Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸੁਸ਼ਾਂਤ ਅਤੇ ਮੇਰੇ ਵਿੱਚ ਕਈ ਸਮਾਨਤਾਵਾਂ ਸਨ : ਸੰਜਨਾ ਸਾਂਘੀ

July 12, 2020 10:52 PM

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਨਾਲ ਅਭਿਨੇਤਰੀ ਸੰਜਨਾ ਸਾਂਘੀ ਅਭਿਨੈ ਕਰੀਅਰ ਸ਼ੁਰੂ ਕਰ ਰਹੀ ਹੈ। ਸੁਸ਼ਾਂਤ ਦੇ ਬਾਰੇ ਉਸ ਨੇ ਆਪਣੇ ਦਿਲ ਦੀ ਗੱਲ ਕਹੀ ਹੈ। ਸੰਜਨਾ ਨੇ ਦੱਸਿਆ ਕਿ ਸੁਸ਼ਾਂਤ ਅਤੇ ਉਨ੍ਹਾਂ ਵਿੱਚ ਕਈ ਗੱਲਾਂ ਇੱਕੋ ਜਿਹੀਆਂ ਸਨ। ਪਹਿਲੇ ਹੀ ਦਿਨ ਸੈਟ 'ਤੇ ਦੋਵਾਂ ਦੀ ਚੰਗੀ ਦੋਸਤੀ ਹੋ ਗਈ ਸੀ। ਸੁਸ਼ਾਂਤ ਦੀ ਤਰ੍ਹਾਂ ਸੰਜਨਾ ਵੀ ਆਪਣੇ ਕਾਲਜ ਦੀ ਟਾਪਰ ਰਹਿ ਚੁੱਕੀ ਹੈ। ਸੁਸ਼ਾਂਤ ਨੇ ਭੌਤਿਕ ਵਿਗਿਆਨ ਵਿੱਚ ਟਾਪ ਕੀਤਾ ਸੀ, ਤਾਂ ਸੰਜਨਾ ਪਾਲੀਟੀਕਲ ਸਾਇੰਸ ਦੀ ਟਾਪਰ ਰਹੀ ਹੈ। ਸੈਟ 'ਤੇ ਦੋਵੇਂ ਕਿਤਾਬਾਂ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕਰਦੇ ਸਨ।
ਸੰਜਨਾ ਦੱਸਦੀ ਹੈ ਕਿ ਸੁਸ਼ਾਂਤ ਹਮੇਸ਼ਾ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਤੇ ਕਹਿੰਦੇ ਕਿ ਤੂੰ ਜ਼ਿੰਦਗੀ ਵਿੱਚ ਬਹੁਤ ਅੱਗੇ ਜਾਏਂਗੀ। ਅਸੀਂ ਦੋਵੇਂ ਬਹੁਤ ਪੜ੍ਹਾਕੂ ਸੀ। ਸਕ੍ਰਿਪਟ ਸਾਨੂੰ ਅਜਿਹੀ ਦਿਸਦੀ ਸੀ, ਜਿਵੇਂ ਉਹ ਕੋਈ ਫਟਿਆ-ਪੁਰਾਣਾ ਨਾਵਲ ਹੋਵੇ। ਮੈਂ ਨਰਵਸ ਰਹਿੰਦੀ ਸੀ, ਡਾਇਰੈਕਟਰ ਮੁਕੇਸ਼ ਛਾਬੜਾ ਸਹਿਜ ਕਰ ਦਿੰਦੇ ਸਨ। ਸੁਸ਼ਾਂਤ ਖਾਣੇ ਦੇ ਬੜੇ ਸ਼ੌਕੀਨ ਸਨ। ਲੰਚ ਦੌਰਾਨ ਪੂਰਾ ਟੇਬਲ ਖਾਣੇ ਨਾਲ ਭਰ ਜਾਂਦਾ ਸੀ, ਪਰ ਅਸੀਂ ਤਿੰਨੇ ਖਾਣਾ ਫਰਸ਼ 'ਤੇ ਬੈਠ ਕੇ ਖਾਂਦੇ ਸੀ। ਸੁਸ਼ਾਂਤ ਅਕਸਰ ਮੇਰਾ ਮਜ਼ਾਕ ਉਡਾਉਂਦੇ ਸਨ ਕਿ ਮੈਂ ਕਿੰਨਾ ਬਹੁਤ ਖਾਂਦੀ ਹਾਂ। ਇੱਕ ਵਾਰ ਖਾਣੇ ਦੌਰਾਨ ਮੇਰੇ ਪਾਪਾ ਦਾ ਮੈਸੇਜ ਆਇਆ ਕਿ ਮੈਂ ਪਾਲੀਟੀਕਲ ਸਾਇੰਸ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਹ ਖਬਰ ਸੁਣ ਕੇ ਸੁਸ਼ਾਂਤ ਤੇ ਡਾਇਰੈਕਟਰ ਮੁਕੇਸ਼ ਛਾਬੜਾ ਕਾਫੀ ਖੁਸ਼ ਹੋਏ ਤੇ ਢੇਰ ਸਾਰੀ ਮੁਬਾਰਕਵਾਦ ਦਿੱਤੀ। ਸਿਖਿਆ ਅਤੇ ਸਿਨੇਮਾ ਲਈ ਸੁਸ਼ਾਂਤ ਦੀਆਂ ਕਹੀਆਂ ਗੱਲਾਂ ਅਨਮੋਲ ਹਨ, ਜਿਨ੍ਹਾਂ ਨੂੰ ਮੈਂ ਆਪਣੇ ਕੋਲ ਸੰਭਾਲ ਕੇ ਰੱਖਿਆ ਹੈ। ‘ਦਿਲ ਬੇਚਾਰਾ’ 24 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ