Welcome to Canadian Punjabi Post
Follow us on

12

August 2020
ਅੰਤਰਰਾਸ਼ਟਰੀ

ਕੈਲੇਫੋਰਨੀਆ ਵਿੱਚ 3 ਡਿਪਟੀਜ਼ ਨੂੰ ਲੱਗੀ ਗੋਲੀ, ਮਸ਼ਕੂਕ ਹਲਾਕ

July 10, 2020 05:32 PM

ਨਾਈਟਸਨ, ਕੈਲੇਫੋਰਨੀਆ, 10 ਜੁਲਾਈ (ਪੋਸਟ ਬਿਊਰੋ) : ਉੱਤਰੀ ਕੈਲੇਫੋਰਨੀਆ ਵਿੱਚ ਕਈ ਘੰਟੇ ਚੱਲੇ ਮੁਕਾਬਲੇ ਵਿੱਚ ਤਿੰਨ ਸ਼ੈਰਿਫ ਡਿਪਟੀਜ਼ ਨੂੰ ਗੋਲੀ ਲੱਗੀ ਤੇ ਮਸ਼ਕੂਕ ਮਾਰਿਆ ਗਿਆ। ਇਹ ਜਾਣਕਾਰੀ ਸ਼ੈਰਿਫ ਦੇ ਆਫਿਸ ਵੱਲੋਂ ਦਿੱਤੀ ਗਈ।

ਨਾਈਟਸਨ ਦੇ ਇੱਕ ਘਰ ਵਿੱਚ ਕੱਲ੍ਹ ਇਹ ਗੋਲੀਕਾਂਡ ਵਾਪਰਿਆ। ਕੌਂਟਰਾ ਕੌਸਟਾ ਦੇ ਸੈ਼ਰਿਫ ਆਫਿਸ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਆਖਿਆ ਗਿਆ ਕਿ ਇਹ ਇਲਾਕਾ ਸੈਨ ਫਰਾਂਸਿਸਕੋ ਦੇ ਉੱਤਰਪੂਰਬ ਵੱਲ 50 ਮੀਲ ਦੀ ਦੂਰੀ ੳੱੁਤੇ ਸਥਿਤ ਹੈ। ਸਵੇਰੇ 10:00 ਵਜੇ ਘਰੇਲੂ ਹਿੰਸਾ ਕਾਰਨ ਪੁਲਿਸ ਨੂੰ ਸੱਦਿਆ ਗਿਆ। ਇੱਕ ਮਹਿਲਾ ਨੇ ਦੱਸਿਆ ਕਿ ਉਸ ਨੂੰ ਰਾਤ ਭਰ ਬੰਦੀ ਬਣਾ ਕੇ ਘਰ ਵਿੱਚ ਰੱਖਿਆ ਗਿਆ ਤੇ ਸਵੇਰੇ ਉਹ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਈ ਜਦਕਿ ਉਸ ਨੇ ਇੱਕ ਵਿਅਕਤੀ ਨੂੰ ਅੰਦਰ ਹੀ ਬੰਦ ਕਰ ਦਿੱਤਾ।

ਰਲੀਜ਼ ਵਿੱਚ ਆਖਿਆ ਗਿਆ ਕਿ ਮਸ਼ਕੂਕ ਨੇ ਦਿਨ ਭਰ ਕਿਸੇ ਪੁਲਿਸ ਵਾਲੇ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੱਤਾ ਤੇ ਉਨ੍ਹਾਂ ਉੱਤੇ ਗੋਲੀਆਂ ਚਲਾਉਂਦਾ ਰਿਹਾ। ਕਾਊਂਟੀ ਦੀ ਸਵੈਟ ਟੀਮ ਤੇ ਇੱਕ ਹੋਰ ਟੀਮ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਉਹ ਨਹੀਂ ਸਮਝਿਆ। ਮਸ਼ਕੂਕ ਨੂੰ ਆਤਮ ਸਮਰਪਣ ਕਰਨ ਲਈ ਵੀ ਆਖਿਆ ਗਿਆ ਪਰ ਗੱਲ ਨਹੀਂ ਬਣੀ।

ਮਸ਼ਕੂਕ, ਜਿਸ ਦੀ ਅਜੇ ਪਛਾਣ ਨਹੀਂ ਹੋਈ, ਘਰ ਵਿੱਚੋਂ ਰਾਤੀਂ 9:00 ਵਜੇ ਬਾਹਰ ਆਇਆ ਤੇ ਉਸ ਨੇ ਸਵੈਟ ਟੀਮ ਦੇ ਤਿੰਨ ਮੈਂਬਰਾਂ ਨੂੰ ਗੋਲੀ ਮਾਰ ਦਿੱਤੀ ਤੇ ਡਿਪਟੀਜ਼ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਮਸ਼ਕੂਕ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਡਿਪਟੀਜ਼ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੋਣ ਗੜਬੜ ਦਾ ਹੰਗਾਮਾ ਮੱਚਣ ਪਿੱਛੋਂ ਬੇਲਾਰੂਸ ਦੀ ਵਿਰੋਧੀ ਨੇਤਾ ਸਵੇਤਲਾਨਾ ਨੇ ਦੇਸ਼ ਛੱਡਿਆ
ਰੂਸ ਵੱਲੋਂ ਕੋਰੋਨਾ ਦੀ ਪਹਿਲੀ ਵੈਕਸੀਨ ਮਿਲਣ ਦਾ ਦਾਅਵਾ
ਬਾਇਡਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਚੁਣਿਆ ਆਪਣਾ "ਡਿਪਟੀ"
ਵਾਤਾਵਰਨ ਸੁਧਾਰ ਤੇ ਸਮੁੰਦਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਸੰਘਰਸ਼ ਕਰ ਰਹੀ ਹੈ ਐਮਿਲੀ ਪੇਨ
ਭਿ੍ਰਸ਼ਟਾਚਾਰ ਕੇਸ ਵਿੱਚ ਪਾਕਿ ਦਾ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੋਸ਼ੀ ਕਰਾਰ
11 ਅਮਰੀਕੀ ਨੇਤਾਵਾਂ ਤੇ ਸੰਗਠਨਾਂ ਦੇ ਮੁਖੀਆਂ ਉੱਤੇ ਚੀਨ ਵੱਲੋਂ ਵੀ ਪਾਬੰਦੀਆਂ ਲਾਗੂ
ਹਾਂਗਕਾਂਗ ਵਿੱਚ ਮੀਡੀਆ ਗਰੁੱਪ ਦੇ ਮਾਲਕ ਜਿੰਮੀ ਲਾਇ ਦੋ ਪੁੱਤਰਾਂ ਸਮੇਤ ਗ਼੍ਰਿਫ਼ਤਾਰ
ਵਾe੍ਹੀਟ ਹਾਊਸ ਨੇੜੇ ਚੱਲੀ ਗੋਲੀ ਤੋਂ ਬਾਅਦ ਟਰੰਪ ਦੀ ਰੁਕਵਾਈ ਗਈ ਬ੍ਰੀਫਿੰਗ
ਬਾਲਟੀਮੋਰ ਵਿੱਚ ਗੈਸ ਧਮਾਕਾ, 1 ਹਲਾਕ, 4 ਜ਼ਖ਼ਮੀ
ਬੈਰੂਤ ਧਮਾਕੇ ਤੋਂ ਬਾਅਦ ਲੈਬਨਾਨ ਕੈਬਨਿਟ ਨੇ ਦਿੱਤਾ ਅਸਤੀਫਾ