Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਪੈਸੇ ਦੀ ਤੰਗੀ ਦੇ ਕਾਰਨ ਕੱਪੜਾ ਟੈਕਸਟਾਈਲਜ਼ ਉਦਯੋਗ ਦੀ ਹਾਲਤ ਪਤਲੀ ਹੋਈ

July 06, 2020 11:23 PM

ਜੈਤੋ, 6 ਜੁਲਾਈ (ਪੋਸਟ ਬਿਊਰੋ)- ਭਾਰਤ ਦੇ ਵੱਖ-ਵੱਖ ਕਪਾਹ ਉਤਪਾਦਨ ਸੂਬਿਆਂ ਦੀਆਂ ਮੰਡੀਆਂ 'ਚ ਚਾਲੂ ਕਪਾਹ ਸੀਜ਼ਨ ਸਾਲ 2019-20 'ਚ ਹਾਲੇ ਤੱਕ ਕਰੀਬ 3.52 ਕਰੋੜ ਗੰਢ ਦੀ ਆਮਦ ਦੀ ਸੂਚਨਾ ਮਿਲੀ ਹੈ। ਦੇਸ਼ ਵਿੱਚ ਅੱਜ ਤੱਕ ਆਈ ਕੁਲ ਕਪਾਹ ਵਿੱਚ ਪੰਜਾਬ ਦੀਆਂ 9,51,000 ਗੰਢਾਂ, ਹਰਿਆਣਾ ਵਿੱਚ 24,46,900, ਸ਼੍ਰੀਗੰਗਾਨਗਰ-ਹਨੁਮਾਨਗੜ੍ਹ ਸਰਕਲ 18,67,000 ਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 14,21,400 ਗੰਢਾਂ ਸ਼ਾਮਲ ਹਨ। ਭਾਰਤ ਵਿੱਚ ਰੋਜ਼ਾਨਾ ਕਪਾਹ ਆਮਦ ਦੇ ਵੱਖ-ਵੱਖ ਅੰਕੜੇ 40000 ਤੋਂ 60000 ਗੰਢਾਂ ਦੇ ਆ ਰਹੇ ਹਨ। ਏਥੇ ਕਪਾਹ ਦੀ ਕੋਈ ਕਮੀ ਨਹੀਂ, ਸਗੋਂ ਮਿੱਲਾਂ ਦੀ ਖਪਤ ਨਾਲੋਂ ਲੱਖਾਂ ਗੰਢਾਂ ਸਰਪਲੱਸ ਹਨ।
ਸਮਝਿਆ ਜਾਂਦਾ ਹੈ ਕਿ ਭਾਰਤ ਵਿੱਚ 30-32 ਲੱਖ ਗੰਢਾਂ ਦੀ ਆਮਦ ਹੋਰ ਮੰਡੀਆਂ 'ਚ ਹੋ ਸਕਦੀ ਹੈ, ਪਰ ਇਹ ਗੱਲ ਰੂੰ ਵਪਾਰ ਦੇ ਤੇਜੜੀਆਂ ਦੇ ਗਲੇ ਨਹੀਂ ਉਤਰ ਰਹੀ। ਇਸ 'ਤੇ ਰੂੰ ਬਾਜ਼ਾਰ ਨੇ ਰੇਟ ਘਟਾ ਕੇ ਰਾਜਸਥਾਨ ਵਿਚਲੇ ਰੂੰ ਦਾ ਕਾਰੋਬਾਰ 3430 ਅਤੇ 3380 ਰੁਪਏ ਪ੍ਰਤੀ ਮਣ ਹੋਣ ਨਾਲ ਰੂੰ ਤੇਜੜੀਆਂ (ਸਟਾਕਿਸਟਾਂ) ਵਿੱਚ ਹਲਚਲ ਮੱਚ ਗਈ ਹੈ, ਪਰ ਇਹ ਮੰਦੀ ਜ਼ਿਆਦਾ ਦਿਨ ਨਹੀਂ ਟਿਕ ਸਕੀ ਅਤੇ ਭਾਅ ਫਿਰ ਕੁਝ ਸੁਧਰ ਗਏ।
ਕਤਾਈ ਮਿੱਲਾਂ ਦੀ ਮੰਗ ਕਈ ਮਹੀਨਿਆਂ ਤੋਂ ਢਿੱਲੀ ਹੈ ਕਿਉਂਕਿ ਮਿੱਲਾਂ ਦਾ ਧਾਗਾ ਖੁੱਲ੍ਹ ਕੇ ਨਹੀਂ ਵਿਕ ਰਿਹਾ। ਇਸ ਨਾਲ ਟੈਕਸਟਾਈਲਜ਼ ਉਦਯੋਗ ਨੂੰ ਪੈਸੇ ਦੀ ਤੰਗੀ ਸਤਾ ਰਹੀ ਹੈ, ਜਿਸ ਨਾਲ ਇਸ ਉਦਯੋਗ ਦੀ ਹਾਲਤ ਪਤਲੀ ਹੋ ਗਈ ਹੈ। ਜਾਣਕਾਰ ਸੂਤਰਾਂ ਅਨੁਸਾਰ ਕਤਾਈ ਮਿੱਲਾਂ ਦੀ ਇੰਨੀ ਖਸਤਾ ਆਰਥਿਕ ਹਾਲਤ ਹੋਈ ਹੈ ਕਿ 75-80 ਫੀਸਦੀ ਮਿੱਲਾਂ ਉਧਾਰ 'ਤੇ ਚਲਣ ਦੀ ਸੂਚਨਾ ਹੈ। ਕੱਪੜਾ ਮੰਤਰਾਲਾ ਅਨੁਸਾਰ ਦੇਸ਼ 'ਚ ਸਭ ਤੋਂ ਵੱਧ ਰੋਜ਼ਗਾਰ ਟੈਕਸਟਾਈਲਜ਼ ਉਦਯੋਗ ਦਿੰਦਾ ਹੈ ਪਰ ਵੱਡੀ ਅਫਸੋਸ ਅਤੇ ਹੈਰਾਨੀ ਜਨਕ ਗੱਲ ਹੈ ਕਿ ਦੇਸ਼ 'ਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲਾ ਉਦਯੋਗ ਖੁਦ ਬੀਮਾਰ ਹੋ ਚੁੱਕਾ ਹੈ। ਪੀ ਐਮ ਓ ਅਤੇ ਕੱਪੜਾ ਮੰਤਰਾਲਾ ਟੈਕਸਟਾਈਲਜ਼ ਉਦਯੋਗ ਦੀ ਮੌਜੂਦਾ ਹਾਲਤ ਨਾਲ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ