Welcome to Canadian Punjabi Post
Follow us on

28

March 2024
 
ਭਾਰਤ

..ਜਦੋਂ ਧੋਨੀ ਸ਼ਾਦੀ ਵਿੱਚ ਗਏ ਤਾਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ

July 08, 2020 01:38 AM

ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਭਾਰਤ ਨੂੰ ਦੋ ਕ੍ਰਿਕਟ ਵਿਸ਼ਵ ਕਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨਿੱਜੀ ਜ਼ਿੰਦਗੀ ਵਿੱਚ ਕਾਫੀ ਹਨ। ਕੱਲ੍ਹ 39 ਸਾਲ ਦੇ ਹੋਣ ਵਾਲੇ ਧੋਨੀ ਆਪਣੇ ਇਸ ਵਿਅਕਤੀਤਵ ਦੇ ਕਾਰਨ ਕਈ ਘੰਟੇ ਇੱਕ ਕਮਰੇ ਵਿੱਚ ਬੰਦ ਰਹੇ ਸਨ ਅਤੇ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
ਦਰਅਸਲ ਪਾਕਿਸਤਾਨ ਦੇ ਖ਼ਿਲਾਫ਼ 148 ਅਤੇ 183 ਰਨ ਦੀ ਪਾਰੀਆਂ ਖੇਡਣ ਪਿੱਛੋਂ ਧੋਨੀ ਜਾਣਿਆ-ਪਛਾਣਿਆ ਚੇਹਰਾ ਹੋ ਗਏ ਸਨ। ਸਾਲ 2006 ਵਿੱਚ ਧੋਨੀ ਦੇ ਵੱਡੇ ਭਰਾ ਦਾ ਇੱਕ ਦੋਸਤ ਆਪਣੀ ਭੈਣ ਦੀ ਸ਼ਾਦੀ ਦਾ ਕਾਰਡ ਲੈ ਕੇ ਉਨ੍ਹਾਂ ਦੇ ਘਰ ਆਇਆ। ਧੋਨੀ ਆਪਣੀ ਬਾਈਕ ਸਰਵਿਸ ਕਰ ਰਹੇ ਸਨ। ਵੱਡੇ ਭਰਾ ਦਾ ਪੁੱਛਣ 'ਤੇ ਧੋਨੀ ਬੋਲੇ; ਕੀ ਗੱਲ ਹੈ ਭਾਈ, ਤੁਸੀਂ ਸਾਨੂੰ ਨਹੀਂ ਬੁਲਾਉਗੇ। ਇਸ 'ਤੇ ਜਵਾਬ ਆਇਆ: ਤੁਸੀਂ ਵੱਡੇ ਸਟਾਰ ਹੋ ਗਏ ਹੋ, ਸ਼ਾਦੀ ਵਿੱਚ ਕਿਥੇ ਆਉਗੇ। ਧੋਨੀ ਨੇ ਆਪਣਾ ਵਾਅਦਾ ਨਿਭਾਇਆ। ਆਪਣੇ ਇੱਕ ਦੋਸਤ ਨਾਲ ਉਹ ਸ਼ਾਦੀ ਵਿੱਚ ਚਲੇ ਗਏ। ਧੋਨੀ ਨੂੰ ਦੇਖਦੇ ਹੀ ਉਨ੍ਹਾਂ ਦੇ ਫੈਨਸ ਦੀ ਭੀੜ ਲੱਗ ਗਈ। ਸ਼ਾਦੀ ਵਾਲਾ ਪਰਵਾਰ ਧੋਨੀ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਬਾਹਰੋਂ ਕੁੰਡੀ ਲਾ ਦਿੱਤੀ। ਬਾਹਰ ਸਭ ਨੂੰ ਦੱਸਿਆ ਗਿਆ ਕਿ ਧੋਨੀ ਚਲਾ ਗਿਆ ਹੈ, ਫਿਰ ਵੀ ਕਈ ਘੰਟੇ ਤੱਕ ਲੋਕ ਉਥੇ ਇਕੱਠੇ ਰਹੇ।
ਇਸ ਦੌਰਾਨ ਕਮਰੇ ਵਿੱਚ ਬੰਦ ਧੋਨੀ ਆਪਣੇ ਦੋਸਤ-ਰਿਸ਼ਤੇਦਾਰਾਂ ਨਾਲ ਗੱਲਬਾਤ ਵਿੱਚ ਬਿਜੀ ਰਹੇ। ਜਦੋਂ ਰਾਤ ਨੂੰ ਫੇਰਿਆਂ ਦੀ ਵਾਰੀ ਆਈ ਤਾਂ ਧੋਨੀ ਨੂੰ ਕਮਰੇ ਤੋਂ ਕੱਢਿਆ ਗਿਆ। ਧੋਨੀ ਨੂੰ ਕਮਰੇ ਵਿੱਚ ਹੀ ਖਾਣ ਨੂੰ ਪੁੱਛਿਆ ਗਿਆ ਸੀ, ਪਰ ਉਨ੍ਹਾਂ ਨੇ ਕਹਿਣਾ ਸੀ ਕਿ ਸ਼ਾਦੀ ਵਾਲੇ ਦਿਨ ਲੜਕੇ ਵਾਲਿਆਂ ਨੂੰ ਪਹਿਲਾ ਖਾਣਾ ਦਿੱਤਾ ਜਾਂਦਾ ਹੈ, ਅਸੀਂ ਲੜਕੀ ਵਾਲਿਆਂ ਵੱਲੋਂ ਹਾਂ, ਬਾਅਦ ਵਿੱਚ ਖਾ ਲਵਾਂਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ