Welcome to Canadian Punjabi Post
Follow us on

29

March 2024
 
ਮਨੋਰੰਜਨ

‘ਸੱਤਿਆ’ ਤੋਂ ਹੀ ਮੈਨੂੰ ਪਛਾਣ ਮਿਲੀ : ਆਦਿੱਤਯ ਸ੍ਰੀਵਾਸਤਵ

July 12, 2020 10:55 PM

ਦੇਸ਼ ਦੀਆਂ ਬਿਹਤਰੀਨ ਫਿਲਮਾਂ ਵਿੱਚੋਂ ਰਾਮ ਗੋਪਾਲ ਵਰਮਾ ਦੇ ਨਿਰਦੇਸ਼ਨ ਵਾਲੀ ਫਿਲਮ ‘ਸੱਤਿਆ’ ਨੂੰ ਰਿਲੀਜ਼ ਹੋਇਆਂ 22 ਸਾਲ ਹੋ ਚੁੱਕੇ ਹਨ। ਸਾਲ 1998 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਇੰਸਪੈਕਟਰ ਖਾਂਡਿਲਕਰ ਦਾ ਕਿਰਦਾਰ ਕਰਨ ਵਾਲੇ ਆਦਿੱਤਯ ਸ੍ਰੀਵਾਸਤਵ ਨੇ ਫਿਲਮ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝਾ ਕਰਦੇ ਹੋਏ ਦੱਸਿਆ, ਇਸ ਫਿਲਮ ਲਈ ਸਭ ਤੋਂ ਪਹਿਲਾਂ ਮਨੋਜ ਵਾਜਪਾਈ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਇਸ ਤੋਂ ਪਹਿਲਾਂ ਮਨੋਜ ਦੇ ਨਾਲ ਮੈਂ ਫਿਲਮ ‘ਬੈਂਡਿਟ ਕਵੀਨ’ ਵਿੱਚ ਕੰਮ ਕਰ ਚੁੱਕਾ ਸੀ।
ਉਨ੍ਹਾਂ ਦੇ ਕਹਿਣਾ 'ਤੇ ਮੈਂ ਰਾਮ ਗੋਪਾਲ ਵਰਮਾ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਫਿਲਮ ਵਿੱਚ ਮੇਰਾ ਕੰਮ ਤੈਅ ਹੈ, ਪਰ ਕਿਰਦਾਰ ਬਾਰੇ ਕੋਈ ਗੱਲ ਨਹੀਂ ਹੋਈ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਮੈਨੂੰ ਇੰਸਪੈਕਟਰ ਦਾ ਕਿਰਦਾਰ ਪੇਸ਼ ਕੀਤਾ। ਰਾਮ ਗੋਪਾਲ ਜੀ ਸ਼ੂਟਿੰਗ ਤੋਂ ਪਹਿਲਾਂ ਸਕ੍ਰਿਪਟ 'ਤੇ ਖਾਸ ਤਿਆਰੀ ਨਹੀਂ ਕਰਾਉਂਦੇ। ਉਰਮਿਲਾ ਮਾਤੋਂਡਕਰ ਦੇ ਪੁੱਛਗਿੱਛ ਵਾਲੇ ਸੀਨ ਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ, ਸੈਟ 'ਤੇ ਪਹੁੰਚਣ ਪਿੱਛੋਂ ਅਚਾਨਕ ਸਕ੍ਰਿਪਟ ਮਿਲੀ ਅਤੇ ਸੀਨ ਬਾਰੇ ਪਤਾ ਲੱਗਾ। ਉਸ ਸਮੇਂ ਉਰਮਿਲਾ ਸੁਪਰ ਸਟਾਰ ਬਣ ਚੁੱਕੀ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਨ ਵਿੱਚ ਮੈਨੂੰ ਥੋੜ੍ਹੀ ਝਿਜਕ ਮਹਿਸੂਸ ਹੋਈ, ਪਰ ਸੈਟ 'ਤੇ ਮੌਜੂਦ ਸਾਥੀ ਕਲਾਕਾਰਾਂ ਤੇ ਖੁਦ ਉਰਮਿਲਾ ਨੇ ਮੇਰਾ ਬਹੁਤ ਸਹਿਯੋਗ ਕੀਤਾ। ਅਸੀਂ ਸਾਰਾ ਦਿਨ ਇਸ ਸੀਨ ਨੂੰ ਸ਼ੂਟ ਕੀਤਾ। ਇਸ ਫਿਲਮ ਦੇ ਬਾਅਦ ਇੰਡਸਟਰੀ ਵਿੱਚ ਮੈਨੂੰ ਆਪਣੀ ਪਛਾਣ ਮਿਲੀ। ਉਸ ਦੇ ਬਾਅਦ ਮੈਨੂੰ ਇੰਡਸਟਰੀ ਦੇ ਲੋਕਾਂ ਨੂੰ ਆਪਣੀ ਜਾਣ ਪਛਾਣ ਨਹੀਂ ਦੇਣੀ ਪਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ