹੀ ਵਰਤਦੇ ਹਨ, ਪਰ ਬਹੁ ਗਿਣਤੀ ਉਨ੍ਹਾਂ ਵਰਤੋਂ ਕਾਰਾਂ ਦੀ ਹੈ, ਜੋ ਪੂਰਾ ਦਿਨ ਫਾਲਤੂ ਦੀਆਂ ਐਪਜ਼ 'ਤੇ ਆਪਣਾ ਅਮੁੱਲ ਸਮਾਂ ਬਰਬਾਦ ਕਰਦੇ ਹਨ। ਵਟਸਐਪ 'ਤੇ ਬੇਤੁਕੇ ਸੁਨੇਹਿਆਂ, ਤਸਵੀਰਾਂ ਤੇ ਵੀਡੀਓਜ਼ ਦਾ ਹੜ੍ਹ ਕੀਮਤੀ ਸਮਾਂ ਰੋੜ੍ਹ ਕੇ ਲੈ ਜਾਂਦਾ ਹੈ।
ਇੰਟਰਨੈਟ ਦੀ ਵਰਤੋਂ ਕਰਨ ਵਿੱਚ ਚੀਨ ਦਾ ਪਹਿਲਾ ਸਥਾਨ ਹੈ। ਭਾਰਤ ਸਭ ਤੋਂ ਵੱਧ ਇੰਟਰਨੈਟ ਵਰਤਣ ਵਾਲਾ ਸੰਸਾਰ ਦਾ ਦੂਜਾ ਦੇਸ਼ ਹੈ। ਇਕ ਅਨੁਮਾਨ ਅਨੁਸਾਰ ਸਾਲ 2020 ਤੱਕ ਭਾਰਤ ਦੇ 73 ਕਰੋੜ ਲੋਕ ਇੰਟਰਨੈਟ ਦੀ ਵਰਤੋਂ ਕਰਨਗੇ, ਜੋ ਬਹੁਤ ਵੱਡਾ ਅੰਕੜਾ ਹੈ। ਮੋਬਾਈਲ ਫੋਨ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਵਿੱਚ ‘ਈ-ਕੋਲਾਈ' ਨਾਂ ਦਾ ਵਾਇਰਸ ਪਾਇਆ ਜਾਂਦਾ ਹੈ। ਕਈ ਫੋਨ ਇਕ ਤੋਂ ਵੱਧ ਵਿਅਕਤੀਆਂ ਵੱਲੋਂ ਵਰਤੇ ਜਾਂਦੇ ਹਨ ਤੇ ਕਈ ਪਖਾਨੇ ਵਿੱਚ ਵੀ ਮੋਬਾਈਲ ਲੈ ਜਾਂਦੇ ਹਨ, ਜਿਸ ਕਾਰਨ ਇਸ 'ਤੇ ਕੀਟਾਣੂ ਲੱਗ ਜਾਂਦੇ ਹਨ। ਕਈਆਂ ਨੂੰ ਸ਼ਾਂਤ ਪਏ ਫੋਨ ਵਿੱਚੋਂ ਵੀ ਘੰਟੀ ਦੀ ਆਵਾਜ਼ ਜਾਂ ਮੈਸੇਜ ਆਉਣ ਦਾ ਭਰਮ ਹੁੰਦਾ ਹੈ, ਜਿਸ ਕਾਰਨ ਉਹ ਵਾਰ-ਵਾਰ ਆਪਣੇ ਫੋਨ ਨੂੰ ਵੇਖਦੇ ਰਹਿੰਦੇ ਹਨ। ਭਰਮ ਦੀ ਇਸ ਬਿਮਾਰੀ ਨੂੰ ‘ਫੋਨੋਫੋਬੀਆ' ਕਿਹਾ ਜਾਂਦਾ ਹੈ। ਫੋਨ ਉਤੇ ਨਿਰਭਰਤਾ ਕਾਰਨ ਲੋਕ ਦਿਮਾਗ ਅਤੇ ਸਰੀਰਕ ਸਮਰੱਥਾ ਦੀ ਘੱਟ ਵਰਤੋਂ ਕਰਦੇ ਹਨ, ਜਿਸ ਕਾਰਨ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਸੈਲਫੀਆਂ ਲੈਣ ਜਾਂ ਕੰਨ ਨੂੰ ਫੋਨ ਜਾਂ ਈਅਰਫੋਨ ਲਾ ਕੇ ਸੜਕ 'ਤੇ ਚੱਲਦੇ ਕਈ ਵਿਅਕਤੀ ਆਪਣੀਆਂ ਜਾਨਾਂ ਗੁਆ ਬੈਠੇ ਹਨ। ਕੰਨਾਂ ਵਿੱਚ ਈਅਰ ਫੋਨ ਲਾ ਕੇ ਗੀਤ ਸੰਗੀਤ ਸੁਣਦਿਆਂ ਦੋ ਪਹੀਆ ਵਾਹਨ ਚਲਾਉਣਾ ‘ਬੋਲੇਪਣ' ਨੂੰ ਸੱਦਾ ਦੇਣ ਵਾਂਗ ਹੈ। ਅਜਿਹੀ ਸਥਿਤੀ ਵਿੱਚ ਥੱਲੇ ਡਿੱਗਣ ਨਾਲ ਕੰਨ ਦਾ ਪਰਦਾ ਵੀ ਪਾਟ ਸਕਦਾ ਹੈ।
ਮਨੁੱਖ ਚਾਰੇ ਪਾਸੇ ਫੈਲੀਆਂ ਮਾਰੂ ਮੋਬਾਈਲ ਤਰੰਗਾਂ ਜਾਂ ਬਿਜਲ ਚੁੰਬਕੀ ਤਰੰਗਾਂ ਦੇ ਸਾਏ ਹੇਠ ਜੀਉਂਦਾ ਹੈ। ਅਸੀਂ ਜਿਹੜੇ ਸਮਾਰਟਫੋਨ, ਲੈਪਟੌਪ, ਕੰਪਿਊਟਰ, ਮਾਈਕ੍ਰੋਵੇਵ ਓਵਨ ਆਦਿ ਵਰਤਦੇ ਹਾਂ, ਉਹ ਅਜਿਹੀਆਂ ਤਰੰਗਾਂ ਛੱਡਦੇ ਹਨ, ਜਿਨ੍ਹਾਂ ਦਾ ਅਸਰ ਦੋ ਤੋਂ ਤਿੰਨ ਫੁੱਟ ਦੇ ਘੇਰੇ ਵਿੱਚ ਘਾਤਕ ਹੁੰਦਾ ਹੈ। ਇਹ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਧ ਖਤਰਨਾਕ ਹਨ। ਖੋਜਾਂ ਦੇ ਅੰਕੜੇ ਦੱਸਦੇ ਹਨ ਕਿ ਜੇ ਅਸੀਂ ਸਮਾਰਟ ਫੋਨ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਯੰਤਰ ਨੂੰ 10-15 ਮਿੰਟ ਤੱਕ ਆਪਣੇ ਸਰੀਰ ਦੇ ਸੰਪਰਕ ਨਾਲ ਰੱਖਦੇ ਹਾਂ ਤਾਂ ਉਸ ਹਿੱਸੇ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਤੱਕ ਵਧ ਜਾਂਦਾ ਹੈ। ਕਈ ਲੋਕ ਲੈਪਟੌਪ ਨੂੰ ਗੋਦ ਜਾਂ ਲੱਤਾਂ 'ਤੇ ਰੱਖ ਕੇ ਚਲਾਉਂਦੇ ਹਨ। ਇਸ ਨਾਲ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਵਧੀਆਂ ਹਨ। ਮਾਹਰਾਂ ਅਨੁਸਾਰ ਇਨ੍ਹਾਂ ਕਾਰਨਾਂ ਕਰਕੇ ਸਾਡੀ ਔਸਤ ਉਮਰ ਵੀ ਘੱਟ ਰਹੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’