Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਰਾਜਧਾਨੀ ਦਿੱਲੀ ਵਿੱਚ ਫੈਸ਼ਨ ਡਿਜ਼ਾਈਨਰ ਤੇ ਘਰੇਲੂ ਸਹਾਇਕ ਦੀ ਹੱਤਿਆ

November 16, 2018 07:50 AM

ਨਵੀਂ ਦਿੱਲੀ, 15 ਨਵੰਬਰ (ਪੋਸਟ ਬਿਊਰੋ)- ਦਿੱਲੀ `ਚ ਬੁੱਧਵਾਰ ਰਾਤ ਫੈਸ਼ਨ ਡਿਜ਼ਾਈਨਰ ਮਾਲਾ ਲਖਾਨੀ ਤੇ ਉਨ੍ਹਾਂ ਦੇ ਘਰੇਲੂ ਸਹਾਇਕ ਬਹਾਦੁਰ ਦੀ ਹੱਤਿਆ ਕਰ ਦਿੱਤੀ ਗਈ ਹੈ। ਉਸ ਆਲੀਸ਼ਾਨ ਘਰ ਵਿਚ ਉਨ੍ਹਾਂ ਦੇ ਟੇਲਰ (ਸਿਲਾਈ ਕਰਨ ਵਾਲਾ) ਰਾਹੁਲ ਉਰਫ਼ ਅਨਵਰ ਨੇ ਦੋ ਹੋਰ ਸਾਥੀਆਂ ਨਾਲ ਵਾਰਦਾਤ ਕੀਤੀ ਹੈ। ਪਹਿਲਾਂ ਮਾਲਾ ਲਖਾਨੀ ਦੀ ਹੱਤਿਆ ਕੀਤੀ ਗਈ। ਉਥੇ ਘਰੇਲੂ ਸਹਾਇਕ ਬਹਾਦੁਰ ਦੇ ਆ ਜਾਣ ਉਤੇ ਉਸ ਦੀ ਵੀ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਗਹਿਣੇ ਲੁੱਟ ਕੇ ਅਤੇ ਘਰ ਦੀ ਸਫ਼ਾਈ ਕਰਨ ਤੋਂ ਬਾਅਦ ਤਿੰਨੋਂ ਪਹਿਲਾਂ ਫ਼ਰਾਰ ਹੋ ਗਏ। ਫਿਰ ਕੁਝ ਘੰਟੇ ਬਾਅਦ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ।
ਦੋਸ਼ੀ ਰਾਹੁਲ ਮਾਲਾ ਦੇ ਕੋਲ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਮਾਲਾ ਡੇਢ ਮਹੀਨੇ ਤੋਂ ਉਸ ਨੂੰ ਪੈਸੇ ਦੇਣ ਵਿਚ ਆਨਾਕਾਨੀ ਕਰ ਰਹੀ ਸੀ ਜਿਸ ਤੋਂ ਉਹ ਪਰੇਸ਼ਾਨ ਸੀ। ਹੱਤਿਆ ਤੋਂ ਪਹਿਲਾਂ ਵੀ ਪੈਸਿਆਂ ਬਾਰੇ ਰਾਹੁਲ ਦਾ ਮਾਲਾ ਨਾਲ ਝਗੜਾ ਹੋਇਆ ਸੀ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਹੱਤਿਆ, ਲੁੱਟ-ਖੋਹ, ਅਪਰਾਧਕ ਸਾਜ਼ਿਸ਼ ਰਚਣ ਅਤੇ ਆਮਰਜ਼ ਐਕਟ ਦਾ ਕੇਸ ਦਰਜ ਕੀਤਾ ਹੈ। ਜਾਇੰਟ ਪੁਲਿਸ ਕਮਿਸ਼ਨਰ (ਨਵੀਂ ਦਿੱਲੀ) ਰੇਂਜ ਅਜੈ ਚੌਧਰੀ ਮੁਤਾਬਿਕ ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਂ ਰਾਹੁਲ ਉਰਫ਼ ਅਨਵਰ, ਰਹਿਮਤ ਤੇ ਵਸੀਮ ਹਨ। ਤਿੰਨੋਂ ਮੂਲ ਰੂਪ ਨਾਲ ਝਾਰਖੰਡ ਦੇ ਵਾਸੀ ਹਨ, ਪਰ ਚਿਰਾਂ ਤੋਂ ਵਸੰਤ ਕੁੰਜ ਇਲਾਕੇ ਦੀ ਰੰਗਪੁਰੀ ਪਹਾੜੀ `ਤੇ ਰਹਿ ਰਹੇ ਹਨ। ਰਹਿਮਤ, ਰਾਹੁਲ ਉਰਫ਼ ਅਨਵਰ ਦੀ ਭੂਆ ਦਾ ਬੇਟਾ ਹੈ। ਰਾਹੁਲ ਸਾਢੇ ਤਿੰਨ ਸਾਲ ਤੋਂ ਮਾਲਾ ਲਖਾਨੀ ਦੇ ਕੋਲ ਕੱਪੜਿਆਂ ਦੀ ਸਿਲਾਈ ਦਾ ਕੰਮ ਕਰ ਰਿਹਾ ਸੀ। ਰਹਿਮਤ ਅਤੇ ਵਸੀਮ ਟੇਲਰ ਹਨ। ਮਾਲਾ ਨੇ ਕੋਠੀ ਵਿਚ ਹੀ ਇਕ ਵੱਡੇ ਕਮਰੇ ਨੂੰ ਵਰਕਸ਼ਾਪ ਵਿਚ ਤਬਦੀਲ ਕਰ ਦਿੱਤਾ ਸੀ। ਵਸੰਤ ਕੁੰਜ ਐਨਕਲੇਵ ਦੇ ਏ-82 ਵਿਚ ਮਾਲਾ ਲਖਾਨੀ (53) ਇਕੱਲੀ ਰਹਿੰਦੀ ਸੀ। ਉਹ ਅਣਵਿਆਹੀ ਸੀ। ਉਸ ਨਾਲ 50 ਸਾਲ ਦਾ ਬਹਾਦੁਰ ਨਾਂ ਦਾ ਘਰੇਲੂ ਸਹਾਇਕ ਵੀ ਰਹਿੰਦਾ ਸੀ ਜਿਹੜਾ ਮੂਲ ਰੂਪ ਨਾਲ ਨੇਪਾਲ ਦਾ ਨਿਵਾਸੀ ਸੀ। ਬੁੱਧਵਾਰ ਰਾਤ ਕਰੀਬ 11 ਵਜੇ ਰਾਹੁਲ ਨੇ ਕੱਪੜੇ ਵੇਖਣ ਦੇ ਬਹਾਨੇ ਮਾਲਾ ਨੂੰ ਫੋਨ ਕਰਕੇ ਘਰ ਵਿਚ ਬਣੀ ਵਰਕਸ਼ਾਪ ਵਿਚ ਸੱਦਿਆ। ਉਥੇ ਪਹਿਲਾਂ ਤੋਂ ਉਸ ਨੇ ਰਹਿਮਤ ਤੇ ਵਸੀਮ ਨੂੰ ਸੱਦਿਆ ਹੋਇਆ ਸੀ। ਮਾਲਾ ਦੇ ਆਉਣ `ਤੇ ਰਾਹੁਲ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਬਹਿਸ ਹੋਣ `ਤੇ ਰਾਹੁਲ ਨੇ ਗੁੱਸੇ ਵਿਚ ਆ ਕੇ ਪਹਿਲਾਂ ਇਕੱਲੇ ਹੀ ਉਨ੍ਹਾਂ ਦੇ ਮੂੰਹ `ਤੇ ਹੱਥ ਰੱਖ ਕੇ ਜ਼ੋਰ ਨਾਲ ਕੁਝ ਦੇਰ ਤਕ ਦਬਾ ਰੱਖਿਆ। ਫਿਰ ਰਹਿਮਤ ਤੇ ਵਸੀਮ ਨੇ ਚਾਕੂਆਂ ਨਾਲ ਵਾਰ ਕਰਕੇ ਮਾਲਾ ਦੀ ਹੱਤਿਆ ਕਰ ਦਿੱਤੀ। ਉਸੇ ਦੌਰਾਨ ਬਹਾਦੁਰ ਉਥੇ ਆ ਗਿਆ। ਭੇਦ ਖੁੱਲ੍ਹਣ ਦੇ ਡਰ ਨਾਲ ਤਿੰਨਾਂ ਨੇ ਉਸ ਦੀ ਵੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੇ ਘਰ ਵਿਚ ਲੁੱਟਮਾਰ ਕੀਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼