Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਭਾਰਤੀ ਮੂਲ ਦੇ 2382 ਨਾਗਰਿਕ ਅਜੇ ਵੀ ਅਮਰੀਕਾ ਦੀਆਂ ਜੇਲ੍ਹਾਂ `ਚ ਨਜਰਬੰਦ : ਚਾਹਲ

November 15, 2018 10:22 AM

ਜਲੰਧਰ, 14 ਨਵੰਬਰ (ਪੋਸਟ ਬਿਉਰੋ): ਭਾਰਤੀ ਮੂਲ ਦੇ 2382 ਨਾਗਰਿਕ ਜਿਹਨਾਂ ਵਿਚੋਂ ਜਿਆਦਾ ਪੰਜਾਬ ਤੇ ਗੁਜਰਾਤ ਸੂਬੇ ਨਾਲ ਸਬੰਧਤ ਹਨ ਅਜੇ ਵੀ ਅਮਰੀਕਾ ਦੀਆਂ ਜੇਲਾਂ ਵਿਚ ਨਜਰਬੰਦ ਹਨ।ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪਰੈਸ ਨੋਟ ਰਾਹੀਂ ਦਿਤੀ।ਸ: ਚਾਹਲ ਨੇ ਦਸਿਆ ਕਿ ਅਮਰੀਕਾ ਦੇ ਫਰੀਡਮ ਆਫ ਇੰਫਰਮੇਸ਼ਨ(ਢੌੀਅ) ਐਕਟ ਤਹਿਤ ਪਰਾਪਤ ਕੀਤੀ ਗਈ ਇਸ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਇਹ ਸਾਰੇ ਨਾਗਰਿਕ ਅਮਰੀਕਾ ਦੇ ਇੰਮੇਗੇਸ਼ਨ ਕਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਵੱਖ ਵੱਖ ਮੌਕਿਆਂ ਤੇ ਨਜਰਬੰਦ ਕੀਤੇ ਗਏ ਹਨ ਜਿਹਨਾਂ ਵਿਚੋਂ ਬਹੁਤ ਸਾਰੇ ਨਜਰਬੰਦ ਕੈਦੀ ਅਮਰੀਕਾ ਅੰਦਰ ਸਿਆਸੀ ਸ਼ਰਣ ਲੈਣ ਦੀ ਮੰਗ ਕਰ ਰਹੇ ਹਨ।ਇਹਨਾਂ 2382 ਕੈਦੀਆਂ ਵਿਚੋਂ 891 ਕੈਦੀ ਕੈਲੀਫੋਰਨੀਆਂ ਦੀਆਂ ਜੇਲਾਂ ਵਿਚ,52 ਕੈਦੀ ਨਿਊਯਾਰਕ ਦੀਆਂ ਜੇਲਾਂ ਵਿਚ,115 ਕੈਦੀ ਵਸ਼ਿੰਗਟਨ ਸਟੇਟ ਦੀਆਂ ਜੇਲਾਂ ਵਿਚ ਨਜਰਬੰਦ ਹਨ।ਸ: ਚਾਹਲ ਨੇ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਪੰਜਾਬ ਵਿਚ ਗੈਰ ਕਨੂੰਨੀ ਮਨੁਖੀ ਤਸਕਰੀ ਦਾ ਧੰਦਾ ਦਿਨੋ ਦਿਨ ਵਧ ਫੁਲ ਰਿਹਾ ਹੈ।ਇਸ ਗੈਰ ਕਨੂੰਨੀ ਮਨੁਖੀ ਤਸਕਰੀ ਦੇ ਧੰਦੇ ਨੂੰ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਨੇ ਬੜੇ ਸਖਤ ਕਨੂੰਨ ਬਣਾ ਕੇ ਰਖੇ ਹੋਏ ਹਨ ਪਰ ਇਸ ਧੰਦੇ ਨੂੰ ਰੋਕਣ ਵਾਲੀਆਂ ਏਜੰਸੀਆਂ ਤੇ ਵਿਭਾਗਾਂ ਵਿਚ ਇਛਾ ਸ਼ਕਤੀ ਦੀ ਬਹੁਤ ਘਾਟ ਹੈ ਜਿਸ ਕਾਰਣ ਅਜ ਵੀ ਗੈਰ ਕਨੂੰਨੀ ਮਨੁਖੀ ਤਸਕਰੀ ਦਾ ਧੰਦਾ ਅਫਸ਼ਰ ਸ਼ਾਹੀ ਦੇ ਨੱਕ ਹੇਠਾਂ ਸ਼ਰੇਆਮ ਹੋ ਰਿਹਾ ਹੈ।ਸ: ਚਾਹਲ ਨੇ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿੰਆਂ ਕਿਹਾ ਕਿ ਜੇਕਰ ਪੰਜਾਬ ਵਿਚ ਗੈਰ ਕਨੂੰਨੀ ਮਨੁਖੀ ਤਸਕਰੀ ਦਾ ਧੰਦਾ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਇਕ ਹੋਰ ਮਾਲਟਾ ਕਾਂਡ ਵਰਗਾ ਦੁਖਾਂਤ ਵਾਪਰਨ ਤੋਂ ਬਚਿਆਂ ਨਹੀਂ ਜਾ ਸਕਦਾ।ਵੱਖ ਵੱਖ ਜੇਲਾਂ ਵਿਚ ਪਰਾਪਤ ਹੋਏ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਸ: ਚਾਹਲ ਨੇ ਦਸਿਆ ਕਿ ਜੇਲਾਂ ਵਿਚ ਜਿਹੜੇ ਭਾਰਤੀ ਮੂਲ਼ ਦੇ ਲੋਕ ਨਜਰਬੰਦ ਹੋ ਜਾਂਦੇ ਹਨ ਉਹਨਾਂ ਵਿਚੋਂ ਜਿਆਂਦਾ ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਦੇ ਸਮੇਂ ਨਜਰਬੰਦ ਕਰ ਲਏ ਜਾਂਦੇ ਹਨ ਤਾੇ ਕੁਝ ਇਕ ਅਮਰੀਕਾ ਅੰਦਰ ਅਮਰੀਕਾ ਦੇ ਇੰਮੀਗਰੇਸ਼ਨ ਕਨੂੰਨਾਂ ਦੀ ਉਲੰਘਣਾ ਕਰਦੇ ਹੋਏ ਗਰਿਫਤਾਰ ਕਰ ਲਏ ਜਾਂਦੇ ਹਨ।
98724-86727

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ