Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

‘ਪ੍ਰੰਪਰਾ ਦਾ ਡੰਡਾ’ ਹਮੇਸ਼ਾ ਔਰਤਾਂ ਦੀ ਪਿੱਠ 'ਤੇ ਕਿਉਂ ਵੱਜਦੈ

July 07, 2020 09:35 AM

-ਕਸ਼ਮਾ ਸ਼ਰਮਾ
ਬੀਤੇ ਹਫਤੇ ਆਸਾਮ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜੇ ਕੋਈ ਔਰਤ ਸਿੰਧੂਰ, ਬਿੰਦੀ ਨਹੀਂ ਲਾਉਂਦੀ ਅਤੇ ਚੂੜੀਆਂ ਪਹਿਨਣ ਤੋਂ ਨਾਂਹ ਕਰਦੀ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਉਹ ਵਿਆਹ ਨੂੰ ਨਹੀਂ ਮੰਨਦੀ ਅਤੇ ਇਸ ਆਧਾਰ 'ਤੇ ਪਤੀ ਉਸ ਨੂੰ ਤਲਾਕ ਦੇ ਸਕਦਾ ਹੈ। ਅਦਾਲਤ ਨੇ ਪਰਵਾਰਕ ਅਦਾਲਤ ਦਾ ਉਹ ਫੈਸਲਾ ਰੱਦ ਕਰ ਦਿੱਤਾ, ਜਿਸ 'ਚ ਇਨ੍ਹਾਂ ਕਾਰਨਾਂ ਕਰ ਕੇ ਤਲਾਕ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਪਰਵਾਰਕ ਅਦਾਲਤ ਨੇ ਕਿਹਾ ਸੀ ਕਿ ਪਤਨੀ ਨੇ ਪਤੀ ਨਾਲ ਕੋਈ ਜ਼ੁਲਮ ਨਹੀਂ ਕੀਤਾ, ਇਸ ਲਈ ਤਲਾਕ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਦੋਵਾਂ ਦਾ ਵਿਆਹ ਫਰਵਰੀ 2012 'ਚ ਹੋਇਆ ਸੀ ਪਰ ਜੂਨ 2013 ਤੋਂ ਦੋਵੇਂ ਪਤੀ-ਪਤਨੀ ਅਲੱਗ ਰਹਿ ਰਹੇ ਸਨ।
ਸਮਝ 'ਚ ਨਹੀਂ ਆਉਂਦਾ ਕਿ ਏਦਾਂ ਦਾ ਫੈਸਲਾ ਹਾਈ ਕੋਰਟ ਨੇ ਕੀ ਸੋਚ ਕੇ ਦਿੱਤਾ? ਸਿੰਦੂਰ, ਬਿੰਦੀ, ਚੂੜੀਆਂ ਸਮਾਜ ਦੇ ਸਾਹਮਣੇ ਇਹ ਐਲਾਨ ਹੈ ਕਿ ਇਸ ਔਰਤ ਦਾ ਵਿਆਹ ਹੋ ਚੁੱਕਾ ਹੈ। ਇਸ ਪ੍ਰਤੀਕ ਹੀ ਹਨ ਜਿਨ੍ਹਾਂ ਨੂੰ ਔਰਤਾਂ ਲਈ ਤੈਅ ਕੀਤਾ ਗਿਆ। ਔਰਤਾਂ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਪੁੱਛ ਸਕਦੇ ਹਨ ਕਿ ਆਖੀਰ ਅਜਿਹੇ ਪ੍ਰਤੀਕਾਂ ਨੂੰ ਸਿਰਫ ਔਰਤਾਂ ਦੇ ਮੱਥੇ ਕਿਉਂ ਮੜ੍ਹ ਦਿੱਤਾ ਗਿਆ। ਉਨ੍ਹਾਂ ਨੂੰ ਹੀ ਇਹ ਕਿਉਂ ਦੱਸਣਾ ਪਵੇਗਾ ਕਿ ਉਹ ਵਿਆਹੀਆਂ ਹਨ ਜਾਂ ਕੁਆਰੀਆਂ। ਇਨ੍ਹੀਂ ਦਿਨੀਂ ਵੱਡੀ ਗਿਣਤੀ ਵਿੱਚ ਕੰਮ-ਕਾਜੀ ਔਰਤਾਂ ਦਫਤਰ ਦੇ ਦਿੱਤੇ ਡਰੈਸ ਕੋਡ ਦੀ ਪਾਲਣਾ ਕਰਦੀਆਂ ਹਨ, ਨਾ ਕਿ ਰੀਤੀ-ਰਿਵਾਜ਼ਾਂ ਦੇ ਨਾਂ ਉੱਤੇ ਚੀਜ਼ਾਂ ਉਨ੍ਹਾਂ 'ਤੇ ਠੋਸੀਆਂ ਗਈਆਂ ਹਨ। ਉਂਜ ਸਿੰਦੂਰ, ਬਿੰਦੀ ਆਦਿ ਉਸ ਸਮੇਂ ਦੇ ਸ਼ਿੰਗਾਰ ਦੇ ਪਹਿਰਾਵੇ ਹਨ। ਬਦਲਦੇ ਸਮੇਂ ਦੇ ਨਾਲ ਜੇ ਔਰਤਾਂ ਦੀਆਂ ਰੁੱਚੀਆਂ ਅਤੇ ਸਜਣ-ਫੱਬਣ ਦੇ ਤੌਰ-ਤਰੀਕੇ ਬਦਲ ਗਏ ਹਨ ਤਾਂ ਇਹ ਉਨ੍ਹਾਂ ਦੀ ਰੁਚੀ-ਅਰੁਚੀ ਦਾ ਮਾਮਲਾ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਇਨ੍ਹਾਂ ਪਹਿਰਾਵਿਆਂ ਦੀ ਵਰਤੋਂ ਔਰਤਾਂ ਨਹੀਂ ਕਰਦੀਆਂ ਤਾਂ ਉਹ ਵਿਆਹ ਤੋਂ ਹੀ ਇਨਕਾਰ ਕਰ ਰਹੀਆਂ ਹਨ।
ਰੀਤੀ-ਰਿਵਾਜ਼ ਤਦ ਤੱਕ ਚੰਗੇ ਲੱਗਦੇ ਹਨ, ਜਦ ਉਨ੍ਹਾਂ ਨੂੰ ਭਾਉਂਦੇ ਹੋਣ ਅਤੇ ਜੋ ਉਨ੍ਹਾਂ ਦੀ ਪਾਲਣਾ ਕਰ ਰਹੇ ਹਨ। ਇਨ੍ਹਾਂ ਨੂੰ ਕਿਸੇ 'ਤੇ ਜ਼ਬਰਦਸਤੀ ਤਾਂ ਮੜਿਆ ਨਹੀਂ ਜਾ ਸਕਦਾ। ਸਵੇਰ ਵੇਲੇ ਆਪਣੇ ਨੇੜੇ-ਤੇੜੇ ਝਾਤੀ ਮਾਰੋ। ਸੈਂਕੜੇ ਜੋੜੇ ਅਜਿਹੇ ਦਿੱਸਣਗੇ ਜੋ ਕੰਮ 'ਤੇ ਜਾ ਰਹੇ ਹਨ। ਇਨ੍ਹਾਂ 'ਚੋਂ ਸ਼ਾਇਦ ਹੀ ਕਿਸੇ ਲੜਕੀ ਦੇ ਮੱਥੇ 'ਤੇ ਬਿੰਦੀ ਜਾਂ ਮਾਂਗ 'ਚ ਸਿੰਧੂਰ ਦਿਖਾਈ ਦਿੰਦਾ ਹੈ। ਮਹਾਨਗਰਾਂ 'ਚ ਲੱਗਭਗ ਤਿੰਨ ਦਹਾਕਿਆਂ ਤੋਂ ਸਿੰਧੂਰ ਲੜਕੀਆਂ ਦੇ ਮੱਥੇ ਤੋਂ ਗਾਇਬ ਹੋ ਗਿਆ ਹੈ। ਦਫ਼ਤਰਾਂ 'ਚ ਫਾਰਮਲ ਅਤੇ ਕੈਜ਼ੂਅਲ ਪਹਿਰਾਵੇ ਦੇ ਤੌਰ-ਤਰੀਕੇ ਹਨ, ਉਨ੍ਹਾਂ ਵਿੱਚ ਸਿੰਦੂਰ, ਬਿੰਦੀ, ਚੂੜੀਆਂ ਕਿਤੇ ਫਿੱਟ ਨਹੀਂ ਬੈਠਦੀਆਂ। ਇਸ ਲੇਖਿਕਾ ਨੇ ਦੇਖਿਆ ਹੈ ਕਿ ਕਈ ਵਾਰੀ ਕਿਸੇ ਸ਼ਾਦੀ ਜਾਂ ਉਤਸਵ ਦੇ ਮੌਕੇ ਵੀ ਇਹ ਚੀਜ਼ਾਂ ਔਰਤਾਂ ਦੇ ਸਰੀਰ 'ਤੇ ਨਜ਼ਰ ਨਹੀਂ ਆਉਂਦੀਆਂ। ਸਾੜ੍ਹੀ ਵੀ ਗਾਇਬ ਹੋ ਗਈ ਹੈ।
ਜਦੋਂ ਤੋਂ ਹਾਈ ਕੋਰਟ ਦੇ ਫੈਸਲੇ ਦੀ ਇਹ ਖ਼ਬਰ ਆਈ ਹੈ, ਹਰ ਉਮਰ ਵਰਗ ਦੀਆਂ ਔਰਤਾਂ ਸਿੰਦੂਰ, ਬਿੰਦੀ, ਚੁੂੜੀਆਂ ਦੇ ਬਿਨਾਂ ਆਪਣੀਆਂ ਤਸਵੀਰਾਂ ਪੋਸਟ ਕਰ ਰਹੀਆਂ ਹਨ। ਉਹ ਵਿਸਥਾਰ ਨਾਲ ਦੱਸ ਰਹੀਆਂ ਹਨ ਕਿ ਉਹ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੀਆਂ, ਫਿਰ ਵੀ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੋਈ ਮੁਸ਼ਕਲ ਨਹੀਂ। ਕਿਸੇ ਇਸਤਰੀ ਨੂੰ ਬਿਨਾਂ ਉਸ ਦੀ ਮਰਜ਼ੀ ਦੇ ਕਿਵੇਂ ਪ੍ਰੰਪਰਾ ਤੇ ਰੀਤੀ-ਰਿਵਾਜ਼ ਵੱਲ ਧੱਕਿਆ ਜਾ ਸਕਦਾ ਹੈ, ਉਸ ਨੂੰ ਉਨ੍ਹਾਂ ਨੂੰ ਮੰਨਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
ਸਮਝ 'ਚ ਨਹੀਂ ਆਉਂਦਾ ਕਿ ਅਦਾਲਤ ਨੇ ਆਖ਼ੀਰ ਕੀ ਸੋਚ ਕੇ ਇਹ ਫੈਸਲਾ ਦਿੱਤਾ। ਕਿਹੜੀਆਂ ਗੱਲਾਂ ਦਾ ਆਧਾਰ 'ਤੇ ਦਿੱਤਾ। ਕੀ ਬਦਲੇ ਹੋਏ ਸਮੇਂ ਨੂੰ ਪੜ੍ਹਨ 'ਚ ਅਦਾਲਤ ਤੋਂ ਕੋਤਾਹੀ ਹੋਈ। ਇਸ ਫੈਸਲੇ ਨੂੰ ਅਲੱਗ ਪਲਟ ਕੇ ਦੇਖੋ ਤਾਂ ਜਿਹੜੀਆਂ ਇਸਤਰੀਆਂ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਨੂੰ ਰੀਤੀ-ਰਿਵਾਜ਼ ਦੇ ਨਾਂ ਉੱਤੇ ਸਿੰਦੂਰ, ਬਿੰਦੀ, ਮੰਗਲ ਸੂਤਰ, ਚੂੜੀਆਂ, ਬਿਛੂਏ, ਰੰਗੀਨ ਕੱਪੜੇ, ਚੰਗਾ ਭੋਜਨ, ਕਿਸੇ ਵਿਆਹ ਸਮਾਗਮ ਆਦਿ ਤੱਕ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਂਦਾ ਸੀ। ਇਨ੍ਹਾਂ ਔਰਤਾਂ ਦੀ ਕਿਸਮਤ 'ਚ ਸਿਵਾਏ ਰੋਣ ਦੇ ਕੁਝ ਨਹੀਂ ਸੀ। ਉਨ੍ਹਾਂ ਨੂੰ ਸਤੀ ਵੀ ਕਰ ਦਿੱਤਾ ਜਾਂਦਾ ਸੀ, ਜਿਸ ਨਾਲ ਹਮੇਸ਼ਾ ਲਈ ਬਲਾ ਟਲੇ। ਇਸ ਦੌਰ 'ਚ ਬਹੁਤ ਸਾਰੀਆਂ ਉਹ ਔਰਤਾਂ, ਜਿਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਬਿੰਦੀ ਲਾਉਂਦੀਆਂ ਹਨ, ਚੂੜੀਆਂ ਪਹਿਨਦੀਆਂ ਹਨ, ਸੱਜਦੀਆਂ-ਫੱਬਦੀਆਂ ਹਨ। ਕੀ ਉਹ ਅਖੌਤੀ ਪੰ੍ਰਪਰਾਵਾਂ ਦੇ ਨਾਂ 'ਤੇ ਵਿਧਵਾ ਇਸਤਰੀ ਦੇ ਪੁਰਾਣੇ ਸ਼ੋਸ਼ਣਕਾਰੀ ਰੂਪ ਨੂੰ ਆਪਣਾ ਕੇ ਪੁਰਾਣੀਆਂ ਗੱਲਾਂ ਨੂੰ ਮੰਨਣ ਲੱਗਣ? ਆਖਿਰ ਕਿਉਂ? ਹੋ ਸਕਦਾ ਹੈ ਕੱਲ੍ਹ ਨੂੰ ਕੋਈ ਇਸ ਗੱਲ 'ਤੇ ਕੇਸ ਕਰ ਦੇਵੇ ਕਿ ਵਿਧਵਾ ਇਸਤਰੀਆਂ ਸਿੰਧੂਰ, ਬਿੰਦੀ ਕਿਉਂ ਲਾਉਂਦੀਆਂ ਹਨ, ਚੂੜੀਆਂ ਕਿਉਂ ਪਹਿਨਦੀਆਂ ਹਨ, ਕਿਸੇ ਨਾਲ ਹੱਸਦੀਆਂ-ਬੋਲਦੀਆਂ ਕਿਉਂ ਹਨ, ਨੌਕਰੀ ਕਿਉਂ ਕਰਦੀਆਂ ਹਨ। ਪ੍ਰੰਪਰਾ ਦਾ ਡੰਡਾ ਇਸ ਬਹਾਨੇ ਜਾਂ ਉਸ ਬਹਾਨੇ ਹਮੇਸ਼ਾ ਔਰਤਾਂ ਦੀ ਹੀ ਪਿੱਠ 'ਤੇ ਨਹੀਂ ਵੱਜਣਾ ਚਾਹੀਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”